ਗੁੱਗਾ ਨੌਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁੱਗਾ ਨੋਮੀ ਤੋਂ ਰੀਡਿਰੈਕਟ)

ਗੁੱਗਾ ਨੋਮੀ ਗੁੱਗੇ ਪੀਰ ਦਾ ਵੱਡਾ ਤਿਉਹਾਰ ਹੈ। ਗੁੱਗਾ ਰਾਜਸਥਾਨ ਦਾ ਚੌਹਾਨ ਯੋਧਾ ਸੀ। ਉਸ ਨਾਲ ਅਨੇਕਾਂ ਗਾਥਾਵਾਂ ਜੁੜੀਆਂ ਹੋਈਆਂ ਹਨ। ਗੁੱਗੇ ਨੇ ਲੜਾਈ ਵਿੱਚ ਆਪਣੀ ਮਾਸੀ ਦੇ ਪੁੱਤਰ ਮਾਰ ਦਿੱਤੇ, ਜਿਨਾਂ ਨੇ ਗੁੱਗੇ ਦੀ ਮੰਗ ਨੂੰ ਜਬਰੀ ਵਿਆਹ ਲਿਆ ਸੀ। ਗੁੱਗੇ ਵਲੋਂ ਮਾਸੀ ਦੇ ਪੁੱਤ ਮਾਰ ਕੇ ਉਸ ਦੀ ਮਾਂ ਆਪਣੀ ਭੈਣ ਦੇ ਪੁੱਤਰ ਦੇ ਮਾਰੇ ਜਾਣ ਤੇ ਗੁੱਸੇ ਹੋ ਗਈ। ਅਗੋਂ ਗੁੱਗੇ ਨੇ ਗੁੱਸੇ ਵਿੱਚ ਆ ਕੇ ਧਰਤੀ ਵਿੱਚ ਸਮਾਧੀ ਲੈ ਲਈ। ਇਸ ਲਈ ਗੁੱਗੇ ਨੂੰ ਧਰਤੀ ਅੰਦਰ ਰਹਿਣ ਵਾਲੇ ਜੀਵਾਂ ਦਾ ਰਾਜ ਮੰਨਿਆ ਜਾਂਦਾ ਹੈ।
ਗੁੱਗਾ ਨੋਮੀ ਵਾਲੇ ਦਿਨ ਸੇਵੀਆ ਜਰੂਰ ਰਿੰਨੀਆਂ ਜਾਂਦੀਆਂ ਹਨ। ਇਹ ਸੇਵੀਆਂ ਕਈ ਘਰਾਂ ਵਿੱਚ ਪਹਿਲਾਂ ਹੱਥਾ ਨਾਲ ਤੇ ਹੁਣ ਮ੍ਹੀਨਾਂ ਨਾਲ ਵੀ ਇੱਕ ਟਹੂਏ ਜਿਹੇ ਨਾਲ ਪੇਚ ਦਾ ਦਬਾ ਪਾ ਕੇ ਗੁੰਨਿਆ ਆਟਾ ਹੇਠਾਂ ਗਲੀਆਂ ਵਿਚੋਂ ਤਾਰਾਂ ਬਣਾ ਕੇ ਕਢਿਆ ਜਾਂਦਾ ਹੈ। ਉਹ ਲਟਕਾਏ ਗੁੱਛੇ ਨੂੰ ਜੁਗਤੀ ਨਾਲ ਤੋੜ ਕੇ ਢੀਂਗਰੀਆਂ ਉੱਤੇ ਪੁੱਠੇ ਹੱਥ ਨਾਲ ਖਿਡਾਉਣ ਵਾਲੀ ਜੁਗਤ ਨਾਲ ਸੁੱਟਾ ਦਿੰਦੀਆਂ ਉਸ ਤੋਂ ਪਹਿਲਾਂ ਸੇਵੀਆਂ ਪਹਿਲਾਂ ਹੱਥਾ ਨਾਲ ਖਾਸ ਮੇਹਨਤ ਕਰਕੇ ਧੋਤੀ ਕਣਕ ਦੇ ਮਹੀਨ ਪੱਕੇ ਆਟੇ ਨੂੰ ਵਿਸ਼ੇਸ਼ ਢੰਗ ਨਾਲ ਗੁੰਨ ਕੇ ਸਵਾਣੀਆਂ, ਦੁੱਧ ਰਿੜਕਣ ਵਾਲੀ ਬੰਦੀ ਚਾਟੀ ਜਾਂ ਥੰਦੇ-ਹੋਏ ਤੋਲੋਂ ਮੂਧੇ ਮਾਰ ਕੇ ਉਹਨਾਂ ਉੱਤੇ ਹਥੇਲੀਆਂ ਦੇ ਜੋਰ ਨਾਲ ਵੱਟਿਆ ਕਰਦੀਆਂ। ਉਹੋ ਸੇਵੀਆਂ ਕਰੀਰੇ ਦੀ ਢਿੰਗਰੀ ਉੱਤੇ ਸੁਕਾਈਆ ਜਾਂਦੀਆਂ। ਕਰੀਰ ਮੋੜੀ ਦੀ ਮਾਨਤਾ ਇਸ ਲਈ ਸੀ ਕਿ ਉਹ ਤਿਖੀਆਂ ਸੂਲਾਂ ਤੋਂ ਬਿਨ੍ਹਾਂ ਹੁੰਦੀ ਸੀ। ਸੂਲਾਂ ਦਾ ਟੁੱਟ ਕੇ ਸੇਵੀਆਂ ਵਿੱਚ ਰਲ ਜਾਣ ਦਾ ਉਥਲ-ਪੁੱਥਲ ਕਰਨ ਸਮੇਂ ਸਵਾਣੀਆਂ ਦੇ ਹੱਥਾ ਵਿੱਚ ਲੱਗਣ ਦੇ ਬਚਾਉ ਵੀ ਹੁੰਦਾ ਸੀ। ਸੇਵੀਆਂ ਵਿੱਚ ਰਲ ਜਾਣ ਵਾਲੇ ਕੰਡਿਆਂ ਤੋਂ ਬਚਾਉ ਭੀ ਹੋ ਜਾਂਦਾ ਸੀ। ਹੱਥੀ ਵੱਟੀਆਂ ਸੇਵੀਆਂ ਦੇ ਮੋਟੇ-ਮੋਟੇ ਗੰਡ ਗੰਡੋਏ ਜਿਹੇ ਸੱਪਾਂ ਦੇ ਬੱਚਿਆਂ ਦੀ ਸ਼ਕਲ ਵਾਲੀਆਂ ਹੋਣ ਤੋਂ ਸ਼ਾਇਦ ਗੁੱਗਾ ਪੀਰ ਆਪਣੀ ਉਮਤ ਵਧੀ ਦੇਖ ਕੇ ਖੁੱਸ਼ ਹੁੰਦਾ ਹੋਵੇਗਾ।

ਗੁੱਗੇ ਦੀ ਅਰਾਧਨਾ, ਸੇਵੀਆਂ ਰਿੰਨ੍ਹਣੀਆਂ ਅਤੇ ਚੂਹਿਆ ਦੀਆਂ ਖੱਡਾ ਤੋਂ ਕੱਚੀ ਲੀ ਪਾਉਣੀ ਏਸ ਦਿਨ ਪੂਜਾ ਕੀਤੀ ਜਾਂਦੀ ਹੈ। ਗੁੱਗੇ ਦੀਆਂ ਕਈ ਮਟੀਆਂ ਜਾਂ ਮਾੜੀਆ ਹਨ, ਪਹਿਲੀ ਤੇ ਵੱਡੀ ਮਾੜੀ ਬੀਕਾਨੇਰ ਇਲਾਕੇ ਵਿੱਚ ਹੈ ਉੱਥੋਂ ਮਿੱਟੀ ਲਿਆਕੇ ਕਈ ਗੁੱਗਾ ਭਗਤਾਂ ਨੇ ਹੋਰ ਥਾਂ ਭੀ ਮਾੜੀਆਂ ਬਣਾ ਲਈਆਂ ਹਨ। ਜਿਹਨਾਂ ਵਿੱਚ ਇੱਕ ਛਪਾਰ ਪਿੰਡ ਦੀ ਮਾੜੀ ਪ੍ਰਸਿੱਧ ਹੈ। ਜਨਾਨੀਆਂ ਮਿੱਟੀ ਕੱਢਣ ਜਾਂਦੀਆਂ ਤੇ ਆਉਂਦੀਆਂ ਗੁੱਗੇ ਦੀ ਉਸਤਤੀ ਦੇ ਗੀਤ ਗਾ ਰਹੀਆਂ ਹੁੰਦੀਆਂ ਹਨ।

ਗੁੱਗਾ, ਸੱਪ ਨੂੰ ਕਹਿੰਦੇ ਹਨ। ਭਾਦੋਂ ਮਹੀਨੇ ਦੀ ਨੌਮੀ ਨੂੰ ਗੁੱਗੇ ਪੀਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਸ ਨੌਮੀ ਨੂੰ ਗੁੱਗਾ ਨੌਮੀ ਕਹਿੰਦੇ ਹਨ। ਜਿਸ ਥਾਂ ਤੇ ਗੁੱਗੇ ਦੀ ਪੂਜਾ ਕੀਤੀ ਜਾਂਦੀ ਹੈ, ਉਸ ਨੂੰ ਗੁੱਗੇ ਦੀ ਮਾੜੀ/ਮਟੀ ਕਹਿੰਦੇ ਹਨ। ਆਮ ਤੌਰ ਤੇ ਮਟੀ ਹਰ ਪਿੰਡ ਵਿਚ ਟੋਭੇ ਦੇ ਕਿਨਾਰੇ ਬਣਾਈ ਹੁੰਦੀ ਹੈ। ਨੌਮੀ ਵਾਲੇ ਦਿਨ ਇਸ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਜਾਂ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਗੁੱਗਾ ਦਿਖਾਈ ਨਾ ਦੇਵੇ।ਜੇਕਰ ਦਿਖਾਈ ਵੀ ਦੇਵੇ ਤਾਂ ਕੋਈ ਨੁਕਸਾਨ ਨਾ ਕਰੇ। ਗੁੱਗੇ ਦੀ ਪੂਜਾ ਲਈ ਸੇਮੀਆਂ ਰਿੰਨ੍ਹੀਆਂ ਜਾਂਦੀਆਂ ਹਨ। ਮਟੀ ਤੇ ਚੜ੍ਹਾਈਆਂ ਜਾਂਦੀਆਂ ਹਨ। ਨਾਲੇ ਮਟੀ ਵਾਲੀ ਥਾਂ ਤੇ ਜਾਂ ਉਸ ਥਾਂ ਦੇ ਨੇੜੇ-ਨੇੜੇ ਮਿੱਟੀ ਦੀਆਂ ਢੇਰੀਆਂ ਬਣਾ ਕੇ ਵੀ ਗੁੱਗੇ ਦੀ ਪੂਜਾ ਕਰਦੇ ਹਨ। ਖੁੱਡਾਂ ਵਿਚ ਕੱਚੀ ਲੱਸੀ ਪਾਈ ਜਾਂਦੀ ਹੈ। ਹੁਣ ਵਿੱਦਿਆ ਦੇ ਪਸਾਰ ਕਰਕੇ ਤੇ ਲੋਕਾਂ ਦੇ ਤਰਕ ਸੰਗਤ ਹੋਣ ਕਰਕੇ ਗੁੱਗੇ ਨੌਮੀ ਦਾ ਤਿਉਹਾਰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਮਨਾਇਆ ਜਾਂਦਾ ਹੈ।[1]

ਪੱਲੇ ਮੇਰੇ ਜੱਲੀਆਂ ਮੈਂ ਗੁੱਗਾ ਮਨਾਵਣ ਚੱਲੀਆਂ।
ਜੀ ਮੈਂ ਬਾਰੀ ਗੁੱਗਾ ਜੀ।
ਪੱਲੇ ਮੇਰੇ ਮੱਠੀਆਂ, ਮੈਂ ਗੁੱਗਾ ਮਨਾਵਣ ਬੈਠੀਆਂ
ਜੀ ਮੈਂ ਬਾਰੀ ਗੁੱਗਾ ਜੀ
ਰੋਹੀ ਵਾਲਿਆਂ ਗੁੱਗਿਆ ਤੇਰਾ ਭਰਿਆ ਕਟੋਰਾ ਦੁੱਧ ਦਾ।
ਮੇਰਾ ਗੁੱਗਾ ਮਾੜੀ ਵਿੱਚ ਕੁਟਦਾ
ਜੀ ਮੈਂ ਬਾਰੀ ਗੁੱਗਾ ਜੀ
ਛੰਨਾ ਭਰਿਆ ਮਾਂਹਾ ਦਾ, ਗੁੱਗਾ ਮਹਿਰਮ ਸਭਨਾਂ ਥਾਂ ਦਾ
ਨੀ ਮੈਂ ਬਾਰੀ ਗੁੱਗਾ ਜੀ੍ਵ ਨੀ ਹੋ।
ਗੁੱਗਾ ਹਿੰਦੂਆਂ ਮੁਸਲਮਾਨਾਂ ਦਾ ਸਾਂਝਾ ਪੀਰ ਹੈ ਪਰ ਮੰਨਣ ਵਾਲੇ ਬਹੁਤ ਢਿਲੜ ਈਮਾਨ ਦੇ ਪੇਂਡੂ ਹਿੰਦੂ ਤੇ ਹੋਰ ਸਧਾਰਨ ਹੁੰਦੇ ਹਨ।

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)