ਗੁੱਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁੱਗਲ
ਕੋਮੀਫੋਰਾ ਵਿਘਤੀ ਰਾਲ (ਗੁੱਗਲ)
DD (।UCN2.3)
Scientific classification
Kingdom:
(unranked):
(unranked):
(unranked):
Order:
Family:
Genus:
Species:
ਸੀ. ਵਿਘਤੀ
Binomial name
ਕੋਮੀਫੋਰਾ ਵਿਘਤੀ
Synonyms

ਕੋਮੀਫੋਰਾ ਮੁਕੁਲ (Stocks) Hook.

ਗੁੱਗਲ (Commiphora wightii or Mukul myrrh tree) ਬੁਰਸੇਰਾਸੀਏ ਕੁੱਲ ਦਾ ਇੱਕ ਫੁੱਲਦਾਰ ਪੌਦਾ ਹੈ। ਇਸ ਤੋਂ ਮਿਲਣ ਵਾਲੇ ਰਾਲ ਵਰਗੇ ਪਦਾਰਥ ਨੂੰ ਵੀ ਗੁੱਗਲ ਕਿਹਾ ਜਾਂਦਾ ਹੈ। ਭਾਰਤ ਵਿੱਚ ਇਸ ਪ੍ਰਜਾਤੀ ਦੇ ਦੋ ਪ੍ਰਕਾਰ ਦੇ ਰੁੱਖ ਪਾਏ ਜਾਂਦੇ ਹਨ। ਇੱਕ ਨੂੰ ਕੋਮੀਫੋਰਾ ਮੁਕੁਲ (Commiphora mukul) ਅਤੇ ਦੂਜੇ ਨੂੰ ਸੀ ਰਾਕਸਬਰਘਾਈ (C. roxburghii) ਕਹਿੰਦੇ ਹਨ। ਅਫਰੀਕਾ ਵਿੱਚ ਪਾਈ ਜਾਣ ਵਾਲੀ ਪ੍ਰਜਾਤੀ ਕਾਮਿਫੋਰਾ ਅਫਰਿਕਾਨਾ (C. africana) ਕਿਹਾ ਜਾਂਦਾ ਹੈ।

ਕੁੱਝ ਥਾਵਾਂ ਤੋਂ ਮਿਲਣ ਵਾਲੀ ਗੁੱਗੁਲ ਦਾ ਰੰਗ ਪੀਲੀ ਭਾ ਮਾਰਦਾ ਚਿੱਟਾ ਅਤੇ ਕੁਝਨਾਂ ਦਾ ਗਹਿਰਾ ਲਾਲ ਹੁੰਦਾ ਹੈ। ਇਸ ਦੀ ਮਹਿਕ ਮਿੱਠੀ ਹੁੰਦੀ ਹੈ। ਇਸਨ੍ਹੂੰ ਅੱਗ ਵਿੱਚ ਪਾਉਣ ਉੱਤੇ ਸਥਾਨ ਸੁੰਗਧ ਨਾਲ ਭਰ ਜਾਂਦਾ ਹੈ। ਇਸ ਲਈ ਇਸ ਦਾ ਧੂਫ਼ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ। ਆਯੁਰਵੇਦ ਦੇ ਅਨੁਸਾਰ ਇਹ ਕਟੁ ਤੀਕਤ ਅਤੇ ਉਸ਼ਣ ਹੈ ਅਤੇ ਬਲਗ਼ਮ, ਗੱਲ, ਕਾਸ, ਕੀੜਾ, ਕਲੇਦ, ਸ਼ੋਥ ਅਤੇ ਅਰਸ਼ ਨਾਸ਼ਕ ਹੈ।