ਸਮੱਗਰੀ 'ਤੇ ਜਾਓ

ਗੁਰਦੁਆਰਾ ਸੰਤੋਖਸਰ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁਆਰਾ ਸੰਤੋਖਸਰ ਸਾਹਿਬ, ਅੰਮ੍ਰਿਤਸਰ ਸਾਹਿਬ (ਪੰਜਾਬ) ਭਾਰਤ

ਇਸ ਪਾਵਨ ਅਸਥਾਨ ਦੇ ਸਰੋਵਰ ਦੀ ਖੁਦਵਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ 1621 ਵਿੱਚ ਆਰੰਭ ਕੀਤੀ ਅਤੇ ਸੰਮਤ 1641 ਵਿੱਚ ਗੁਰੂ ਅਰਜਨ ਦੇਵ ਜੀ ਨੇ ਪਿਸ਼ਾਵਰ ਦੇ ‘ਸੰਤੌਖੇ’ ਸਿੱਖ ਦੇ ਧੰਨ ਨਾਲ ਪੱਕਾ ਕਰਵਾਇਆ। ਇਸ ਗੁਰਦੁਆਰਾ ਸਾਹਿਬ ਦੇ ਸਰੋਵਰ, ਪ੍ਰਕਰਮਾਂ ਦੀ ਕਾਰ ਸੇਵਾ ਬਾਬਾ ਗੁਰਮੁਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਨੇ ਸੰਨ 1918 ਵਿੱਚ ਸ਼ੁਰੂ ਕੀਤੀ ਤੇ ਤਕਰੀਬਨ 1922 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕੀਤੀ ਅਤੇ ਉਹਨਾਂ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਨੇ 1974 ਵਿੱਚ ਦੁਬਾਰਾ ਸਰੋਵਰ ਦੀ ਕਾਰ ਸੇਵਾ ਕਰਵਾਈ ਅਤੇ ਪੌੜਾਂ ਦੀ ਮੁਰੰਮਤ ਕਰਵਾਈ ਗਈ ਅਤੇ ਪ੍ਰਕਰਮਾ ਵਿੱਚ ਸੰਗਮਰਮਰ ਲਗਵਾਇਆ ਗਿਆ।