ਗੁਰਦੁਆਰਾ ਰਾਮਸਰ ਸਾਹਿਬ
ਦਿੱਖ
ˈਗੁਰੂਦੁਆਰਾ ਰਾਮਸਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ
ਇਤਿਹਾਸ
[ਸੋਧੋ]ਇਸ ਗੁਰੂ ਘਰ ਵਾਲੇ ਸਥਾਨ ਉੱਪਰ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਮ ਰਾਮਸਰ ਸਾਹਿਬ ਰੱਖਿਆ ਗਿਆ. ਗੁਰੂ ਜੀ ਨੇ ਇਸ ਦੇ ਆਸੇ ਪਾਸੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਕੰਢੇ ਤੰਬੂ ਲਗਾਇਆ. ਇਸ ਜਗ੍ਹਾ ਉੱਪਰ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾਈ. ਇਸ ਸਥਾਨ ਉੱਪਰ ਬੈਠ ਕੇ ਹੀ ਗੁਰੂ ਜੀ ਨੇ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ ਅਤੇ ਬੀੜ ਤਿਆਰ ਹੋਣ ਤੋਂ ਬਾਅਦ ਭਾਦਰੋਂ ਸਦੀ ਏਕਮ ਸੰਮਤ 1661 ਬਿ: ਨੂੰ ਇਸ ਦਾ ਪ੍ਰਕਾਸ਼ ਸਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ