ਗੁਲਾਮ ਸੁਘਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਲਾਮ ਸੁਘਰਾ ਦੀ ਤਸਵੀਰ

ਗੁਲਾਮ ਸੁਘਰਾ (ਅੰਗ੍ਰੇਜ਼ੀ: Ghulam Sughra; ਉਰਦੂ : غلام صغری; ਜਨਮ 2 ਮਾਰਚ, 1970)[1] ਇੱਕ ਪਾਕਿਸਤਾਨੀ ਕਾਰਕੁਨ ਹੈ।[2]

ਜੀਵਨ[ਸੋਧੋ]

ਸੁਘਰਾ ਨੂੰ ਬਾਰਾਂ ਸਾਲ ਦੀ ਉਮਰ ਵਿੱਚ ਵਿਆਹ ਲਈ ਮਜਬੂਰ ਕੀਤਾ ਗਿਆ ਸੀ, ਪਰ ਛੇ ਸਾਲ ਬਾਅਦ ਉਹ ਤਲਾਕਸ਼ੁਦਾ ਆਪਣੇ ਪਿੰਡ ਦੀ ਪਹਿਲੀ ਔਰਤ ਬਣ ਗਈ।[3] ਜਦੋਂ ਉਸਨੇ ਸਕੂਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਭਰਾਵਾਂ ਦੁਆਰਾ ਉਸਨੂੰ ਕੁੱਟਿਆ ਵੀ ਗਿਆ, ਪਰ ਉਹ ਘਰ ਵਿੱਚ ਪੜ੍ਹਨ ਦੇ ਯੋਗ ਸੀ। ਉਹ ਆਪਣੇ ਪਿੰਡ ਦੀ ਪਹਿਲੀ ਮਹਿਲਾ ਹਾਈ ਸਕੂਲ ਦੀ ਗ੍ਰੈਜੂਏਟ ਸੀ ਅਤੇ ਲੜਕੀਆਂ ਲਈ ਇਸ ਦੇ ਪਹਿਲੇ ਸਕੂਲ ਦੀ ਪਹਿਲੀ ਅਧਿਆਪਕਾ ਸੀ।[4] ਉਸ ਨੇ ਦੇਖਿਆ ਕਿ ਪੜ੍ਹਾਉਣ ਲਈ ਕੋਈ ਕੁੜੀਆਂ ਨਹੀਂ ਸਨ। ਕੁਝ ਕਾਰਨ ਸੱਭਿਆਚਾਰਕ ਸਨ, ਪਰ ਉਸ ਦਾ ਮੁੱਖ ਕਾਰਨ ਗਰੀਬੀ ਸੀ ਇਸ ਲਈ ਉਸਨੇ ਗਰੀਬੀ ਨੂੰ ਦੂਰ ਕਰਨ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ।[3]

ਉਹ ਪਾਕਿਸਤਾਨ ਵਿੱਚ ਮਾਰਵੀ ਰੂਰਲ ਡਿਵੈਲਪਮੈਂਟ ਆਰਗੇਨਾਈਜੇਸ਼ਨ MRDO ਦੀ ਸੰਸਥਾਪਕ ਅਤੇ ਸੀਈਓ ਸੀ, ਜੋ ਕਿ ਇੱਕ NGO ਹੈ ਜਿਸਦਾ ਉਦੇਸ਼ ਕਮਿਊਨਿਟੀ ਸੇਵਿੰਗ ਫੰਡ ਬਣਾਉਣਾ ਅਤੇ ਮਨੁੱਖੀ ਅਧਿਕਾਰਾਂ, ਸਿਹਤ, ਸਿੱਖਿਆ ਅਤੇ ਸਮਾਜਿਕ ਵਿਕਾਸ ਦੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਪ੍ਰਾਪਤੀਆਂ[ਸੋਧੋ]

ਉਹ 1999 ਵਿੱਚ ਅਸ਼ੋਕਾ ਫੈਲੋਸ਼ਿਪ ਜਿੱਤਣ ਵਾਲੀ ਪਹਿਲੀ ਪਾਕਿਸਤਾਨੀ ਔਰਤ ਬਣ ਗਈ[5] ਅਤੇ 2011 ਵਿੱਚ, ਉਸਨੂੰ ਇੰਟਰਨੈਸ਼ਨਲ ਵੂਮੈਨ ਆਫ਼ ਕਰੇਜ ਅਵਾਰਡ ਮਿਲਿਆ।[6][7] ਸਾਬਕਾ ਅਮਰੀਕੀ ਵਿਦੇਸ਼ ਮੰਤਰੀ, ਹਿਲੇਰੀ ਕਲਿੰਟਨ ਅਤੇ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਤੋਂ।

ਹਵਾਲੇ[ਸੋਧੋ]

  1. Ghulam Sughra Solangi  a woman of courage, dailytimes Pakistani, Published by Salman Ali on AUGUST 25, 2017.
  2. "Secretary Clinton To Host the 2011 International Women of Courage Awards". U.S. Department of State. Retrieved 27 November 2014.
  3. 3.0 3.1 Ghulam Sughra Archived January 27, 2012, at the Wayback Machine., Ashoka.org, Retrieved 16 July 2016
  4. "Events 2011 - Embassy of the United States Islamabad, Pakistan". Islamabad.usembassy.gov. Archived from the original on 5 December 2014. Retrieved 27 November 2014.
  5. Ahmed, Shahzada Irfan. "MORE POWER TO HER". www.thenews.com.pk (in ਅੰਗਰੇਜ਼ੀ). Retrieved 2020-09-06.
  6. "Education key to changing women's lot". Archived from the original on December 5, 2014. Retrieved September 5, 2014.
  7. "Secretary Clinton To Host the 2011 International Women of Courage Awards". 30 June 2011. Archived from the original on 25 May 2019.