ਗੁਰਚਰਨ ਪੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਚਰਨ ਪੋਹਲੀ ਇੱਕ ਸਾਬਕਾ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਇਸਨੇ ਜ਼ਿਆਦਾਤਰ ਆਪਣੀ ਜੀਵਨ ਸਾਥਣ ਪ੍ਰੋਮਿਲਾ ਪੰਮੀ ਨਾਲ਼ ਗਾਇਆ ਅਤੇ ਇਸ ਦੇ ਜ਼ਿਆਦਾਤਰ ਰਿਕਾਰਡ ਐੱਚ. ਐੱਮ. ਵੀ. ਨੇ ਜਾਰੀ ਕੀਤੇ। ਅਦਾਕਾਰ ਵਜੋਂ ਇਹ ਪੰਜਾਬੀ ਫ਼ਿਲਮ ਬਲਬੀਰੋ ਭਾਬੀ ਵਿਚਲੇ ਆਪਣੇ ਖਲਨਾਇਕ ਕਿਰਦਾਰ ਘੁੱਕਰ ਕਰ ਕੇ ਮਕਬੂਲ ਹੋਇਆ।ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਪੋਹਲੀ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਗਾਇਕ ਵੀ ਸੀ।ਇਸ ਦੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਗੀਤ ਹਿੱਟ ਹੋਏ ਹਨ।ਅਦਾਕਾਰੀ ਵਿੱਚ ਇਸਨੇ ਸਵਰਗੀ ਵਰਿੰਦਰ ਦੇ ਕਹਿਣ ਤੇ ਪਰਵੇਸ਼ ਕੀਤਾ।ਇਹ ਦੋਨੋਂ ਬਹੁਤ ਚੰਗੇ ਦੋਸਤ ਵੀ ਸਨ। ਹੁਣ ਇਹ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿ ਰਿਹਾ ਹੈ।