ਗਿੱਲ ਸੁਰਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਿੱਲ ਸੁਰਜੀਤ (4 ਅਗਸਤ 1948 - 24 ਅਪਰੈਲ 2021) ਪੰਜਾਬੀ ਦਾ ਮਸ਼ਹੂਰ ਗੀਤਕਾਰ ਸੀ।[1] ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਵਰਗੇ ਲੋਕਪਸੰਦ ਗੀਤਾਂ ਦਾ ਰਚੇਤਾ ਗਿੱਲ, ਗੀਤਕਾਰ ਤੋਂ ਇਲਾਵਾ ਸਫ਼ਲ ਕੋਰੀਓਗਰਾਫਰ ਵੀ ਸੀ। ਉਹ ਪੰਜਾਬੀ ਫਿਲਮਾਂ ਜੀ ਆਇਆਂ ਨੂੰ, ਕੌਣ ਦਿਲਾਂ ਦੀਆਂ ਜਾਣੇ, ਜ਼ੋਰ ਜੱਟ ਦਾ, ਜੱਟ ਪੰਜਾਬੀ, ਜੱਟ ਵਲੈਤੀ ਅਤੇ ਅਸਾਂ ਨੂੰ ਮਾਣ ਵਤਨਾਂ ਦਾ ਲਈ ਗੀਤ ਲਿਖ ਚੁਕਾ ਹੈ।

ਜੀਵਨ[ਸੋਧੋ]

ਗਿੱਲ ਸੁਰਜੀਤ ਦਾ ਜਨਮ ਭਾਰਤੀ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ (ਨੇੜੇ ਬੱਧਨੀ ਕਲਾਂ) ਵਿਖੇ ਬਾਪੂ ਜਗਤ ਸਿੰਘ ਗਿੱਲ ਅਤੇ ਬੇਬੇ ਕਰਤਾਰ ਕੌਰ ਦੇ ਘਰ ਉਸਦੇ ਨਾਨਕਾ ਪਿੰਡ ਲੁਹਾਰਾ ਵਿਖੇ 4 ਅਗਸਤ 1948 ਨੂੰ ਹੋਇਆ ਸੀ। ਉਸ ਨੇ ਨਾਨਕੇ ਪਿੰਡ ਤੋਂ ਹੀ ਮੁਢਲੀ ਪੜ੍ਹਾਈ ਪ੍ਰਾਪਤ ਕੀਤੀ ਅਤੇ ਮਲਟੀਪਰਪਜ਼ ਸਕੂਲ ਪਟਿਆਲਾ ਤੋਂ ਮੈਟ੍ਰਿਕ ਕੀਤੀ। ਫਿਰ ਬੀ.ਏ.ਮਹਿੰਦਰਾ ਕਾਲਜ ਪਟਿਆਲਾ ਅਤੇ ਐਮ.ਏ.ਪੰਜਾਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਉਸ ਦਾ ਵਿਆਹ ਲੁਧਿਆਣਾ ਜਿਲ੍ਹੇ ਦੇ ਜਰਗ ਪਿੰਡ ਦੇ ਸੰਤੋਖ ਸਿੰਘ ਦੀ ਲੜਕੀ ਸਵਿੰਦਰ ਕੌਰ ਨਾਲ ਹੋਇਆ ਸੀ।

ਗੀਤ ਸੰਗ੍ਰਹਿ[ਸੋਧੋ]

  • ਮੈਂ ਨਾ ਅੰਗਰੇਜੀ ਜਾਣਦੀ
  • ਮੇਲਾ ਮੁੰਡੇ ਕੁੜੀਆਂ ਦਾ (1987)
  • ਵੰਗਾਂ ਦੀ ਛਣਕਾਰ(2006)
  • ਝਾਂਜਰ ਦਾ ਛਣਕਾਟਾ(2008)
  • ਚੇਤੇ ਕਰ ਬਚਪਨ ਨੂੰ (2009)
  • ਚੀਰੇ ਵਾਲਿਆ ਗੱਭਰੂਆ (2014)

ਐਵਾਰਡ[ਸੋਧੋ]

  • ਕਲਚਰਲ ਅਵਾਰਡ (1971 ਵਿੱਚ ਉਪ ਰਾਸ਼ਟਰਪਤੀ ਸ਼੍ਰੀ ਜੀ.ਐਸ.ਪਾਠਕ ਵਲੋਂ ਦਿਤਾ ਗਿਆ)
  • ਪੰਜਾਬੀ ਫੋਕ ਮਿਊਜਿਕ ਅਵਾਰਡ (1994, ਕੈਨੇਡਾ ਦੇ ਰਿਚਮੰਡ ਵਿਖੇ)
  • ਪਟਿਆਲਾ ਰਤਨ ਐਵਾਰਡ
  • ਨੰਦ ਲਾਲ ਨੂਰਪੁਰੀ ਐਵਾਰਡ (ਪ੍ਰੋ.ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਲੁਧਿਆਣਾ ਵੱਲੋਂ)
  • ਐਮ.ਐਸ.ਰੰਧਾਵਾ ਯਾਦਗਾਰੀ ਕਲਚਰਲ (ਪੰਜਾਬੀ ਕਲਚਰਲ ਸੋਸਾਇਟੀ ਮੋਹਾਲੀ)
  • ਫੋਕ ਡਾਂਸ ਐਵਾਰਡ
  • ਹਰਭਜਨ ਸਿੰਘ ਅਣਖੀ ਐਵਾਰਡ

ਹਵਾਲੇ[ਸੋਧੋ]

  1. admin. "'ਸ਼ਹਿਰ ਪਟਿਆਲੇ ਵਾਲਾ' ਗੀਤਕਾਰ ਗਿੱਲ ਸੁਰਜੀਤ – Punjab Times" (in ਅੰਗਰੇਜ਼ੀ (ਅਮਰੀਕੀ)). Archived from the original on 2021-04-25. Retrieved 2021-04-25.