ਗੁਰਦੁਆਰਾ ਸਮੈਦਵਿੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਗੁਰਦੁਆਰਾ ਸਮੈਦਵਿੱਕ ਸਾਹਿਬ
ਗੁਰਦੁਆਰਾ ਸਮੈਦਵਿੱਕ ਸਾਹਿਬ
ਟਿਕਾਣਾ128-130 High Street, Smethwick, West Midlands, ਇੰਗਲੈਂਡ
ਉਸਾਰੀ ਦੀ ਸ਼ੁਰੂਆਤ1961
ਖੋਲ੍ਹਿਆ ਗਿਆ31 July 1961
ਸਮਰੱਥਾ500
ਵੈੱਬਸਾਈਟਦਫ਼ਤਰੀ ਵੈੱਬਸਾਈਟ

ਗੁਰਦੁਆਰਾ ਸਮੈਦਵਿੱਕ ਸਹਿਬ ਇੰਗਲੈਂਡ ਦਾ ਦੂਸਰਾ ਸਭ ਤੋਂ ਵਿਸ਼ਾਲ ਗੁਰੂ-ਘਰ ਹੈ।

ਇਤਿਹਾਸ[ਸੋਧੋ]

ਇਥੋਂ ਦੀ ਸਿੱਖ ਸੰਗਤ ਨੇ ਸਭ ਤੋਂ ਪਹਿਲਾਂ 1958 ਵਿਚ ਇੱਕ ਸਕੂਲ ਵਿਚ ਧਾਰਮਿਕ ਕਾਰਜ ਕਰਨੇ ਸ਼ੁਰੂ ਕੀਤੇ ਸਨ। ਜਦੋਂ ਸਿੱਖਾਂ ਦੀ ਆਬਾਦੀ ਵਧ ਗਈ ਤਾਂ ਵੱਡੀ ਇਮਾਰਤ ਦੀ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ। 1961 ਵਿਚ 130, ਹਾਈ ਸਟਰੀਟ, ਸਮੈਦਵਿੱਕ ਵਿਖੇ ਇੱਕ ਚਰਚ ਦੀ ਇਮਾਰਤ ਖਰੀਦ ਕੇ, ਜ਼ਰੂਰੀ ਬਦਲਾਅ ਕਰਕੇ 31 ਜੁਲਾਈ, 1961 ਨੂੰ ਗੁਰੂ-ਘਰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।

ਉਸਾਰੀ[ਸੋਧੋ]

ਗੁਰੂ-ਘਰ ਦੀ ਤਿੰਨ ਮੰਜ਼ਲਾ ਇਮਾਰਤ 128-130 ਹਾਈ ਸਟਰੀਟ, ਸਮੈਦਵਿੱਕ ਵੈਸਟ ਮਿਡਲੈਂਡਜ਼, ਬਰਮਿੰਘਮ 'ਤੇ ਸਥਿਤ ਹੈ। ਇਸ ਦਾ ਕੁੱਲ ਏਰੀਆ 70000 ਸੁਕੇਅਰ ਮੀਟਰ (ਕਰੀਬ 17.5 ਏਕੜ) ਹੈ। 2012 ਵਿਚ ਕਰੀਬ 50 ਲੱਖ ਪੌਂਡ ਨਾਲ ਗੁਰੂ-ਘਰ ਦੀ ਇਮਾਰਤ ਦਾ ਵਿਸਤਾਰ ਕਰਕੇ ਵੱਡਾ ਲੰਗਰ ਹਾਲ, ਆਧੁਨਿਕ ਕਿਚਨ, ਲੈਕਚਰ ਥੀਏਟਰ, ਦਫਤਰ, ਬੱਚਿਆਂ ਨੂੰ ਧਾਰਮਿਕ ਤੇ ਗੁਰਮੁਖੀ ਦੀ ਸਿੱਖਿਆ ਦੇਣ ਲਈ ਕਲਾਸ ਰੂਮ, ਜਿੰਮ, ਫੰਕਸ਼ਨ ਹਾਲ ਅਤੇ ਕਈ ਹੋਰ ਇਮਾਰਤਾ ਓਸਾਰੀਆ ਗਈਆ। ਗੁਰੂ-ਘਰ ਵਿਚ 8 ਹਾਲ ਹਨ ਜੋ ਸੰਗਤ ਦੁਆਰਾ ਅਖੰਡ ਪਾਠ, ਵਿਆਹ-ਸ਼ਾਦੀ ਅਤੇ ਭੋਗਾਂ ਆਦਿ ਲਈ ਵਰਤੇ ਜਾਂਦੇ ਹਨ। ਬੱਚਿਆਂ ਵਾਸਤੇ ਧਾਰਮਿਕ ਤੇ ਗੁਰਮੁਖੀ ਦੀ ਸਿੱਖਿਆ ਦੇਣ ਲਈ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ।

ਹੋਰ ਤੱਥ[ਸੋਧੋ]

ਇਸ ਦਾ ਦੀਵਾਨ ਹਾਲ ਅਤੇ ਲਾਇਬ੍ਰੇਰੀ ਇੰਗਲੈਂਡ ਦੇ ਸਾਰੇ ਗੁਰੂ-ਘਰਾਂ ਤੋਂ ਵਿਸ਼ਾਲ ਹਨ। ਕਾਰ ਸੇਵਾ ਨਿਰੰਤਰ ਜਾਰੀ ਹੈ। ਇੰਗਲੈਂਡ ਦੀ ਮਸ਼ਹੂਰ ਅਖ਼ਬਾਰ ਐਕਸਪ੍ਰੈੱਸ ਐਂਡ ਸਟਾਰ ਨੇ ਇਸ ਨੂੰ ਹਮੇਸ਼ਾ ਵਧਦੇ ਜਾ ਰਹੇ ਗੁਰੂ-ਘਰ ਦਾ ਖਿਤਾਬ ਦਿੱਤਾ ਹੈ। ਇਸ 'ਤੇ ਹੁਣ ਤੱਕ ਕਰੋੜਾਂ ਪੌਂਡ ਖਰਚ ਹੋ ਚੁੱਕੇ ਹਨ। ਇਥੇ ਥਾਈ ਬਾਕਸਿੰਗ, ਗਤਕਾ, ਕੁਸ਼ਤੀ, ਪਗੜੀ ਬੰਨ੍ਹਣ ਦੇ ਮੁਕਾਬਲੇ ਆਦਿ ਤੋਂ ਇਲਾਵਾ ਨਵੀਂ ਪੀੜ੍ਹੀ ਦੀ ਸਹੂਲਤ ਵਾਸਤੇ ਅੰਗਰੇਜ਼ੀ ਵਿਚ ਕਥਾ ਸੁਣਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਸਾਲ ਜੁਲਾਈ ਦੇ ਮਹੀਨੇ ਸ਼ਹੀਦਾਂ ਦੀ ਯਾਦ ਵਿਚ ਟੂਰਨਾਮੈਂਟ ਕਰਵਾਏ ਜਾਂਦੇ ਹਨ। ਗੁਰੂ-ਘਰ ਦੀ ਖੂਬਸੂਰਤ ਇਮਾਰਤ ਦੇ ਦਰਸ਼ਨ ਕਰਨ ਲਈ ਲੱਖਾਂ ਸ਼ਰਧਾਲੂ ਅਤੇ ਟੂਰਿਸਟ ਆਉਂਦੇ ਹਨ।

ਸ਼ਾਸ਼ਨ-ਪ੍ਰਬੰਧ[ਸੋਧੋ]

ਗੁਰੂ-ਘਰ ਦਾ ਪ੍ਰਬੰਧ ਸੰਭਾਲਣ ਲਈ ਪ੍ਰਧਾਨ, ਉੱਪ-ਪ੍ਰਧਾਨ ਅਤੇ ਕੈਸ਼ੀਅਰ ਆਦਿ ਸਮੇਤ 21 ਮੈਂਬਰੀ ਪ੍ਰਬੰਧਕ ਕਮੇਟੀ ਹੈ।[1]

ਹਵਾਲੇ[ਸੋਧੋ]

  1. http://beta.ajitjalandhar.com/supplement/20160621/28.cms#sthash.aFiGYIFy.dpbs. Retrieved 26 ਜੂਨ 2016.  Check date values in: |access-date= (help); Missing or empty |title= (help)