ਗੁਰਪਾਲ ਸਿੰਘ ਪਾਲ
ਦਿੱਖ
ਗੁਰਪਾਲ ਸਿੰਘ ਪਾਲ ਦੀ 60ਵਿਆਂ ਤੇ 70ਵਿਆਂ ਦੇ ਦਹਾਕੇ ਦੌਰਾਨ ਪੰਜਾਬੀ ਗਾਇਕੀ ਵਿੱਚ ਤੂਤੀ ਬੋਲਦੀ ਸੀ। ਅੱਜ ਵੀ ਉਹ ਸਾਹਿਤਕ ਤੇ ਸੁਥਰੀ ਗਾਇਕੀ ਕਰਕੇ ਜ਼ਿੰਦਾ ਹਨ। ਉਸਦਾ ਵਰਮਾ ਰਿਕਾਰਡਿੰਗ ਕੰਪਨੀ, ਮੋਗਾ ਵਿੱਚ ਰਿਕਾਰਡ ਕਰਵਾਇਆ ਗੀਤ 'ਪਾਲੀ ਪਾਣੀ ਖੂਹ ਤੋਂ ਭਰੇ' ਅੱਜ ਤੱਕ ਪਾਪੂਲਰ ਹੈ।[1]ਗੁਰਪਾਲ ਸਿੰਘ ਪਾਲ ਦਾ ਜਨਮ 4 ਅਕਤੂਬਰ,1937 ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਕਨੇਚ ਵਿੱਚ ਹੋਇਆ। ਉਹਦੇ ਪਿਤਾ ਦਾ ਨਾਂ ਸਰਦਾਰ ਲਹਿਣਾ ਸਿੰਘ ਅਤੇ ਮਾਤਾ ਦਾ ਨਾਂ ਸਰਦਾਰਨੀ ਗੁਰਦਿਆਲ ਕੌਰ ਹੈ।