ਸਮੱਗਰੀ 'ਤੇ ਜਾਓ

ਗਿੱਧਾ ਪਾਉਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਿੱਧਾ ਵਿਆਹ ਵਿਚ ਪਾਇਆ ਜਾਂਦਾ ਹੈ। ਗਿੱਧਾ ਪੰਜਾਬ ਦਾ ਇਕ ਪ੍ਰਸਿੱਧ ਲੋਕ ਨਾਚ ਹੈ ਜੋ ਖੁਸ਼ੀ ਦੇ ਹੋਰ ਮੌਕਿਆਂ ਤੇ ਵੀ ਪਾਇਆ/ਨੱਚਿਆ ਜਾਂਦਾ ਹੈ।ਪੁੱਤਰ ਦੇ ਜੰਮਣ ਸਮੇਂ, ਲੋਹੜੀ ਵੰਡਣ ਸਮੇਂ, ਛਟੀ ਕਰਨ ਸਮੇਂ, ਮੰਗਣਾ ਕਰਨ ਸਮੇਂ,ਵਿਆਹ ਕਰਨ ਸਮੇਂ ਗਿੱਧਾ ਪਾਇਆ ਜਾਂਦਾ ਹੈ। ਸਭ ਤੋਂ ਜਿਆਦਾ ਗਿੱਧਾ ਤੀਆਂ ਵਿਚ ਪੈਦਾ ਸੀ।ਗਿੱਧਾ ਪਾਉਣ ਲਈ ਮੁਟਿਆਰਾਂ ਪਹਿਲਾਂ ਗਲ ਘਰ ਵਿਚ ਖੜ੍ਹਦੀਆਂ ਹਨ।ਫੇਰ ਇਕ ਕੁੜੀ ਬੋਲੀ ਪਾਉਂਦੀ ਹੈ। ਬਾਕੀ ਦੀਆਂ ਗਲ ਘਰ ਵਿਚ ਖੜ੍ਹੀਆਂ ਕੁੜੀਆਂ ਹੌਲੀ ਹੌਲੀ ਗਿੱਧਾ ਪਾਉਂਦੀਆਂ ਹਨ।ਬੋਲੀ ਦੇ ਅਖੀਰਲੇ ਟੱਪ ਨੂੰ ਸਾਰੀਆਂ ਕੁੜੀਆਂ ਹੱਕ ਲੈਂਦੀਆਂ ਹਨ। ਫੇਰ ਗੋਲ ਘੇਰੇ ਵਿਚੋਂ ਪੜੀਆਂ ਕੁੜੀਆਂ ਵਿਚੋਂ ਕੁੜੀਆਂ ਘੇਰੇ ਅੰਦਰ ਆ ਕੇ ਨੱਚਣਾ ਸ਼ੁਰੂ ਕਰ ਦਿੰਦੀਆਂ ਹਨ।ਨੱਚਦੀਆਂ ਹੋਈਆਂ ਕੁੜੀਆਂ ਆਪਣੇ ਸਰੀਰ ਅਤੇ ਬਾਹਾਂ ਨੂੰ ਕਈ ਕਿਸਮ ਨਾਲ ਹਲਾ-ਹਲਾ ਕੇ ਤਾੜੀ ਮਾਰਦੀਆਂ ਹਨ।ਨੱਚਣ ਸਮੇਂ ਕਈ ਵੇਰ ਘੁੰਡ ਕੱਢ ਲੈਂਦੀਆਂ ਸਨ।ਮੂੰਹ ਨਾਲ ਕਈ ਕਿਸਮ ਦੀਆਂ ਅਵਾਜ਼ਾਂ ਵੀ ਕੱਢਦੀਆਂ ਹਨ।ਨੱਚ-ਨੱਚ ਕੇ ਧਰਤੀ ਨੂੰ ਕੰਬਣੀ ਲਿਆ ਦਿੰਦੀਆਂ ਹਨ।ਜਦ ਕੁੜੀਆਂ ਟੱਪਾ ਬੋਲਣਾ ਬੰਦ ਕਰ ਦਿੰਦੀਆਂ ਹਨ ਤਾਂ ਘੇਰੇ ਵਿਚਾਲੇ ਨੱਚਣ ਵਾਲੀਆਂ ਕੁੜੀਆਂ ਮੁੜ ਘੇਰੇ ਵਿਚ ਆ ਜਾਂਦੀਆਂ ਹਨ। ਇਸ ਤਰ੍ਹਾਂ ਇਹ ਗਿੱਧੇ ਦਾ ਨਾਚ ਨੱਚਿਆ ਜਾਂਦਾ ਹੈ। ਮੁੰਡਾ ਜੰਮਣ 'ਤੇ ਜਦ ਖੁਸਰੇ ਵਧਾਈ ਲੈਣ ਆਉਂਦੇ ਹਨ, ਉਸ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ। ਜਦ ਜਾਗੋ ਕੱਢੀ ਜਾਂਦੀ ਹੈ, ਉਸ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ। ਛੱਜ ਕੁੱਟਣ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਮਰਦ ਵੀ ਗਿੱਧੇ ਪਾਉਂਦੇ ਸਨ। ਮਰਦਾਂ ਦੇ ਗਿੱਧੇ ਵਿਚ ਢੋਲ, ਢੋਲਕੀ, ਤੂੰਬਾ, ਕਾਟੋ, ਅਲਗੋਜ਼ੇ, ਚਿਮਟਾ, ਸੱਪ ਆਦਿ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ।

ਹੁਣ ਪੁੱਤਰ ਜੰਮਣ ਤੇ ਗਿੱਧਾ ਨਹੀਂ ਪੈਂਦਾ, ਸਗੋਂ ਸ਼ਰਾਬ ਪਿਲਾਈ ਜਾਂਦੀ ਹੈ। ਛੁਟੀ ਕਰਨ ਦਾ ਰਿਵਾਜ ਹੱਟ ਗਿਆ ਹੈ। ਮੰਗਣੇ ਵਿਆਹ ਮੈਰਿਜ਼ ਪੈਲੇਸਾਂ ਵਿਚ ਹੋਣ ਲੱਗ ਪਏ ਹਨ। ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦਾ ਰਿਵਾਜ ਚੱਲ ਪਿਆ ਹੈ ਜਿਸ ਵਿਚ ਗਿੱਧੇ ਦੀ ਥੋੜ੍ਹੀ ਜਿਹੀ ਰਸਮ ਜ਼ਰੂਰ ਕੀਤੀ ਜਾਂਦੀ ਹੈ। ਜਾਗੋ ਕੱਢਣੀ ਤੇ ਛੱਜ ਕੁੱਟਣਾ ਵੀ ਘੱਟਦਾ ਜਾ ਰਿਹਾ ਹੈ। ਤੀਆਂ ਲੱਗਣੀਆਂ ਹੀ ਬੰਦ ਹੋ ਗਈਆਂ ਹਨ।ਗਿੱਧਾ ਜੋ ਕਦੇ ਸਾਡੇ ਸਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦਾ ਸੀ, ਹੁਣ ਅਲੋਪ ਹੋ ਰਿਹਾ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.