ਗੀਗਾਬਾਟ ਤਕਨਾਲੋਜੀ
ਕਿਸਮ | ਪਬਲਿਕ |
---|---|
ਫਰਮਾ:TSE | |
ISIN | TW0002376001 |
ਉਦਯੋਗ | ਕੰਪਿਊਟਰ ਹਾਰਡਵੇਅਰ ਇਲੈਕਟ੍ਰੋਨਿਕਸ |
ਸਥਾਪਨਾ | 1986 |
ਸੰਸਥਾਪਕ | ਪੇਈ-ਚਿਨ ਯੇਹ |
ਮੁੱਖ ਦਫ਼ਤਰ | , |
ਸੇਵਾ ਦਾ ਖੇਤਰ | ਆਲਮ |
ਮੁੱਖ ਲੋਕ | ਪੇਈ-ਚਿਨ ਯੇਹ (ਚੇਅਰਮੈਨ) Ming-Hsiung Liu (CEO) |
ਉਤਪਾਦ | Air Cooling Computer Cases ਕੰਪਿਊਟਰ ਸੰਦ ਗ੍ਰਾਫ਼ਿਕ ਕਾਰਡ ਮਦਰਬੋਰਡ ਲੈਪਟੌਪ ਪਾਵਰ ਸਪਲਾਈ ਯੂਨਿਟ ਸਰਵਰ ਹਾਰਡਵੇਅਰ ਸਮਾਰਟ ਫ਼ੋਨ |
ਕਮਾਈ | US$ 1.7 Billion (2013)[1] |
US$ 60.4 Million (2013)[1] | |
US$ 78.9 Million (2013)[1] | |
ਕਰਮਚਾਰੀ | 7,100 (2012)[2] |
ਵੈੱਬਸਾਈਟ | www |
ਗੀਗਾਬਾਈਟ ਤਕਨਾਲੋਜੀ ਕੰਪਨੀ, ਲਿਮਟਿਡ (ਚੀਨੀ: 技嘉科技; ਪਿਨਯਿਨ: Jìjiā Kējì), ਕੰਪਿਊਟਰ ਹਾਰਡਵੇਅਰ ਬਣਾਉਣ ਵਾਲ਼ੀ ਇੱਕ ਕੌਮਾਂਤਰੀ ਕੰਪਨੀ ਹੈ ਜੋ ਕਿ ਮੁੱਖ ਤੌਰ 'ਤੇ ਆਪਣੇ ਇਨਾਮ-ਜੇਤੂ ਮਦਰਬੋਰਡਾਂ ਲਈ ਜਾਣੀ ਜਾਂਦੀ ਹੈ। ਕੰਪਨੀ ਪਬਲਿਕ ਹੈ ਅਤੇ ਬਤੌਰ ਤਾਈਵਾਨ ਸਟਾਕ ਐਕਸਚੇਂਜ ਵਪਾਰ ਕਰਦੀ ਹੈ।
ਇਤਿਹਾਸ
[ਸੋਧੋ]ਗੀਗਾਬਾਈਟ ਤਕਨਾਲੋਜੀ ਕੰਪਨੀ, ਲਿਮਟਿਡ 1986 ਵਿੱਚ ਪੇਈ-ਚਿਨ ਯੇਹ ਨੇ ਕਾਇਮ ਕੀਤੀ ਸੀ।[3]
ਉਤਪਾਦ
[ਸੋਧੋ]ਗੀਗਾਬਾਈਟ ਮੁੱਖ ਤੌਰ 'ਤੇ ਮਦਰਬੋਰਡ ਬਣਾਉਂਦੀ ਹੈ। ਇਸਤੋਂ ਬਿਨਾਂ ਇਹ ਗ੍ਰਾਫ਼ਿਕ ਕਾਰਡ, ਸਰਵਰ ਮਦਰਬੋਰਡ, ਨੈੱਟਵਰਕ ਯੰਤਰ, ਪਾਵਰ ਸਪਲਾਈ ਯੂਨਿਟਾਂ, ਕੂਲਿੰਗ ਸਿਸਟਮ, ਨਿੱਜੀ ਕੰਪਿਊਟਰ, ਮੋਬਾਇਲ ਫ਼ੋਨ, ਕੰਪਿਊਟਰ ਮਨੀਟਰ, ਕੀਬੋਰਡ ਆਦਿ ਵੀ ਬਣਾਉਂਦੀ ਹੈ।
ਮਦਰਬੋਰਡਾਂ ਦੇ ਨਾਮ
[ਸੋਧੋ]ਗੀਗਾਬਾਈਟ ਆਪਣੇ ਮਦਰਬੋਰਡਾਂ ਨੂੰ ਇੱਕ ਖ਼ਾਸ ਤਕਨੀਕ ਨਾਲ ਨਾਮ ਦਿੰਦੀ ਹੈ। ਮਿਸਾਲ ਲਈ GA-P35-DS3R ਵਿੱਚ ਪਹਿਲਾ ਹਿੱਸਾ GA ਦੱਸਦਾ ਹੈ ਕਿ ਇਹ ਗੀਗਾਬਾਈਟ ਦੁਆਰਾ ਬਣਾਇਆ ਗਿਆ ਹੈ, ਦੂਜਾ ਹਿੱਸਾ ਵਰਤੇ ਗਏ ਚਿੱਪਸੈੱਟ ਬਾਰੇ ਦੱਸਦਾ ਹੈ ਜੋ ਕਿ।ntel P35 ਹੈ ਅਤੇ ਤੀਜਾ ਹਿੱਸਾ ਮਦਰਬੋਰਡ ਦੇ ਮਾਡਲ ਅਤੇ ਖ਼ਾਸੀਅਤਾਂ ਬਾਰੇ ਦੱਸਦਾ ਹੈ।