ਗੁਰਦੇਵ ਰੁਪਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਦੇਵ ਰੁਪਾਣਾ
ਜਨਮ ( 1936-04-13) 13 ਅਪ੍ਰੈਲ 1936 (ਉਮਰ 84)
ਕਿੱਤਾਲੇਖਕ, ਕਹਾਣੀਕਾਰ
ਲਹਿਰਸਮਾਜਵਾਦ
ਵਿਧਾਕਹਾਣੀ

ਗੁਰਦੇਵ ਰੁਪਾਣਾ ਪੰਜਾਬੀ ਦਾ ਗਲਪਕਾਰ ਹੈ। ਉਸ ਦਾ ਜਨਮ 13 ਅਪਰੈਲ 1936 ਨੂੰ ਪਿੰਡ ਰੁਪਾਣਾ (ਜ਼ਿਲਾ- ਸ਼੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ| ਉਸ ਦਾ ਪੇਸ਼ਾ ਅਧਿਆਪਨ ਹੈ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਸਾਹਿਤਕਾਰ ਹੈ।

ਜੀਵਨ[ਸੋਧੋ]

ਗੁਰਦੇਵ ਸਿੰਘ ਰੁਪਾਣਾ ਇੱਕ ਅਧਿਆਪਕ ਵਜੋਂ ਰਿਟਾਇਰ ਹੋ ਚੁੱਕਾ ਹੈ। ਉਹਨਾਂ ਦੀ ਵਿਦਿਅਕ ਯੋਗਤਾ ਬੀ.ਏ., ਬੀ.ਐੱਡ.,ਐਮ. ਏ. ਪੰਜਾਬੀ, ਪੀ.ਐਚ.ਡੀ. ਪੰਜਾਬੀ ਹੈ। ਨੌਕਰੀ ਤੋਂ ਰਿਟਾਇਰ ਹੋ ਕੇ ਉਹ ਆਪਣਾ ਪੂਰਾ ਸਮਾਂ ਸਹਿਤ ਰਚਨਾ ਲਈ ਲਗਾ ਰਿਹਾ ਹੈ। ਉਹਨਾਂ ਦਾ ਜਨਮ 13 ਅਪ੍ਰੈਲ 1936 ਨੂੰ ਪਿੰਡ ਰੁਪਾਣਾ ਵਿਖੇ ਹੋਇਆ ।ਪਿਤਾ ਮੱਘਰ ਸਿੰਘ ਤੇ ਮਾਤਾ ਪੰਜਾਬ ਕੋਰ ਦੇ ਘਰ।ਉਹਨਾਂ ਨੇ ਬੀ. ਏ. ਗੋਵਰਮੈਂਟ ਕਾਲਜ ਮੁਕਤਸਰ ਤੋਂ ਪਾਸ ਕਰਕੇ ਬੀ. ਐਡ. ਚੰਡੀਗੜ੍ਹ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ. ਏ. ਦਿੱਲੀ ਯੂਨੀਵਰਸਿਟੀ ਤੋਂ ਪਹਿਲੇ ਦਰਜੇ ਵਿੱਚ ਕੀਤੀ। ਪੀ. ਐਚ.ਡੀ. ਕਾਦਰ ਯਾਰ ਤੇ ਤਿਰਲੋਕ ਸਿੰਘ ਕੰਵਰ ਗਾਈਡ ਦੀ ਰਹਿਨੁਮਾਈ ਵਿੱਚ ਕੀਤੀ।ਰੁਪਾਣਾ ਜੀ ਦੀ ਪਹਿਲੀ ਕਹਾਣੀ ਕਾਲਜ ਪੜ੍ਹਦੇ ਸਮੇ ਦੋਰਾਨ ਉਹਨਾਂ ਨੇ ਪੰਜ ਦਰਿਆ ਜਿਸ ਦੇ ਸੰਪਾਦਕ ਪ੍ਰੋਫੈਸਰ ਮੋਹਨ ਸਿੰਘ ਸਨ ਨੂੰ "ਦੇਵਤੇ ਪੁੱਜ ਨਾ ਸਕੇ" ਭੇਜੀ ਸੀ ਜੋ ਉਹਨਾ ਨੇ "ਦਰਾਉਪਤੀ" ਦੇ ਨਾਮ ਤੇ ਪਬਲਿਸ਼ ਕੀਤੀ ਸੀ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

 • ਇੱਕ ਟੋਟਾ ਔਰਤ (1970)
 • ਆਪਣੀ ਅੱਖ ਦਾ ਜਾਦੂ (1978)
 • ਡਿਫੈਂਸ ਲਾਈਨ
 • ਸ਼ੀਸ਼ਾ
 • ਰਾਂਝਾ ਵਾਰਿਸ ਹੋਇਆ
 • ਤੇਲਗੂ ਕਹਾਣੀਆਂ (ਤੇਲਗੂ ਕਹਾਣੀਆਂ ਦਾ ਅਨੁਵਾਦ)
 • ਆਮ ਖ਼ਾਸ

ਨਾਵਲ[ਸੋਧੋ]

 • ਜਲ ਦੇਵ (1987)
 • ਗੋਰੀ (1983)
 • ਆਸੋ ਦਾ ਟੱਬਰ
 • ਸ਼੍ਰੀ ਪਾਰਵਾ

ਅਖਬਾਰਾਂ ਵਿੱਚ ਪ੍ਰਕਾਸ਼ਤ ਰਚਨਾਵਾਂ[ਸੋਧੋ]

 • ਚੋਣਾਂ ਦਾ ਸ਼ਰਨਾਰਥੀ[1]

ਗੈਰ-ਗਲਪ[ਸੋਧੋ]

 • ਕਾਦਰਯਾਰ-ਇੱਕ ਅਧਿਐਨ (ਸ਼ੋਧ ਪ੍ਰਬੰਧ)

ਇਨਾਮ[ਸੋਧੋ]

 • ਪੰਜਾਬੀ ਭਾਸ਼ਾ ਅਕਾਦਮੀ ਨਵੀਂ ਦਿੱਲੀ ਵੱਲੋਂ ਕੁਲਵੰਤ ਸਿੰਘ ਵਿਰਕ ਪੁਰਸਕਾਰ
 • ਪੰਜਾਬ ਸਰਕਾਰ ਵੱਲੋਂ ਸ਼ਿਰੋਮਣੀ ਸਾਹਿਤਕਾਰ ਪੰਜਾਬ ਪੁਰਸਕਾਰ
 • ਬਲਰਾਜ ਸਾਹਨੀ ਪੁਰਸਕਾਰ
 • ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ
 • ਪੰਜਾਬੀ ਅਕਾਦਮੀ ਨਵੀ ਦਿੱਲੀ ਵਲੋਂ 1983 ਵਿੱਚ ਗਲਪ ਪੁਰਸਕਾਰ ਨਾਵਲ ਗੋਰੀ ਲਈ
 • ਪੰਜਾਬੀ ਅਕਾਦਮੀ ਨਵੀ ਦਿੱਲੀ ਵਲੋਂ 2015 ਵਿੱਚ ਨਾਵਲ ਸ਼੍ਰੀ ਪਾਰਵਾ ਸਨਮਾਨਿਤ
 • ਢਾਹਾਂ ਪੁਰਸਕਾਰ ਕੈਨੇਡਾ 2019 ਵਿਚ ਕਹਾਣੀ ਸੰਗ੍ਰਿਹ ਆਮ ਖਾਸ ਲਈ

ਹਵਾਲੇ[ਸੋਧੋ]

 1. ਗੁਰਦੇਵ ਸਿੰਘ ਰੁਪਾਣਾ (2019-01-06). "ਚੋਣਾਂ ਦਾ ਸ਼ਰਨਾਰਥੀ". Tribune Punjabi. Retrieved 2019-01-08.