ਗੁਰਮਤ ਕਾਵਿ ਦੇ ਭੱਟ ਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੂਮਿਕਾ[ਸੋਧੋ]

ਗੁਰਮਤ ਕਾਵਿ ਵਿੱਚ 36 ਮਹਾਪੁਰਖਾਂ ਦੀ ਬਾਣੀ ਦਰਜ ਹੈ। ੲਿਸ ਵਿੱਚ 6 ਗੁਰੂ ਸਹਿਬਾਨ 15 ਭਗਤ 11 ਭੱਟ ਅਤੇ 4 ਗੁਰੂ ਘਰ ਦੇ ਨਜਦੀਕੀ ਸ਼ਾਮਿਲ ਹਨ। ਭੱਟਾਂ ਦੀ ਬਾਣੀ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹੈ। ੲਿਹਨਾਂ ਨੇ ਸਤਿਗੁਰ ਸਹਿਬਾਨ ਦੀ ਅਥਾਹ ਸ਼ਰਧਾ ਨਾਲ ਸਿਫਤ ਕੀਤੀ ਹੈ ਅਤੇ ੳੁਹਨਾਂ ਦੇ ਵਿਅਕਤੀਤਵ ਗੁਣਾਂ ਦਾ ਗਾੲਿਨ ਕੀਤਾ ਹੈ ੲਿਹ ਵਡਭਾਗੀ ਮਹਾਪੁਰਖ ਸਨ।ਜਿਹਨਾਂ ਨੇ ਗੁਰੂ ਸਹਿਬਾਨ ਦੇ ਪਰਤੱਖ ਦਰਸ਼ਨ ਕਰਨ ਦਾ ਸੁਭਾਗ ਪਰਾਪਤ ਕਰਿਅਾ। ਭੱਟ ਸ਼ਬਦ ਦੇ ਕੲੀ ਅਰਥ ਹਨ ਕੋਸ਼ਾ ਵਿੱਚ ਵਿੳੁਤਪੱਤੀ ਵੱਖ ਵੱਖ ਢੰਗਾਂ ਨਾਲ ਪ੍ਸਤੂਤ ਕੀਤੀ ਗੲੀ ਹੈ।ਗੁਰੂ ਗ੍ੰਥ ਸਾਹਿਬ ਵਿੱਚ ਦਰਜ ਬਾਣੀ ਦੇ ਸਿਰਜਨਹਾਰੇ ਭੱਟ ੳੁਹ ਵਿਅਕਤੀ ਸਨ।ਜਿਹਨਾਂ ਦਾ ਪੇਸ਼ਾ ਹੀ ਸਿਫਤ ਕਰਨਾ ਸੀ।ੲਿਹ ਰਾਜੇ ਮਹਾਰਾਜਿਅਾ ਦੀ ਝੂਠੀ ਸਿਫਤ ਕਰਨ ਦੇ ਅਾਦੀ ਸਨ ਪਰ ਜਦੋ ੲਿਹਨਾਂ ਨੇ ਸਤਿ ਸਰੂਪ ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਤਾਂ ੲਿਹਨਾਂ ਅੰਦਰੋ ਕਾਵਿਧਾਰਾ ਸਹਿਜ ਸੁਭਅ ਫੁੱਟ ਪੲੀ ੲਿਹਨਾਂ ਨੇ ਅਾਪਣੇ ਸ਼ਰਧਾ ਪਾਤਰ ੲਿਸ਼ਟ ਗੁਰੂ ਸਹਿਬਾਨ ਦੀ ਦਿਲੋ ਸਿਫਤ ਸਲਾਹ ਕਰਕੇ ਅਮਰ ਪਦਵੀ ਪਾੲੀ।

ਭੱਟਾਂ ਦੀ ਗਿਣਤੀ ਕਿੰਨੀ ਹੈ ਜਿਹਨਾਂ ਦੀ ਬਾਣੀ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹੈ ੲਿਸ ਬਾਰੇ ਬੜਾ ਵਿਵਾਦ ਹੈ ।ਵਿਦਵਾਨ 17 ਮੰਨਦੇ ਹਨ ਪਰ ਅਾਧੂਨਿਕ ਖੋਜੀ ੲਿਹਨਾਂ ਦੀ ਸੰਖਿਅਾ 11 ਮੰਨਦੇ ਹਨ ਭਾੲੀ ਸੰਤੋਖ ਸਿੰਘ ੲਿਹਨਾਂ ਨੂੰ ਵੇਦਾਂ ਦਾ ਅਵਤਾਰ ਮੰਨਦੇ ਹਨ ਤੇ ਗਿਣਤੀ 17 ਮੰਨਦੇ ਹਨ ਪਰ ਅਾਧੁਨਿਕ ਵਿਦਵਾਨ ਅਾਦਿ ਗ੍ੰਥ ਦੇ ਅੰਕ ਪ੍ਬੰਧ ਦੇ ਅਾਧਾਰ ਤੇ ੲਿਹਨਾਂ ਦੀ ਗਿਣਤੀ 11 ਮੰਨਦੇ ਹਨ ਜੋ ਸਹੀ ਅਤੇ ਸਵੀਕਾਰੀ ਜਾਦੀ ਹੈ।[1]

ਪਿਛੋਕੜ[ਸੋਧੋ]

ਭੱਟ ਅਾਪਣੇ ਅਾਪ ਨੂੰ ਕੌਸਿਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸਵਤੀ ਨਦੀ ਦੇ ਕੰਡੇ ਵਸੇ ਹੋਣ ਕਰਕੇ ੲਿਹਨਾਂ ਨੂੰ ਸਰਸਵਤੀ ਬਰਾਹਮਣ ਵੀ ਕਿਹਾ ਜਾਦਾ ਹੈ।ੲਿਹ ਕੁੱਲ ਪਰੰਪਰਾ ਤੋ ਰਾਜਿਅਾ ਅਥਵਾ ਕੁਲੀਨ ਪੁਰਸ਼ਾ ਦੀ ੳੁਸਤਤ ਕਰਦੇ ਸਨ ਅਤੇ ੳੁਹਨਾਂ ਦੇ ਖਾਨਦਾਨ ਦੀਅਾ ੲਿਤਿਹਾਿਸਕ ਘਟਨਾਵਾਂ ਨੂੰ ਭੱਟਾ ਛਰੀ ਲਿਪੀ ਵਿੱਚ ਲਿਖ ਕੇ ਸੰਭਾਲ ਕੇ ਰੱਖਦੇ ਸਨ।ੲਿਹਨਾਂ ਦੇ ਬਹੁਤ ਸਾਰੇ ਖਾਨਦਾਨ ਜੀਦ ਅਤੇ ਪਹੇਵੇ ਦੇ ਵਿਚਲੇ ੲਿਲਾਕੇ ਵਿੱਚ ਰਹਿੰਦੇ ਹਨ।ਕੁੱਝ ਖਾਨਦਾਨ ੲਿੱਥੋ ੳੁੱਠ ਕੇ ਯਮਨਾ ਪਾਰ ੳੁੱਤੇ ਪ੍ਦੇਸ਼ ਸੇ ਪੱਛਮੀ ਸੀਮਾ ਦੇ ਨੇੜੇ ਅਾ ਵਸੇ ਭੱਟ ਵਹੀਅਾਦੇ ਅਾਧਾਰ ਤੇ ੲਿਹਨਾਂ ਦੀ ਬੰਸਾਵਲੀ ਭਗੀਰਥ ਨਾ ਦੇ ਭੱਟ ਤੋ ਸ਼ੁ੍ਰੂ ਹੁੰਦੀ ਹੈ।ੲਿਸੇ ਭਗੀਰਥ ਦੀ 9ਵੀ ਪੀੜੀ ਵਿੱਚ ਰੲੀਅਾ ਨਾ ਦਾ ੲਿੱਕ ਭੱਟ ਸੀ ਜਿਸਦੇ 6 ਪੁੱਤਰ ਸਨ । ਭਿਖਾ , ਸੇਖਾ,ਤੋਖਾ,ਗੋਖਾ,ਚੋਖਾ,ਟੋਡਾ ੲਿਹਨਾਂ ਵਿੱਚੋ ਭਿਖੇ ਦੇ ਤਿੰਨ ਪੁੱਤਰ ਸਨ ਮਥਰਾ,ਜਲਪ ਤੇ ਕੀਰਤ।ਜਿਹਨਾਂ ਦੇ ਸਵੱੲੀੲੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ੰਥ ਵਿੱਚ ਦਰਜ ਕੀਤੇ ਹਨ ਭੱਟ ਕਵੀਅਾ ਵਿੱਚੋ ਬਲ ,ਹਰਬੰਸ , ਕਲਸਹਾਰ ਅਤੇ ਗਯੰਦ (ਪਰਮਾਨੰਦ) ਭਿਖੇ ਦੇ ਭਤੀਜੇ ਸਨ।ੲਿਹ ਸਾਰੇ ਪਿੰਡ ਪਿੰਡ ਘੁੰਮ ਕੇ ਅਾਤਮ ਅਾਨੰਦ ਦੀ ਖੋਜ ਕਰਦੇ ਸਨ ਅਤੇ ਅਨੇਕਾ ਸਥਾਨਾਂ ਸਾਧਾ ਸੰਤਾਂ ਪਾਸ ਜਾਕੇ ਵੀ ੲਿਹਨਾਂ ਦੀ ਜਗਿਅਾਸਾ ਸ਼ਾਂਤ ਨਾ ਹੋੲੀ।[2]

ਰਹਿੳ ਸ।ਤ ਹੳੁ ਟੋਲਿ ਸਾਧ ਬਹੁਤੇਰੇ ਡਿਠੇ।।

ਸੰਧਨਿਅਾਸੀ ਤਪਸੀਅਤ ਮੁਖਹੁ ੲੇ ਪੰਡਿਤ ਮਿਠੇ।।

ਬਰਸੁ ੲੇਕੁ ਹੳੁ ਫਿਰਿੳ ਕਿਨੈ ਨਹੁ ਪਰਚੳ ਲਾਯੳੁ।। (ਪੰਨਾ ਨੰ : ੧੩੮੫)

ਥੱਕ ਹਾਰ ਕੇ ੲਿਹ ਗੁਰੂ ਅਰਜਨ ਦੇਵ ਜੀ ਸ਼ਰਨ ਵਿੱਚ ਪਹੁੰਚ ਗੲੇ ੳੁੱਥੇ ੲਿਹਨਾਂ ਦੀ ਅਧਿਅਾਤਮਿਕ ਜਗਿਅਾਸਾ ਖਤਮ ਹੋ ਗੲੀ।ੲਿਹ ਤਾਂ ਹੀ ਹੋ ਸਕਿਅਾ ਜਦੋ ੳੁਹਨਾਂ ਦੇ ਮਸਤਕ ੳੁਤੇ ਭਾਗ ਰੇਖਾ ਦਾ ੳੁਦਭਵ ਹੋੲਿਅਾ।

ਜਬ ਲੳੁ ਨਹੀ ਭਾਗ ਲਿਲਾਰ ੳੁਦੈ ਤਬ ਲੳੁ ਭ੍ਮੰਤੇ ਫਿਰਤੇ ਬਹੁ ਪਾਯੳੁ।।

ਕਲ਼ਿ ਘੋਰ ਸਮੁਦ੍ ਮੈ ਕਬਹੂ ਮਿਟੀ ਹੈ ਨਹੀ ਰੇ ਪਛੁਤਾਯੳ।।

ਤਤੁ ਬਿਚਾਰੂ ਯਹੇ ਮਥੁਰਾ ਜਗ ਤਾਰਨ ਕੳ ਅਵਤਾਰ ਬਨਾਯੳੁ।।

ਜਪੳੁ ਜਿਨ ਅਰਜਨ ਦੇਵ ਗੁਰੂ ਫਿਰਿ ਸ ਕਟ ਜੋਨਿ ਗਰਭ ਕਾ ਅਾਯੳੁ।। (ਪੰਨਾ ਨੰ : ੧੪0੮)

ਭੱਟ ਕਵੀਆਂ ਦਾ ਵੇਰਵਾਂ[ਸੋਧੋ]

ਕਲ੍ ਸਹਾਰ[ਸੋਧੋ]

ਭੱਟ ਕਲਸਹਾਰ ਜੀ ਨੇ ਪੰਜਾਂ ਗੁਰੂ ਸਹਿਬਾਨ ਦੀ ੳੁਸਤਤ ਵਿੱਚ ਸਵੱੲੀੲੇ ੳੁਚਾਰਨ ਕੀਤੇ ਹਨ ਅਾਪ ਜੀ ਦੇ ਪਿਤਾ ਦਾ ਨਾ ਭੱਟ ਚੋਖਾ ਸੀ ਜੋ ਭੱਟ ਭੀਖਾ ਜੀ ਦੇ ਛੋਟੇ ਭਰਾ ਸਨ। ਭੱਟ ਗਯੰਦ ਵੀ ਅਾਪ ਦੇ ਭਰਾ ਸਨ।ਕੲੀ ਸਵੲੀਅਾ ਵਿੱਚ ਅਾਪ ਦਾ ਨਾ ਕਲਸਹਾਰ ਦੀ ਥਾਂ ਤੇ ੳੁਪਨਾਮ ਟੱਲ ਜਾਂ ਕਲ੍ ਵੀ ਵਰਤਿਅਾ ਗਿਅਾ ਹੈ।ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ੳੁਸਤਤ ਵਿੱਚ 10 ਗੁਰੂ ਅੰਗਰ ਦੇਵ ਜੀ ਦੀ ੳੁਸਤਤ ਵਿੱਚ 10 ਗੁਰੂ ਅਮਰਦਾਸ ਜੀ ਦੀ ੳੁਸਤਤ ਵਿੱਚ 9 ਗੁਰੂ ਰਾਮਦਾਸ ਜੀ ਦੀ ੳੁਸਤਤ ਵਿੱਚ 13 ਗੁਰੂ ਅਰਜਨ ਦੇਵ ਜੀ ਦੀ ੳੁਸਤਤ ਵਿੱਚ 12 ਸਵੲੀਅਾਂ ਦਾ ੳੁਚਾਰਨ ਕੀਤਾ ਹੈ ਜੋ ਭੱਟ ਕਵੀਅਾ ਵਿੱਚੋ ਸਭ ਤੋ ਵੱਧ ਹਨ।[3]

ਕਵਿ ਕਲ ਸੁਜਸੁ ਗਾਵੳੁ ਗੁਰ ਨਾਨਕ ਰਾਜੂ ਜੋਗੁ ਜਿਨਿ ਮਾਣਿੳ।।

ਜਲਪ[ਸੋਧੋ]

ੲਿਹਨਾਂ ਦਾ ਦੂਜਾ ਨਾ ਜਲ੍ ਵੀ ਹੈ ।ਅਾਪ ਜੀ ਦੇ ਪਿਤਾ ਭੱਟ ਭਿਖਾ ਜੀ ਸਨ ਅਾਪ ਭੱਟ ਮਥੁਰਾ ਜੀ ਭੱਟ ਕੀਰਤ ਜੀ ਦੇ ਭਰਾ ਸਨ ।ਜਿਸ ਦੇ ਪੰਜ ਪਦ (ਸਵੈੲੇ) ਗੁਰੂ ਅਮਰਦਾਸ ਜੀ ਦੀ ਵਡਿਅਾੲੀ ਬਾਰੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ੲਿਹ ਵੀ ਅਾਪਣੇ ਪਿਤਾ ਭਿਖੇ ਨਾਲ ਗੋੲਿੰਦਵਾਲ, ਤੀਜੇ ਗੁਰੂ ਦੇ ਦਰਬਾਰ ਵਿੱਚ ਹਾਜਰ ਹੋੲਿਅਾ ਸੀ।ਅਾਪ ਜੀ ਦੀ ਬਾਣੀ ਅਨੁਸਾਰ ਅਾਪ ਜੀ ਦੇ ਮਨ ਵਿੱਚ ਗੁਰੂ ਘਰ ਅਤੇ ਗੁਰੂ ਅਮਰਦਾਸ ਜੀ ਦਾ ਬਹੁਤ ਸਤਿਕਾਰ ਸੀ।ਜਿਸ ਦੀ ਸੀਮਾ ੳੁਲੀਕਨਾ ਬਹੁਤ ਮੁਸ਼ਕਿਲ ਹੈ।

ਸਕਯਥੁ ਸੁ ਸਿਰ ਜਾਲਪੁ ਭਣੈ ਜੁ ਸਿਰ ਨਿਵੈ ਗੁਰ ਅਮਰ ਨਿਤ।।

ਤੈ ਲੋਭੂ ਕ੍ਧੂ ਤਿ੍ਸਨਾ ਤਜੀ ਸੁ ਮਤਿ ਜਲ੍ ਜਾਣੀ ਜੁਗਤਿ।। (ਪੰਨਾ ੧੩੮੪)

ਨਲ੍[ਸੋਧੋ]

ੲਿਹ ਭੱਟ ਕਵੀ ਜਿਹਨਾ ਨੇ ਗੁਰੂ ਰਾਮਦਾਸ ਜੀ ਦੀ ੳੁਸਤਤ ਵਿੱਚ 16 ਛੰਦ ਲਿਖੇ ਸਨ। ਜੋ ਹੁਣ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ੲਿਸ ਦੀ ਧਾਰਨਾ ਹੈ ਕਿ ਗੁਰੂ ਦੀ ਚਰਨ ਛੋਹ ਪਰਾਪਤ ਕਰਨ ਨਾਲ ਜਿਗਿਅਾਸਾ ਦਾ ੳੁਧਾਰ ਹੋੋ ਜਾਦਾ ਹੈ। ੲਿਸ ਨੇ ਅਾਪਣੇ ਪਦਾਂ ਵਿੱਚ 'ਦਾਸ' ਸ਼ਬਦ ਦੀ ਵਰਤੋ ਕੀਤੀ ਹੇ। ੲਿਸ ਕਰਕੇ ਕੲੀ ਵਿਦਵਾਨਾ ਨੇ 'ਦਾਸ' ਨਾਂ ਦੇ ੲਿੱਕ ਵੱਖਰੇ ਭੱਟ ਕਵੀ ਦੀ ਕਲਪਨਾ ਕੀਤੀ ਹੈ ਜੋ ਸਹੀ ਨਹੀ ਹੇ ੲਿਹ ਸ਼ਬਦ ੳੁਸਦੀ ਨਿਮਰਤਾ ਦਾ ਵਾਚਕ ਹੈ।ਅਾਪ ਜੀ ਨੇ ਅਾਪਣੀ ਬਾਣੀ ਵਿੱਚ ਗੋੲਿੰਦਵਾਲ ਸਾਹਿਬ ਨੂੰ ਬੈਕੂੰਠ ਦਾ ਦਰਜਾ ਦੇ ਕੇ ਅਾਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।

ਗੁਰੁ ਨਯਣਿ ਬਯਣਿ ਗੁਰੁ ਗੁਰੁ ਸਤਿ ਕਵਿ ਨਲ੍ ਕਹਿ।। (ਪੰਨਾ ਨੰ : ੧੩੮੮)

ਬਲ੍[ਸੋਧੋ]

ੲਿੱਕ ਭੱਟ ਕਵੀ ਜਿਸ ਦੇ ਗੁਰੂ ਰਾਮਦਾਸ ਜੀ ਸੰਬੰਧੀ ਪੰਜ (5) ਸਵੈਯੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ੲਿਹਨਾਂ ਵਿੱਚ ੲਿਹ ਸਤਿਗੁਰੂ ਦਾ ਗੌਰਵ ਦੱਸਦਾ ਹੋੲਿਅਾ ਕਹਿੰਦਾ ਹੈ ਕਿ ਗੁਰੂ ਜੀ ਪਰਮ-ਪਦ ਪਰਾਪਤ ਪੁਰਸ਼ ਹਨ ਅਾਪ ਦੇ ਦਰਸ਼ਨ ਨਾਲ ਅਗਿਅਾਨ ਦੀ ਤਪਸ ਮਿਟਦੀ ਹੈ ਅਤੇ ਪ੍ਭੂ ਦੀ ਪਰਾਪਤੀ ਹੁੰਦੀ ਹੈ।ਬਲ੍ ਭੱਟ ਬਲ ਜੀ ਭੱਟ ਭੀਖਾ ਜੀ ਦੇ ਭਰਾ ਭੱਟ ਸੇਖਾ ਜੀ ਦੇ ਪੁੱਤਰ ਸਨ।

ਕਰਮਿ ਕਰਿ ਤੂਅ ਦਰਸ ਪਰਸ ਪਾਰਸ ਸਰ ਬਲ੍ ਭਟ ਜਸੁ ਗਾੲਿਯੳੁ।।

ਸੀ੍ ਗੁਰ ਰਾਮਦਾਸ ਜਯੋ ਜਗ ਮਹਿ ਤੈ ਹਰਿ ਪਰਮ ਪਦੁ ਪਾੲਿਯੳੁ।। (ਪੰਨਾ ਨੰ : ੧੪੦੫)

ਸਲ੍[ਸੋਧੋ]

ਭੱਟ ਸਲਹ ਜੀ ਦੇ ਪਿਤਾ ਜੀ ਦਾ ਨਾ ਭੱਟ ਸੇਖਾ ਜੀ ਸੀ ਜੋ ਭੱਟ ਭੀਖਾ ਜੀ ਦੇ ਭਰਾ ਸਨ। ਜਿਸ ਦੇ ਤਿੰਨ ਛੰਦ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ੲਿਹਨਾਂ ਵਿੱਚੋ ੲਿੱਕ ਗੁਰੂ ਅਮਰਦਾਸ ਸੰਬੰਧੀ ਤੇ ਦੋ ਗੁਰੂ ਰਾਮਦਾਸ ਬਾਰੇ ਕਹੇ ਗੲੇ ਹਨ। ਸਲਯ ਨੇ ਕਿਹਾ ਹੈ ਕਿ ਤੀਜੇ ਗੁਰੂ ਦੀ ਸਖਸਿਅਤ ਸ਼ਬਦ ਦੇ ਹਥਿਅਾਰ ਨਾਲ ਬਦੀ ਦੇ ਦਲ ਨੂੰ ਸਮੂਲ ਨਸ਼ਟ ਕਰ ਦੇਣ ਵਾਲੀ ਹੈ। ਚੌਥੇ ਗੁਰੂ ਸੰਬੰਧੀ ਦੋ ਛੰਦਾ ਵਿੱਚ ਅੰਕਿਤ ਹੈ ਕਿ ਅਾਪ ਨੇ ਬੁਰਾੲਾੀਅਾ ਨੂੰ ਪਛਾੜ ਕੇ ਰਾਜਯੋਗ ਦਾ ਤਾਜ ਸਿਰ ਤੇ ਸਜਾੲਿਅਾ ਹੈ। ਗੁਰੂ ਜੀ ਵਿਚਲੀ ਬ੍ਹਮ ਜੋਤਿ ਅਾਦਿ ਜੁਗਾਦਿ ਤੋ ਪੂਜਾ ਦਾ ਕੇਦਰ ਬਣੀ ਹੋੲੀ ਹੈ।

ਗੁਰ ਲਮਰਦਾਸ ਸਦੁ ਸਲ੍ ਭਣਿ ਤੈ ਦਲੁ ਜਿਤੳੁ ੲਿਵ ਜੁਧੁ ਕਰਿ।।

ਭਲ੍[ਸੋਧੋ]

ਭੱਟ ਭਲ੍ ਜੀ ਭੱਟ ਸਲ੍ ਜੀ ਦੇ ਭਰਾ ਅਤੇ ਭੱਟ ਭੀਖਾ ਜੀ ਦੇ ਭਤੀਜੇ ਸਨ। ਜਿਸ ਨੇ ਗੁਰੂ ਅਮਰਦਾਸ ਜੀ ਦੀ ੳੁਸਤਤਿ ਵਿੱਚ ੲਿੱਕ ਸਵੈਯਾ ਰਚਿਅਾ ਹੈ। ੲਿਸ ਸਵੈਯੇ ਵਿੱਚ ਗੁਰੂ ਜੀ ਵਡਿਅਾੲੀ ਨੂੰ ਅਕਥਨੀਅਤਾ ਨਾਲ ਦਰਸਾੲਿਅਾ ਗਿਅਾ ਹੈ।

ਰੁਦ ਧਿਅਾਨ ਗਿਅਾਨ ਸਤਿਗੁਰ ਕੇ ਕਥਿ ਜਨ ਭਲ੍ ੳੁਨਹੁ ਜੁੋ ਗਾਵੈ।।

ਭਲੇ ਅਮਰਦਾਸ ਗੁਣ ਤੇਰੀ ੳੁਪਮਾ ਤੋਹਿ ਬਨਿ ਅਾਵੈ।। (ਪੰਨਾ : ੧੩੮੬)

ਪਰਮਾਨੰਦ[ਸੋਧੋ]

ਭੱਟ ਭਿਖਾ ਜੀ ਦੇ ਛੋਟੇ ਭਰਾ ਭੱਟ ਚੋਖਾ ਜੀ ਅਾਪ ਜੀ ਦੇ ਪਿਤਾ ਸਨ। ਭੱਟ ਬਲ੍ ਜੀ,ਭੱਟ ਹਰਬੰਸ ਤੇ ਭੱਟ ਕਲ੍ਸ ਅਾਪ ਜੀ ਦੇ ਭਰਾ ਸਨ। ਜਿਸ ਨੇ ਗੁਰੁ ਰਾਮਦਾਸ ਜੀ ਦੀ ੳੁਸਤਤਿ ਵਿੱਚ 13 ਛੰਦ ਲਿਖੇ ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਕੁਝ ਵਿਦਵਾਨਾ ਨੇ ੲਿਸਦਾ ਨਾਂ 'ਗਯੰਦ' ਦੱਸਿਅਾ ਹੈ ਪਰ ੲਿਹ ਕਵੀ ਦਾ ਨਾ ਨਹੀ ਪਰਮਾਨੰਦ ਜੋ 3 ਥਾਂ ਅਾੲਿਅਾ ਹੈ ਸੋ ਅਸਲ ਨਾਮ ੲਿਹੋ ਪ੍ਤੀਤ ਹੁੰਦਾ ਹੈ।

ਨਾਮੁ ਸਾਰੁ ਹੀੲੇ ਧਾਰੁ ਤਜੁ ਬਿਕਾਰ ਮਨ

ਗਯ ਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੁਬਿੰਦ ਜੀੳੁ।। ( ਪੰਨਾ : ੧੪੦੩)

ਹਰਿਬੰਸ[ਸੋਧੋ]

ਭੱਟ ਹਰਬੰਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ੳੁਸਤਤ ਕਰਦਿਅਾ ਦੋ ਸਵੲੀੲੇ ੳੁਚਾਰਨ ਕੀਤੇ ਹਨ ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ । ੲਿਹਨਾ ਨੇ ਅਾਪਣੀ ਵਿੱਲਖਨ ਸ਼ੈਲੀ ਵਿੱਚ ਗੁਰੂ ਸਹਿਬਾਨ ਦੀ ਮਹੱਤਤਾ ਦਾ ਵਰਨਣ ਕੀਤਾ ਹੈ। ੳੁਹਨਾਂ ਵਿੱਚ ਭੱਟ ਦੱਸਦਾ ਹੈ ਕਿ ਗੁਰੂ ਜੋਤ ਮਰਨ ਵਾਲੀ ਨਹੀ ਹੈ। ੲਿਹ ਗੰਗਾ ਦੇ ਪ੍ਵਾਹ ਵਾਂਗ ਗਤੀਸ਼ੀਲ ਹੈ ੲਿਸ ਵਿੱਚ ਕੀਤਾ ੲਿਸ਼ਨਾਨ ਮਨ ਨੂੰ ਪਵਿੱਤਰ ਕਰਦਾ ਹੈ।

ਹਰਿਬੰਸ ਜਗਤਿ ਜਸੁ ਸੰਚਰੳੁ ਸੁ ਕਵਣੁ ਕਹੈ ਸੀ੍ ਗੁਰੁ ਮੁਯੳੁ।। (ਪੰਨਾ : ੧੪੦੫)

ਕੀਰਤ[ਸੋਧੋ]

ਭੱਟ ਕੀਰਤ ਜੀ ਭੱਟ ਭਿਖਾ ਜੀ ਦੇ ਪੁੱਤਰ ਸਨ। ਜਿਸ ਦੇ ਲਿਖੇ 8 ਛੰਦ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ੲਿਹਨਾਂ ਵਿੱਚੋ ਚਾਰ ਗੁਰੂ ਅਮਰਦਾਸ ਜੀ ਦੀ ੳੁਸਤਤਿ ਵਿੱਚ ਤੇ ਚਾਰ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਹਨ। ਭੱਟ ਅਨੁਸਾਰ ਗੁਰੂ ਅਮਰਦਾਸ ਜੀ ਦੀ ਜੋਤਿ ਪਰਮ-ਜੋਤਿ ਦਾ ਰੂਪ ਹੈ ਜਿਸ ਨੇ ਸ਼ਬਦ ਦੀਪਕ ਰਾਹੀ ਜੀਵਨ ਨੂੰ ਨੂਰੋ ਨੂਰ ਕਰ ਦਿਤਾ ਹੈ।ਗੁਰੂ ਰਾਮਦਾਸ ਜੀ ਦੇ ਵਿਅਕਤੀਤਵ ਦੀ ੳੁਪਮਾ ਕਰਦਾ ਹੲਿਅਾ ਕੀਰਤ ਭੱਟ ਕਹਿੰਦਾ ਹੈ ਕਿ ਗੁਰੂ ਜੋਤਿ ਦਾ ਚੰਦਨ ਬਾਬੇ ਨਾਨਕ ਜੀ ਦੇ ਸਮੇ ਤੋ ਸੁਗੰਧੀ ਵੰਡਦਾ ਅਾੲਿਅਾ ਹੈ। ਅਸੀ ੲਿਸ ਮਾਰਗ ਦੀ ਸੋਝੀ ਗੁਰੂ ਸੰਗਤ ਤੋ ਪਰਾਪਤ ਕੀਤੀ ਹੈ।

ੲਿਕੁ ੳੁਤਮ ਪੰਥੁ ਸੁਨਿੳੁ ਗੁਰ ਸੰਗਤਿ ਤਿਹ ਸੰਗਤਿ ਤਿਹ ਮਿਲੰਤ ਜਮ ਤ੍ਾਸ ਮਿਟਾੲੀ।।

ੲਿਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾੲੀ।। ( ਪੰਨਾ : ੧੪੦੩)

ਭਿਖਾ[ਸੋਧੋ]

ਭੱਟ ਭੀਖਾ ਜੀ ਭੱਟ ਰੲੀਅਾ ਜੀ ਦੇ ਸਪੁੱਤਰ ਸਨ। ਅਾਪ ਜੀ ਦਾ ਜਨਮ ਸੁਲਤਾਨਪੁਰ ਵਿਖੇ ਹੋੲਿਅਾ । ਭੱਟ ਕੀਰਤ, ਭੱਟ ਮਥੁਰਾ,ਭੱਟ ਜਾਲਪ ਅਾਪ ਜੀ ਦੇ ਸਪੁੱਤਰ ਸਨ।ਜਿਸ ਨੇ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਦੋ ਸਵੲੀੲੇ ਲਿਖੇ ਹਨ। ਜੋ ਗੁਰੂ ਗ੍ੰਥ ਸਾਹਿਬ ਵਿੱਚ ਪੰਨਾ ਨੰ 1395-96 ੳੁਪਰ ਦਰਜ ਹਨ ਭੱਟ ਵਹੀ ਅਨੁਸਾਰ ੲਿਹਨਾਂ ਦੇ ਪਿਤਾ ਦਾ ਨਾਮ ਰੲੀਅਾ ਸੀ ਅਤੇ ੲਿਸਦੇ ਪੁੱਤਰ ਵੀ ਕਵੀ ਸਿੱਧ ਹੋੲੇ ਸਨ ਮੂਲ ਰੂਪ ਵਿੱਚ ੲਿਹ ਸੁਲਤਾਨਪੁਰ ਦਾ ਨਿਵਾਸੀ ਸੀ ਅਤੇ ਗੁਰੂ ਅਮਰਦਾਸ ਜੀ ਦਾ ਨਿਸ਼ਠਾਵਾਨ ਸਿੱਖ ਸੀ ਭਾੲੀ ਗੁਰਦਾਸ ਜੀ ਨੇ ਵੀ ਅਾਪਣੀਅਾ ਵਾਰਾਂ ਵਿੱਚ ੲਿਸਦਾ ਜਿਕਰ ਕੀਤਾ ਹੈ ।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹੳੁ ਕਿਅਾ ਕਹੳੁ।।

ਗੁਰੂ ਦਯਿ ਮਿਲਾਯੳੁ ਭਿਖਿਅਾ ਜਿਵ ਤੂ ਰਖਹਿ ਤਿਵ ਰਹੳੁ।। (ਪੰਨਾ ਨੰ : ੧੩੯੬)

ਮਥਰਾ[ਸੋਧੋ]

ਭੱਟ ਮਥਰਾ ਜੀ ਭੱਟ ਭਿਖਾ ਜੀ ਦੇ ਸਪੁੱਤਰ ਸਨ ।ਭੱਟ ਕੀਰਤ ,ਭੱਟ ਜਾਲਪ ਅਾਪ ਜੀ ਦੇ ਭਰਾ ਸਨ। ਜਿਸਦੇ 7 ਛੰਦ ਗੁਰੂ ਰਾਮਦਾਸ ਜੀ ਦੇ ਬਾਰੇ ਤੇ 7 ਗੁਰੂ ਅਰਜਨ ਦੇਵ ਜੀ ਸੰਬੰਧੀ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ੲਿਸਨੇ ਗੁਰੂ ਰਾਮਦਾਸ ਜੀ ਨੂੰ ਧਰਮ ਧੂਜਾ ਤੇ ਮਾਨ ਸਰੋਵਰ ਕਿਹਾ ਹੈ। ਜਿਸਦੇ ਕੰਡੇ ਗੁਰਮਖ ਹੰਸ਼ ਕਲੋਲਾ ਕਰਦੇ ਹਨ ਗੁਰੂ ਅਰਜਨ ਦੇਵ ਜੀ ੲਿੱਕ ਜਹਾਜ ਹਨ। ਜਿਸ ਵਿੱਚ ਬੈਠ ਕੇ ਜਿਗਿਅਾਸੂ ਦਾ ਪਾਰ ੳੁਤਾਰਾ ਹੋ ਜਾਦਾ ਹੈ।

ਧਰਨਿ ਗਗਨ ਨਵ ਮਹਿ ਜੋਤਿ ਸ੍ਰੂਪੀ ਰਹਿੳ ਭਰਿ।।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੂ ਅਰਜੁਨੁ ਪਰਤਖ੍ ਹਰਿ।। (ਪੰਨਾ ਨੰ : ੧੪0੮)

ਹਵਾਲੇ[ਸੋਧੋ]

  1. ਭੱਟ ਬਾਣੀ ਮੁੱਖ ਸੰਪਾਦਕ: ਭਾਗ ਸਿੰਘ ਅਣਖੀ,ਜੋਗਿੰਦਰ ਸਿੰਘ ਕੋਹਲੀ ਸੰਪਾਦਕ : ਦਿਲਜੀਤ ਸਿੰਘ ਬੇਦੀ, ਡਾਂ ਬਲਬੀਰ ਸਿੰਘ ਸੇਣੀ,ਡਾ ਜਸਵਿੰਦਰ ਕੌਰ ਮਾਹਲ ਪ੍ਕਾਸਕ ਭਾਗ ਸਿੰਘ ਅਣਖੀ ਅਾਨਰੇਰੀ ਸਕੱਤਰ,ਚੀਫ ਖਾਲਸਾ ਯਤੀਮਖਾਨਾ ( ਅੰਮਿ੍ਤਸਰ)
  2. ਭੱਟ ਬਾਣੀ ਮੁੱਖ ਸੰਪਾਦਕ: ਭਾਗ ਸਿੰਘ ਅਣਖੀ,ਜੋਗਿੰਦਰ ਸਿੰਘ ਕੋਹਲੀ ਸੰਪਾਦਕ : ਦਿਲਜੀਤ ਸਿੰਘ ਬੇਦੀ, ਡਾਂ ਬਲਬੀਰ ਸਿੰਘ ਸੇਣੀ,ਡਾ ਜਸਵਿੰਦਰ ਕੌਰ ਮਾਹਲ ਪ੍ਕਾਸਕ ਭਾਗ ਸਿੰਘ ਅਣਖੀ ਅਾਨਰੇਰੀ ਸਕੱਤਰ,ਚੀਫ ਖਾਲਸਾ ਯਤੀਮਖਾਨਾ ( ਅੰਮਿ੍ਤਸਰ)
  3. ਸਿੱਖ ਪੰਥ ਰਤਨਕੋਸ, ਡਾ ਰਤਨ ਸਿੰਘ ਜੱਗੀ,ਪੰਨਾ 1125