ਗੁਰਦੁਆਰਾ ਬਾਬਾ ਬਕਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰਦੁਆਰਾ ਬਾਬਾ ਬਕਾਲਾ ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦਾ ਪਹਿਲਾ ਨਾ ਬਕਾਲਾ ਸੀ। ਬਾਅਦ ਵਿੱਚ ਇਸ ਦਾ ਨਾਮ ਬਾਬਾ ਬਕਾਲਾ ਪੈ ਗਿਆ। ਇਹ ਸਥਾਨ ਨੌਵੀੰ ਪਾਤਸਾਹ ਸ਼੍ਰੀ ਗੁਰੂ ਤੇਗ ਬਹਾਦਰ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਹੈ।[1]

ਇਤਿਹਾਸ[ਸੋਧੋ]

ਇਸ ਸਥਾਨ ਉੱਪਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ ਅਤੇ 13 ਦਿਨ ਭਗਤੀ ਕੀਤੀ। ਕਿਹਾ ਜਾਂਦਾ ਹੈ ਕਿ ਪਹਿਲਾਂ ਇਸ ਪਿੰਡ ਦਾ ਨਾਮ ਬਕਾਲਾ ਸੀ ਪਰ ਜਦੋਂ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਨੇ ਉਚਾਰਿਆ ਕਿ 'ਬਾਬਾ ਬਸਤ ਹੈ ਗਰਾਮ ਬਕਾਲੇ' ਉਸ ਸਮੇਂ ਤੋਂ ਇਸ ਸਥਾਂਨ ਦਾ ਨਾਮ ਬਾਬਾ ਬਕਾਲਾ ਹੋ ਗਿਆ।[2] ਗੁਰੂ ਜੀ ਦੇ ਇਨ੍ਹਾਂ ਬਚਨਾਂ ਦਾ ਫਾਇਦਾ ਲੈਣ ਲਈ ਬਹੁਤ ਸਾਰੇ ਨਕਲੀਆਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਆਪਣੀਆਂ ਦੁਕਾਨਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੱਖਣ ਸ਼ਾਹ ਲੁਬਾਣਾ ਨੇ ਗੁਰੂ ਮਹਾਰਾਜ ਅੱਗੇ 500 ਮੋਰਾਂ ਦੀ ਸੁੱਖ ਸੁਖੀ ਸੀ। ਜਦੋਂ ਇੰਨੇ ਜ਼ਿਆਦਾ ਪਖੰਡੀ ਆਪਣੇ ਆਪ ਨੂੰ ਗੁਰੂ ਕਹਾਉਣ ਲੱਗੇ। ਉਸ ਨੇ ਸਾਰਿਆਂ ਅੱਗੇ 5-5 ਮੋਰਾਂ ਭੇਟ ਕੀਤੀਆਂ। ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ 5 ਮੋਰਾਂ ਭੇਟ ਕੀਤੀਆਂ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਸੁੱਖੀਆਂ ਤਾ 500 ਮੋਰਾਂ ਸੀ। ਇਸ ਸਮੇਂ ਮੱਖਣ ਸ਼ਾਹ ਲੁਬਾਣਾ ਨੇ ਇਨ੍ਹਾਂ ਪਖੰਡੀ ਗੁਰੂਆਂ ਦੀ ਪੋਲ ਖੋਲਦਿਆਂ ਗੁਰੂ ਤੇਗ ਬਹਾਦਰ ਜੀ ਬਾਰੇ ਸਾਚੋ ਗੁਰੂ ਲਾਧੋ ਰੇ ਦਾ ਨਾਅਰਾ ਲਗਾਇਆ ਅਤੇ ਸੱਚੇ ਗੁਰੂ ਦੀ ਪਛਾਣ ਕੀਤੀ।[3] ਜਿਸ ਜਗ੍ਹਾ ਉੱਪਰ ਗੁਰੂ ਤੇਗ ਬਹਾਦਰ ਜੀ ਨਾਮ ਸਿਮਰਨ ਕਰਦੇ ਸਨ ਉਸ ਜਗ੍ਹਾ ਤੇ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਸੁਸ਼ੋਭਿਤ ਹੈ। ਇਸ ਜਗ੍ਹਾ ਤੇ ਅਗਸਤ ਦੇ ਮਹੀਨੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ।

ਇਤਹਾਸ ਅਨੁਸਾਰ ਗੁਰੂ ਹਰਗੋਬਿੰਦ ਜੀ ਇਸ ਜਗ੍ਹਾ ਉੱਪਰ ਆਪਣੀ ਮਾਤਾ ਗੰਗਾ ਜੀ ਨਾਲ ਰਹਿੰਦੇ ਸਨ ਅਤੇ ਉਨ੍ਹਾਂ ਦੇ ਮਾਤਾ ਜੀ ਇਸ ਸਥਾਨ ਉੱਤੇ ਹੀ ਅਕਾਲ ਚਲਾਣਾ ਕਰ ਗਏ ਸਨ। ਇਸ ਜਗ੍ਹਾ ਗੁਰੂ ਹਰਗੋਬਿੰਦ ਜੀ ਭਗਤੀ ਕਰਦੇ ਸਨ। ਇਸ ਜਗ੍ਹਾ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਮੌਜੂਦ ਹੈ। ਇਸ ਸਥਾਨ ਉੱਪਰ ਹਰ ਮਹੀਨੇ ਮੱਸਿਆ, ਸੰਗਰਾਂਦ, ਪੂਰਨਮਾਸ਼ੀ ਮਨਾਏ ਜਾਂਦੇ ਹਨ।[4]

ਹਵਾਲੇ[ਸੋਧੋ]

  1. "ABP Sanjha". 
  2. "ABP Sanjha". 
  3. "ਬਾਬਾ ਬਕਾਲਾ ਦਾ ਇਤਿਹਾਸ". 
  4. "Ajit WebTV".