ਗੁਰੂ ਕੀ ਮਸੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰੂ ਕੀ ਮਸੀਤ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਸ੍ਰੀ ਹਰਗੋਬਿੰਦਪੁਰ ਵਿੱਚ ਸਥਿਤ ਇਤਹਾਸਿਕ ਮਸੀਤ ਹੈ। ਇਹ ਮਸੀਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਥੋਂ ਦੇ ਮੁਸਲਮਾਨਾਂ ਦੇ ਕਹਿਣ ਤੇ ਬਣਵਾਈ ਸੀ।[1][2] ਇਹ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਿੱਚ ਦਰਿਆ ਬਿਆਸ ਦੇ ਕਿਨਾਰੇ 'ਤੇ ਸਥਿਤ ਹੈ, ਇਸ ਨੂੰ ਯੂਨੈਸਕੋ[3] ਵਲੋਂ ਇੱਕ ਇਤਿਹਾਸਕ ਟਿਕਾਣੇ ਦੇ ਤੌਰ ਤੇ ਮਾਨਤਾ ਪ੍ਰਾਪਤ ਹੈ undp-unv ਦੇ ਪਰੋਜੈਕਟਅ

ਪ੍ਰੋਜੈਕਟ ਅਧੀਨ ਇੱਕ ਅਮਰੀਕੀ ਸੰਸਥਾ ਦੀ ਸਿਖ ਫਾਂਊਡੇਸ਼ਨ[4] ਦੀ ਮਾਲੀ ਮਦਦ ਨਾਲ ਇਸ ਸਾਈਟ ਨੂੰ ਵਿਰਾਸਤੀ ਸਾਈਟ ਵਜੋਂ ਬਹਾਲ ਕੀਤਾ ਗਿਆ ਹੈ।


ਇਤਿਹਾਸ[ਸੋਧੋ]

ਦਸੰਬਰ 1634 ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਿਆ ਬਿਆਸ ਦੇ ਨੇੜੇ ਮੁਗਲ ਫੌਜ ਦੇ ਵਿਰੁੱਧ ਇੱਕ ਵੱਡੀ ਲੜਾਈ ਲੜੀ ਸੀ।[5][6] ਗਿਣਤੀ ਬੇਹਦ ਘੱਟ ਹੋਣ ਦੇ ਬਾਵਜੂਦ ਗੁਰੂ ਜੀ ਦੀਆਂ ਫੌਜਾਂ ਦੀ ਜਿੱਤ ਹੋਈ। ਗੁਰੂ ਜੀ ਨੇ ਇਸ ਥਾਂ ਤੇ ਕੁਝ ਸਮਾਂ ਠਹਿਰਣ ਦਾ ਫੈਸਲਾ ਕੀਤਾ। ਕੁਝ ਹੀ ਸਮੇਂ ਵਿੱਚ ਇਸ ਥਾਂ ਤੇ ਵਸੋਂ ਦੀ ਇੱਕ ਬਸਤੀ ਬਣ ਗਈ ਜਿਸਨੂੰ ਗੁਰੂ ਹਰਗੋਬਿੰਦਪੁਰ ਵਜੋਂ ਜਾਣਿਆ ਜਾਣ ਲੱਗਿਆ। (ਪੁਰ ਪੰਜਾਬ ਦੇ ਪਿੰਡਾਂ ਲਈ ਪਿਛੇਤਰ ਵਜੋਂ ਲਗਾਇਆ ਜਾਂਦਾ ਹੈ)। ਇਹ ਮਸਜਿਦ ਛੇਵੇਂ ਗੁਰੂ ਦੇ ਸਮੇਂ ਤੋਂ ਹੀ ਇਸ ਮੁਕਾਮ ਦੇ ਬਣੀ ਹੋਈ ਹੈ।

ਆਜ਼ਾਦੀ ਤੋਂ ਬਾਅਦ ਸਥਿਤੀ[ਸੋਧੋ]

1947 ਤੋਂ ਬਾਅਦ ਭਾਰਤ ਦੀ ਆਜ਼ਾਦੀ ਤੋਂ ਕਰਕੇ ਵਸੋਂ ਦੇ ਤਬਾਦਲੇ ਕਾਰਣ ਇਹ ਮਸਜਿਦ ਅਣਗੌਲੀ ਹੋ ਗਈ ਅਤੇ ਇਸਦੀ ਹਾਲਤ ਵੀ ਖਸਤਾ ਹੋ ਗਈ। ਕਾਫੀ ਸਮੇਂ ਤੱਕ ਇਸ ਦਾ ਕਬਜ਼ਾ ਅਤੇ ਦੇਖ ਰੇਖ ਨਿਹੰਗ ਸਿੰਘਾਂ ਕੋਲ ਰਿਹਾ ਅਤੇ ਇਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀ ਰੱਖਿਆ।[7] 8 ਫਰਵਰੀ 2001 ਨੂੰ ਨਿਹੰਗ ਸਿੰਘਾਂ ਦੇ ਤਰਨਾ ਦਲ ਦੇ ਮੁਖੀ ਸ.ਕੀਰਤਨ ਸਿੰਘ ਅਤੇ, ਜੋ ਇਸ ਮਸਜਿਦ ਦੇ ਰਖਵਾਲੇ ਸਨ,ਅਤੇ ਪੰਜਾਬ ਵਕਫ਼ ਬੋਰਡ ਵਿਚਕਾਰ ਇੱਕ ਸਮਝੌਤਾ ਹੋਇਆ ਅਤੇ ਮੁਸਲਿਮ ਮੁੜ ਇਸ ਥਾਂ ਤੇ ਨਮਾਜ਼ ਪੜਨ ਲੱਗੇ। ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸ਼ਕ ਡਾ. ਰਿਜ਼ਵਾਨੁਲ ਹੱਕ ਨੇ ਇਸ ਸਮਝੌਤੇ ਬਾਰੇ ਕਿਹਾ ਕਿ " ਇਹ ਇੱਕ ਅੰਤਰ ਰਾਸ਼ਟਰੀ ਪੱਧਰ ਦੀ ਮਹਤਵਪੂਰਨ ਘਟਨਾ ਹੈ ਜੋ ਦੇਸ ਵਿੱਚ ਫਿਰਕੂ ਸਦਭਾਵਨਾ ਕਾਇਮ ਰਖਣ ਦਾ ਰਾਹ ਦਸੇਰਾ ਬਣ ਸਕਦੀ ਹੈ।"

ਹਵਾਲੇ[ਸੋਧੋ]

  1. Page 39, Sharing the Sacra: The Politics and Pragmatics of Intercommunal Relations around Holy Places;Glenn Bowman; Berghahn Books; Jul 15, 2012
  2. Page 432, Competition Science Vision; Jun 2002; 136 pages; Vol. 5, No. 52;Published by Pratiyogita Darpan
  3. "Guru ki Maseet UNDP-unv rebuilding". www.tribuneindia.com. Retrieved 2019-01-03. 
  4. "The Sikh Foundation International – Welcome! The Sikh Foundation is a non-profit and non-political charitable organization which strives to promote the heritage and future of Sikhism." (in ਅੰਗਰੇਜ਼ੀ). Retrieved 2019-01-03. 
  5. History of Gurdwara Damdama Sahib: Battle of Sri Hargobindpur
  6. Details of SRI GOBINDPUR. or SRI HARGOBINDPUR: The Sikh Eencyclopedia
  7. The sites are a Muslim shrine, the Dargah of Baba Shah Badr Diwan, which is in the care of the Christian community of Masania and a mosque, the Guru Ki Maseet in Sri Hargobindpur, which is being cared for by Nihang Sikhs.: Krishna Temple - World Heritage UNESCO Bangkok