ਸਮੱਗਰੀ 'ਤੇ ਜਾਓ

ਗੁਰਮੀਤ ਸਿੰਘ ਪਲਾਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਮੀਤ ਸਿੰਘ ਪਲਾਹੀ ਪੰਜਾਬੀ ਪੱਤਰਕਾਰ ਅਤੇ ਬਹੁ-ਵਿਧਾਈ ਪੰਜਾਬੀ ਲੇਖਕ ਹੈ, ਜਿਸ ਦੇ ਤਿੰਨ ਕਹਾਣੀ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ, ਦੋ ਲੇਖ ਸੰਗ੍ਰਹਿ, ਅੱਜ ਦੀ ਪੁਸਤਕ ਸਮੇਤ ਦੋ ਪੰਜਾਬ ਡਾਇਰੀਆਂ ਅਤੇ ਇੱਕ ਭਾਰਤ ਡਾਇਰੀ ਪ੍ਰਕਾਸ਼ਿਤ ਹੋਏ ਹਨ। ਉਹ ਮਾਸਕ ਪੱਤਰ ‘ਧਰਤੀ ਦਾ ਸੂਰਜ’ ਅਤੇ ਆਨਲਾਈਨ ਪੇਪਰ ‘ਅੱਜ ਦਾ ਪੰਜਾਬ’ ਦਾ ਮੁੱਖ ਸੰਪਾਦਕ ਹੈ।[1]

ਗੁਰਮੀਤ ਸਿੰਘ ਦਾ ਜਨਮ 15 ਦਸੰਬਰ 1950 ਨੂੰ ਰਬੇਲ ਸਿੰਘ ਅਤੇ ਸ਼ੀਲਾ ਦੇ ਘਰ ਫਗਵਾੜੇ ਦੀ ਬਗਲ ਵਿੱਚ ਵੱਸੇ ਪਿੰਡ ਪਲਾਹੀ ਵਿਚ ਹੋਇਆ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਸ਼ੁਰੂ ਕਰ ਕੇ ਟੈਕਨੀਕਲ ਪੜ੍ਹਾਈ ਫਗਵਾੜੇ ਦੇ ਪੌਲੀਟੈਕਨਿਕ ਕਾਲਜ ਤੋਂ ਕੀਤੀ। ਉਹ ਪੰਜਾਬੀ ਤੇ ਸਮਾਜ ਵਿਗਿਆਨ ਵਿਚ ਐੱਮਏ ਹੈ।

ਰਚਨਾਵਾਂ

[ਸੋਧੋ]
  • ਪੰਜਾਬ ਡਾਇਰੀ-2022
  • ਸੁਪਨੇ ਤੇ ਪਰਛਾਵੇਂ
  • ਪੰਜਾਬ ਦੀ ਆਵਾਜ਼
  • ਅੱਜ ਦਾ ਪੰਜਾਬ
  • ਸੂਰਜ ਨਹੀਂ ਚੜ੍ਹਿਆ
  • ਸੂਰਜ ਚੜ੍ਹਨ ਤੋਂ ਪਹਿਲਾਂ

ਹਵਾਲੇ

[ਸੋਧੋ]
  1. Service, Tribune News. "ਕਲਮ ਦਾ ਖਿਡਾਰੀ ਗੁਰਮੀਤ ਪਲਾਹੀ". Tribuneindia News Service. Retrieved 2023-06-09.