ਗੁਰੂ ਰੰਧਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂ ਰੰਧਾਵਾ
Guru Randhawa at the launch of MTV Unplugged Season 8 (cropped).jpg
ਗੁਰੂ ਰੰਧਾਵਾ
ਜਾਣਕਾਰੀ
ਜਨਮ ਦਾ ਨਾਂਗੁਰਸ਼ਰਨਜੋਤ ਸਿੰਘ ਰੰਧਾਵਾ
ਜਨਮ (1991-08-30) 30 ਅਗਸਤ 1991 (ਉਮਰ 31)
ਗੁਰਦਾਸਪੁਰ, ਪੰਜਾਬ, ਭਾਰਤ, ਭਾਰਤ
ਮੂਲਗੁਰਦਾਸਪੁਰ, ਪੰਜਾਬ (ਭਾਰਤ), ਭਾਰਤ
ਕਿੱਤਾਗਾਇਕ, ਸੰਗੀਤ ਕੰਪੋਜ਼ਰ, ਗੀਤਕਾਰ
ਸਾਜ਼
ਲੇਬਲ
ਸਬੰਧਤ ਐਕਟਬੋਹੇਮੀਆ (ਰੈਪਰ)
ਵੈੱਬਸਾਈਟgururandhawa.com

ਗੁਰੂ ਰੰਧਾਵਾ (ਜਨਮ 30 ਅਗਸਤ 1991) ਗੁਰਦਾਸਪੁਰ, ਪੰਜਾਬ, ਭਾਰਤ ਤੋਂ ਇੱਕ ਗਾਇਕ, ਸੰਗੀਤ ਕੰਪੋਜ਼ਰ, ਗੀਤਕਾਰ ਹੈ। ਰੰਧਾਵਾ ਆਪਣੇ  "ਹਾਈ ਰੇਟਡ ਗਭਰੂ", "ਸੂਟ", "ਯਾਰ ਮੋੜ ਦੋ", "ਪਟੋਲਾ", "ਫੈਸ਼ਨ", ਅਤੇ "ਲਾਹੌਰ" ਆਦਿ ਟਰੈਕਾਂ ਲਈ ਮਸ਼ਹੂਰ ਹੈ।[1][2] ਉਸਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਉਦਘਾਟਨ ਸਮਾਰੋਹ ਵਿੱਚ ਗਾਇਆ ਸੀ।[3][4][5] ਉਸਨੇ ਹਿੰਦੀ ਮਾਧਿਅਮ ਵਿੱਚ ਆਪਣੀ ਬਾਲੀਵੁੱਡ ਗਾਉਣ ਦੀ ਸ਼ੁਰੂਆਤ ਕੀਤੀ।[6] ਉਸਨੇ ਸਿਮਰਨ (ਫ਼ਿਲਮ) ਲਈ ਵੀ ਗੀਤ ਗਾਏ। ਉਸ ਨੇ ਹਿੰਦੀ ਮੀਡੀਅਮ, ਤੁਮਹਾਰੀ ਸੁਲੂ, ਦਿਲ ਜੰਗਲੀ, ਸੋਨੂੰ ਕੇ ਟਿੱਟੂ ਕੀ ਸਵੀਟੀ, ਬਲੈਕਮੇਲ (2018 ਫਿਲਮ) ਵਰਗੀਆਂ ਫਿਲਮਾਂ ਲਈ ਰਜਤ ਨਾਗਪਾਲ ਨਾਲ ਗੀਤ ਕੰਪੋਜ ਕੀਤੇ ਅਤੇ ਗਾਏ ਹਨ। ਹਿੰਦੀ ਮੀਡੀਅਮ ਫਿਲਮ ਬਾਲੀਵੁੱਡ ਵਿੱਚ ਉਸ ਦੀ ਪਹਿਲੀ ਫ਼ਿਲਮ ਸੀ। ਇਰਫਾਨ ਖਾਨ ਦੀ ਇਸ ਫ਼ਿਲਮ ਵਿੱਚ ਉਸਦੇ ਗਾਣੇ 'ਸੂਟ' ਨੂੰ ਰੱਖਿਆ ਗਿਆ ਸੀ।

ਗੁਰੂ ਰੰਧਾਵਾ ਲਾਈਵ ਗਾਇਕੀ ਬਹੁਤ ਪਸੰਦ ਕਰਦਾ ਹੈ ਅਤੇ ਪਿੱਛੇ ਆਡੀਓ ਸੀਡੀ ਲਾ ਕੇ, ਜਿਸ ਨੂੰ ਅੰਗਰੇਜ਼ੀ ਵਿੱਚ ਲਿੱਪ-ਸੀਂਕਿੰਗ ਕਿਹਾ ਜਾਂਦਾ ਹੈ, ਦਾ ਵਿਰੋਧ ਕਰਦਾ ਹੈ। ਇਸ ਸੰਬੰਧੀ ਉਸਦਾ ਕਹਿਣਾ ਹੈ:

ਮੈਂ ਆਪਣੇ ਸ੍ਰੋਤਿਆਂ ਨੂੰ ਉਨ੍ਹਾਂ ਕਲਾਕਾਰਾਂ ਨੂੰ ਸੁਨਣ ਤੋਂ ਮਨਾ ਕਰਦਾ ਹਾਂ ਜੋ ਪਿੱਛੇ ਆਡੀਓ ਸੀਡੀ ਲਾਈ ਰੱਖਦੇ ਹਨ। ਇਹੋ ਜਿਹੇ ਪਰਦਰਸ਼ਨ ਨੂੰ ਲਾਈਵ ਨਹੀਂ ਕਹਿਣਾ ਚਾਹੀਦਾ। ਏ ਆਰ ਰਹਿਮਾਨ, ਸੁਨਿਧੀ ਚੌਹਾਨ ਅਤੇ ਅਰਿਜੀਤ ਸਿੰਘ, ਇਹ ਉਹ ਫਨਕਾਰ ਨੇ ਜੋ ਸੱਚਾ ਪਰਦਰਸ਼ਨ ਕਰਦੇ ਹਨ।

ਜੀਵਨ ਵੇਰਵੇ[ਸੋਧੋ]

ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਨੂਰਪੁਰ, ਧਾਰੋਵਾਲੀ ਵਿਖੇ ਹੋਇਆ। ਬਚਪਨ ਵਿੱਚ ਉਸਦਾ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਰੱਖਿਆ ਗਿਆ ਸੀ। ਉਸ ਨੇ ਸੱਤ ਕੁ ਸਾਲ ਦੀ ਛੋਟੀ ਜਿਹੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸੰਗੀਤ ਵਿੱਚ ਸਿਖਰਾਂ ਛੂਹਣ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਸੰਗੀਤ ਵਿੱਚ ਐੱਮ ਬੀ ਏ ਕੀਤੀ। ਉਹ 2009 ਵਿੱਚ ਆਪਣੇ ਜੱਦੀ ਸਥਾਨ ਗੁਰਦਾਸਪੁਰ ਤੋਂ ਦਿੱਲੀ ਆਇਆ ਸੀ ਅਤੇ ਆਈਆਈਪੀਐਮ ਤੋਂ ਐਮ.ਬੀ.ਏ ਕੀਤੀ।[7] ਕਾਲਜ ਨੇ ਉਸਨੂੰ ਮੌਕੇ ਦਿੱਤੇ ਅਤੇ ਉਹ ਸਿੱਖਿਆ ਦੌਰਿਆਂ ਤੇ ਸਿੰਗਾਪੁਰ ਅਤੇ ਅਮਰੀਕਾ ਗਿਆ। ਉਸ ਨੇ 2014 ਵਿੱਚ ਜਦੋਂ ਪੀਟੀਸੀ ਐਵਾਰਡ ਜਿੱਤਿਆ ਤਾਂ ਉਨ੍ਹਾਂ ਦਾ ਨਵਾਂ ਸੁਪਨਾ ਬਾੱਲੀਵੁੱਡ ਵਿੱਚ ਜਾਣਾ ਅਤੇ ਕੁਝ ਵੱਖਰਾ ਕਰ ਕੇ ਦਿਖਾਉਣਾ ਬਣ ਗਿਆ ਸੀ।[7]

ਡਿਸਕੋਗ੍ਰਾਫੀ[ਸੋਧੋ]

ਬਾਲੀਵੁੱਡ ਫਿਲਮੀ ਗੀਤ[ਸੋਧੋ]

ਸਾਲ ਫਿਲਮ ਗੀਤ ਸੰਗੀਤਕਾਰ ਲੇਖਕ ਸਹਿ-ਗਾਇਕ Ref.
2017 ਹਿੰਦੀ ਮੀਡੀਅਮ ਸ਼ੂਟ ਸ਼ੂਟ ਰਜਤ ਨਾਗਪਾਲ ਅਰਜੁਨ ਅਰਜੁਨ [8]
ਸਿਮਰਨ ਲਗਦੀ ਹੈ ਥਾਈ ਸਚਿਨ-ਜਿਗਰ ਵਾਯੂ ਜੋਨੀਤਾ ਗਾਂਧੀ [9]
ਤੁਮਹਾਰੀ ਸੁਲੂ ਬਨ ਜਾ ਤੂੰ ਮੇਰੀ ਰਾਨੀ ਰਜਤ ਨਾਗਪਾਲ ਗੁਰੂ ਰੰਧਾਵਾ [10]
2018 ਸੋਨੂ ਕੇ ਟੀਟੂ ਕੀ ਸਵੀਟੀ ਕੌਣ ਨਚਦੀ ਨੀਤੀ ਮੋਹਨ [11]
ਦਿਲ ਜੰਗਲੀ ਨਚਲੇ ਨਾ [12]
ਬਲੈਕਮੇਲ ਪਟੋਲਾ ਗੁਰੂ ਰੰਧਾਵਾ [13]

ਸਿੰਗਲਜ਼[ਸੋਧੋ]

ਰੰਧਾਵਾ ਦੇ ਸਿੰਗਲਜ਼ ਵਿੱਚ ਸ਼ਾਮਲ ਹਨ :

2013[ਸੋਧੋ]

 • ਨਾ ਨਾ ਨਾ ਨਾ
 • ਮਾ
 • ਬਿੱਲੋ ਔਨ ਫਾਇਰ
 • ਮਾਈ ਜੁਗਨੀ
 • ਮਾਡਰਨ ਠੁਮਕਾ

2014[ਸੋਧੋ]

 • ਪਿਆਰ ਵਾਲਾ ਟੈਸਟ
 • ਸਾਊਥਾਲ
 • ਆਈ ਲਾਈਕ ਯੂ
 • ਖ਼ਾਲੀ ਬੋਤਲਾਂ
 • ਦਰਦਾਂ ਨੂੰ
 • ਛੱਡ ਗਈ

2015[ਸੋਧੋ]

 • ਖਤ
 • ਆਊਟਫਿਟ
 • ਪਟੋਲਾ

2016[ਸੋਧੋ]

 • ਫੈਸ਼ਨ
 • ਯਾਰ ਮੋੜ ਦੋ
 • ਸੂਟ '

2017[ਸੋਧੋ]

 • ਤਾਰੇ
 • ਤੂੰ ਮੇਰੀ ਰਾਣੀ
 • ਹਾਈ ਰੇਟਡ ਗਭਰੂ
 • ਲਾਹੌਰ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]