ਗੁਰਦੁਆਰਾ ਨਾਗੀਆਣਾ ਸਾਹਿਬ
ਗੁਰਦੁਆਰਾ ਨਾਗੀਆਣਾ ਸਾਹਿਬ ਪੰਜਾਬ ਦੇ ਜ਼ਿਲ੍ਹਾਂ ਅਮ੍ਰਿਤਸਰ ਦੇ ਪਿੰਡ ਉਦੋਕੇ ਵਿੱਚ ਸਥਿਤ ਹੈ। ਇਹ ਗੁਰੂ ਘਰ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ।[1] ਇਸ ਗੁਰੂ ਘਰ ਦੀ ਸੇਵਾ ਬਾਬਾ ਕੰਵਲਜੀਤ ਸਿੰਘ ਨਿਭਾ ਰਹੇ ਹਨ। [2] ਇਹ ਗੁਰੂ ਘਰ ਮਹਿਤਾ ਤੋਂ ਅਮ੍ਰਿਤਸਰ ਸੜਕ ਉੱਪਰ ਸਥਿਤ ਹੈ।
ਇਤਿਹਾਸ
[ਸੋਧੋ]ਗੁਰਦੁਆਰਾ ਨਾਗੀਆਣਾ ਸਾਹਿਬ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਚਰਨ ਛੂਹ ਪ੍ਰਾਪਤ ਹੈ। ਗੁਰੂ ਜੀ ਪਾਕਿਸਤਾਨ ਤੋਂ ਇੱਥੇ ਆਏ ਸਨ ਅਤੇ ਨੋਂ ਮਹੀਨੇ ਛੱਬੀ ਦਿਨ ਇੱਥੇ ਰਹੇ ਸਨ। ਜਦੋਂ ਗੁਰੂ ਜੀ ਆਪਣੇ ਖੇਤਾਂ ਵਿੱਚ ਸੋਂ ਰਹੇ ਸਨ ਤਾਂ ਸੇਸ਼ਨਾਗ ਨੇ ਉਨ੍ਹਾਂ ਨੂੰ ਧੁੱਪ ਤੋਂ ਬਚਾਉਣ ਲਈ ਆਪਣੇ ਫਨ ਦੀ ਛਾਂ ਕੀਤੀ।[3] ਕਿਹਾ ਜਾਂਦਾ ਹੈ ਕਿ ਨਾਗ ਦੇਵਤਾ ਬਹੁਤ ਬੁੱਢਾ ਹੋ ਗਿਆ ਸੀ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਂ ਬੁੱਢਾ ਹੋ ਗਿਆ ਹਾਂ ਮੈਨੂੰ ਛੁੱਟੀਆਂ ਬਖਸ਼ੋ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਵਰ ਦਿਤਾ ਕਿ ਇਸ ਸਥਾਨ ਉੱਪਰ ਪਹਿਲਾਂ ਤੁਹਾਡੀ ਹੀ ਪੂਜਾ ਹੋਵੇਗੀ।[4] ਇੱਥੇ ਨਾਗੀ ਪਰਿਵਾਰਾਂ ਦੇ ਜਠੇਰੇ ਹਨ। ਪਹਿਲਾਂ ਇਸ ਸਥਾਨ ਉੱਪਰ ਨਾਗੀ ਪਰਿਵਾਰ ਚੌਂਕੀ ਭਰਨ ਆਉਂਦੇ ਸਨ।
ਸਭ ਤੋਂ ਪਹਿਲਾਂ ਏਥੇ ਬਾਬਾ ਜਗਾਲ ਸਿੰਘ ਜੀ ਨੇ ਵੰਡ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਾਉਣ ਦੀ ਸੇਵਾ ਆਰੰਭ ਕਰਵਾਈ