ਗੁਰਦੇਵ ਸਿੰਘ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰਦੇਵ ਸਿੰਘ ਰਾਏ ਪੰਜਾਬੀ ਦਾ ਕਵੀ ਹੈ।ਗੁਰਦੇਵ ਸਿੰਘ ਰਾਏ ਨੇ ਕਵਿਤਾ ਦੇ ਨਾਲ ਆਧੁਨਿਕ ਵਾਰਾਂ ਅਤੇ ਮਹਾਂਕਾਵਿ ਦੀ ਰਚਨਾ ਵੀ ਕੀਤੀ ਹੈ। ਗੁਰਦੇਵ ਸਿੰਘ ਦੀ ਕਵਿਤਾ ਦੇ ਵਿਸ਼ੇ ਜਿਆਦਾਤਰ ਰਾਸ਼ਟਰੀ ਭਾਵਨਾ ਨਾਲ ਜੁੜੇ ਹੋਏ ਹਨ।ਕਵੀ ਦਾ ਜਨਮ ਅਪ੍ਰੈਲ 1933 ਈ. ਵਿੱਚ ਪਿੰਡ ਰੱਕੜਾਂ ਬੇਟ (ਬਲਾਚੌਰ), ਜਿਲ੍ਹਾ ਨਵਾਂਸ਼ਹਿਰ ਵਿੱਚ ਹੋਇਆ।ਕਵੀ ਨੇ ਆਪਣੀਆਂ ਰਚਨਾਵਾਂ ਵਿੱਚ 19 - 20 ਸਦੀ ਵਿੱਚ ਦੇਸ਼ਭਗਤਾਂ ਨੇ ਜਿਹੜਾ ਸੰਘਰਸ਼ ਕੀਤਾ , ਉਹ ਸੰਘਰਸ਼ ਬਿਆਨ ਕੀਤਾ ਹੈ।

ਰਚਨਾਵਾਂ[ਸੋਧੋ]

ਜੀਵਨ ਕਿਰਨਾਂ (1992),ਯੋਧਿਆਂ ਦੀਆਂ ਵਾਰਾਂ (ਅਜ਼ਾਦੀ ਦੀ ਵਾਰ),ਨਫਾ ਦੀ ਵਾਰ, ਬਾਬਰਾਂ ਦੀ ਵਾਰ,ਹਿੰਦ- ਪਾਕ ਦੀ ਵਾਰ ,ਪੰਜਾਬ ਤ੍ਰਾਸਦੀ (1994, ਕਵਿਤਾ),ਸੰਘਰਸ਼ ਯੋਧਾ (1995),ਅਦੁੱਤੀ ਰਹਿਬਰ (1996), ਰਤਨ ਅਮੋਲ (1996 ), ਅਜ਼ਾਦੀ ਪਰਵਾਨੇ (1998), ਗੁਰੂ ਗੋਬਿੰਦ ਸਿੰਘ (1999,ਮਹਾਂਕਾਵਿ), ਰਤਨ ਅਮੋਲ (2002, ਮਹਾਂਕਾਵਿ), ਚੜ੍ਹਿਆ ਸੋਧਣ ਧਰਤ ਲੁਕਾਈ (2001),ਡਾਇਨਾ।[1]

  1. ਪੁਸਤਕ- ਗੁਰਦੇਵ ਸਿੰਘ ਰਾਏ(ਸੰਘਰਸ਼ ਤੇ ਰਾਸ਼ਟਰੀ ਚੇਤਨਾ ਦਾ ਕਵੀ), ਲੇਖਕ- ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ - ਵਾਰਿਸ ਸ਼ਾਹ ਫਾਉਂਡੇਸ਼ਨ , ਅੰਮ੍ਰਿਤਸਰ, ਪੰਨਾ ਨੰ.- 9-11