ਗੁਰਦਾਸ ਰਾਮ ਆਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਦਾਸ ਰਾਮ ਆਲਮ
ਜਨਮ29 ਅਕਤੂਬਰ 1912 (77 ਸਾਲ)
ਬੰਡਾਲਾ, ਜਲੰਧਰ, ਪੰਜਾਬ, ਬਰਤਾਨਵੀ ਭਾਰਤ
ਮੌਤ27 ਸਤੰਬਰ 1989
ਵੱਡੀਆਂ ਰਚਨਾਵਾਂ
 • ਮੈਂ ਮਰ ਗਿਆ
 • ਅੱਲੇ ਫੱਟ
 • ਉਡਦੀਆਂ ਧੂੜਾਂ
 • ਆਪਣਾ ਆਪ
 • ਆਲਮ ਕਾਵਿ
ਕੌਮੀਅਤਭਾਰਤੀ
ਕਿੱਤਾਕਵੀ
ਮਾਪੇ
 • ਸ਼੍ਰੀ ਰਾਮ
 • ਮਾਤਾ ਜਿਉਣੀ

ਗੁਰਦਾਸ ਰਾਮ ਆਲਮ (29 ਅਕਤੂਬਰ 1912 - 27 ਸਤੰਬਰ 1989) ਇੱਕ ਲੋਕ ਕਵੀ ਹੈl ਉਸ ਨੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾl[1][2]

ਜ਼ਿੰਦਗੀ[ਸੋਧੋ]

ਗੁਰਦਾਸ ਰਾਮ ਆਲਮ ਦਾ ਜਨਮ 29 ਅਕਤੂਬਰ 1912 ਨੂੰ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ (ਪੰਜਾਬ) ਵਿੱਚ ਮਾਤਾ ਜੀਉਣੀ ਤੇ ਪਿਤਾ ਸ੍ਰੀ ਰਾਮ ਦੇ ਘਰ ਹੋਇਆ। ਉਸ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ। ਪਰ ਉਸ ਦੀ ਕੁਝ ਸਿੱਖਣ ਅਤੇ ਪੜ੍ਹਨ ਦੀ ਚਾਹਤ ਨੇ ਉਸ ਨੂੰ ਲਿਖਣ-ਪੜ੍ਹਨ ਯੋਗ ਬਣਾ ਦਿੱਤਾ। ਗੁਰਦਾਸ ਰਾਮ ਆਲਮ ਸਮਾਜ ਦੇ ਲਿਤਾੜੇ ਹੋਏ ਤੇ ਲੁੱਟ-ਖਸੁੱਟ ਦਾ ਸ਼ਿਕਾਰ ਬਣੇ ਲੋਕਾਂ ਦਾ ਕਵੀ ਸੀ। ਉਸਨੇ ਆਪਣੇ ਵਰਗ ਦੇ ਲੋਕਾਂ ਵਿੱਚ ਮਰ ਚੁੱਕੇ ਆਤਮ-ਸਨਮਾਨ ਨੂੰ ਜਿਊਂਦਾ ਕੀਤਾ ਅਤੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਗੁਰਦਾਸ ਰਾਮ ਆਲਮ ਪ੍ਰੋ: ਮੋਹਨ ਸਿੰਘ ਦਾ ਸਮਕਾਲੀ ਸੀ। ਪੰਜਾਬੀ ਕਵਿਤਾ ਵਿੱਚ ਉਸਨੇ ਪਹਿਲੀ ਵਾਰ ਪਿੰਡ ਦੇ ਕਿਰਤੀ ਕਾਮਿਆਂ, ਕਿਸਾਨਾਂ ਤੇ ਕੰਜਕਾਂ ਨੂੰ ਪੰਜਾਬੀ ਕਵਿਤਾ ਵਿੱਚ ਨਾਇਕ/ਨਾਇਕਾਂ ਦੇ ਰੂਪ ਵਿੱਚ ਪੇਸ਼ ਕੀਤਾ ਸੀ। ਉਸਨੂੰ “ਖੇਤਾਂ ਦਾ ਪੁੱਤ” ਕਿਹਾ ਜਾਂਦਾ ਹੈ। ਛੇਤੀ ਹੀ ਲੋਕ ਉਹਨਾਂ ਨੂੰ ‘ਸਿੰਧ ਬਲੋਚਿਸਤਾਨ ਦਾ ਸ਼੍ਰੋਮਣੀ ਕਵੀ’ ਕਹਿਣ ਲੱਗ ਪਏ। ਉਸ ਦੇ ਤਿੰਨ ਮੁੱਖ ਸ਼ੌਕ ਸਨ- ਪੜ੍ਹਨਾ, ਲਿਖਣਾ ਅਤੇ ਤਾਸ਼ ਖੇਡਣਾ। 1935-36 ਵਿੱਚ ਉਸ ਨੇ ‘ਕੋਇਟਾ’ ਨਾਂ ਦੀ ਸਾਹਿਤ ਸਭਾ ਬਣਾਈ ਅਤੇ ਜਿਸਦੇ 1945 ਤੱਕ ਉਹ ਪ੍ਰਧਾਨ ਚੁਣੇ ਜਾਂਦੇ ਰਹੇ। ਉਹ “ਪੰਜਾਬੀ ਦਿਹਾਤੀ ਮਜ਼ਦੂਰ ਸਭਾ” ਦੇ ਪ੍ਰਧਾਨ ਰਹੇ। ਫਿਰ ਵੀ ਉਸਨੇ ਆਪਣੇ ਸ਼ੌਕ ਸਦਕਾ ਆਪਣੇ ਦੋਸਤਾਂ ਕੋਲੋਂ ਹੀ ਚੰਗਾ ਸੋਹਣਾ ਪੜ੍ਹਨਾ ਲਿਖਣਾ ਸਿੱਖਿਆ।

ਕਵਿਤਾਵਾਂ[ਸੋਧੋ]

 • ਆਜ਼ਾਦੀ
 • ਨੀ ਅਜ਼ਾਦੀਏ ਡੱਬ ਖੜੱਬੀਏ ਨੀ
 • ਲੰਬੜਾਂ ਦੀ ਕੰਧ ਟੱਪ ਕੇ
 • ਮਜ਼ਦੂਰ ਦਾ ਗੀਤ
 • ਕੀਤਾ ਹਿੰਦ ਦਾ ਤੇ ਗਿਲਾ ਨਹੀਂ ਮੈਂ
 • ਆਜ਼ਾਦੀ ਨੂੰ
 • ਨੂਰਪੁਰੀ ਲਈ ਵਿਰਲਾਪ
 • ਭੀਮ ਰਾਓ ਅੰਬੇਡਕਰ
 • ਉਲ੍ਹਾਮਾ
 • ਸੋਸ਼ਲਿਜ਼ਮ
 • ਡਾ. ਅੰਬੇਦਕਰ
 • ਇਲੈਕਸ਼ਨ
 • ਖ਼ਾਨਾਬਦੋਸ਼
 • ਜੱੱਟ
 • ਭਾਰਤੀ ਸੋਧਵਾਦੀ ਨੂੰ
 • ਮੈਂ ਲੈ ਕੇ ਕਰਦ ਕਵਿਤਾ ਦੀ
 • ਮੇਰਾ ਕੰਮ
 • ਮੈਂ ਸ਼ਾਇਰ ਹਾਂ
 • ਸ਼ਾਇਰ
 • ਔਖਾ ਏ
 • ਨੌਜਵਾਨ ਨੂੰ
 • ਸਾਡਾ ਘਰ
 • ਅਛੂਤ ਦਾ ਇਲਾਜ
 • ਮੈਂ ਰੋਜ਼ ਸੋਚਦਾ ਆਂ
 • ਮਜ਼ਦੂਰ
 • ਬਦਲੀ ਜਾਂਦੇ ਨਾਮ ਨਿਸ਼ਾਨ
 • ਨਵੇਂ ਵਿਆਹੇ ਜੋੜੇ ਨੂੰ
 • ਇਨਕਲਾਬੀ ਆਗੂ
 • ਫੈਸਲਾ
 • ਇਲੈਕਸ਼ਨ
 • ਕਵੀ ਨੂੰ
 • ਆਜ਼ਾਦ ਹੋ ਗਏ ਹਾਂ
 • ਕਾਫਲੇ ਦਾ ਗੀਤ
 • ਨਿਆਂ
 • ਜਾਗ ਪਏ ਮਜ਼ਦੂਰ
 • ਆਵਾਜ਼
 • ਉਡਦੀਆਂ ਧੂੜ੍ਹਾਂ
 • ਇਨਸਾਨ
 • ਗਲੀ 'ਚੋਂ ਅੱਜ ਕੋਣ ਲੰਘਿਆ
 • ਮੇਰੀ ਕਵਿਤਾ

ਕਾਵਿ ਨਮੂਨਾ[ਸੋਧੋ]

 ਗੀਤ
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ 'ਚੋਂ ਬੇਰ ਲਿਆਇਆ।
ਤਲੀ ਉੱਤੇ ਜਾਨ ਰੱਖ ਕੇ, ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ।
ਜਿਸ ਵੇਲੇ ਰੋਕ ਨਾ ਸਕੀ, ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ।
ਨੱਸ ਕੇ ਅੰਦਰ ਲੁਕ ਗਈ, ਕੁੰਡਾ ਮਾਰ ਕੇ ਵੱਡੀ ਚੁਧਰਾਣੀ।
ਮੁੱਛਾਂ ਉੱਤੇ ਹੱਥ ਫੇਰ ਕੇ, ਨਾਲੇ ਖੰਘਿਆ ਤੇ ਨਾਲੇ ਮੁਸਕਾਇਆ।
ਲੰਮੇਂ ਪੈ ਗਏ ਪੈਰ ਸੁੰਘਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸਿ਼ਕਾਰੀ।
ਬਿੱਟ ਬਿੱਟ ਝਾਕਦੇ ਰਹੇ, ਚੌਕੀਦਾਰ ਤੇ ਲੰਬੜ ਪਟਵਾਰੀ।
ਦੂਰੋਂ ਵਿਸ ਘੋਲਦੇ ਰਹੇ, ਉਹਦੇ ਕੋਲ ਨਾ ਕੋਈ ਵੀ ਆਇਆ।
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਬੇਰੀਆਂ 'ਚੋਂ ਬੇਰ ਲਿਆਇਆ।[3]

ਹਵਾਲੇ[ਸੋਧੋ]