ਗੁੱਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁੱਜਰ ਨਾਂ ਦੀ ਇੱਕ ਕਬੀਲੀ ਨਸਲ ਹੈ ਜੋ ਕਿ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਪਾਏ ਜਾਂਦੇ ਹਨ। ਭਾਰਤ ਵਿਚ ਇਹ ਜਿ਼ਆਦਾਤਰ ਜੰਮੂ ਤੇ ਹਿਮਾਚਲ ਵਿਚ ਪਾਏ ਜਾਂਦੇ ਹਨ। ਉਥੋਂ ਇਹ ਅੱਜ ਦੇ ਸਮੇਂ ਵਿੱਚ ਪ੍ਰਵਾਸ਼ ਕਰਕੇ ਪੰਜਾਬ ਹਰਿਆਣਾ ਤੇ ਹੋਰ ਰਾਜਾਂ ਵਿੱਚ ਵੀ ਰਹਿਣ ਲੱਗ ਗਏ ਹਨ। ਇਨ੍ਹਾਂ ਦੀ ਆਪਣੀ ਇੱਕ ਵੱਖਰੀ ਗੁੱਜਰੀ ਬੋਲੀ ਹੈ।

ਕਿੱਤਾ[ਸੋਧੋ]

ਇਨ੍ਹਾਂ ਦਾ ਮੁੱਖ ਕਿੱਤਾ ਮੱਝਾਂ ਚਾਰਨਾ ਤੇ ਉਹਨਾਂ ਦਾ ਦੁੱਧ ਵੇਚਣਾ ਹੈ। ਇਹ ਸਾਲ ਦੇ ਚੇਤਰ (ਮਾਰਚ) ਤੋਂ ਲੈ ਕੇ ਕੱਤਕ (ਅਕਤੂਬਰ) ਤੱਕ ਵੱਖ ਵੱਖ ਥਾਂ ਤੇ ਜਾ ਕੇ ਮੱਝਾਂ ਚਾਰਨ ਦਾ ਕੰਮ ਕਰਦੇ ਹਨ ਤੇ ਸਰਦ ਰੁੱਤ ਦੇ ਚਾਰ ਮਹੀਨੇ ਆਪਣੇ ਘਰਾਂ ਵਿੱਚ ਰਹਿੰਦੇ ਹਨ। ਇਨ੍ਹਾਂ ਵਿੱਚ ਇੱਕ ਪਰਿਵਾਰ ਕੋਲ 10 ਤੋਂ ਲੈ ਕੇ 40 ਤੱਕ ਮੱਝਾਂ ਹੁੰਦੀਆਂ ਹਨ।

ਰਹਿਣ-ਸਹਿਣ[ਸੋਧੋ]

ਇਹ ਲੋਕ ਪੰਜਾਬ ਵਿੱਚ ਵੱਖ ਵੱਖ ਪਿੰਡਾਂ ਵਿੱਚ ਰਹਿੰਦੇ ਹਨ। ਪਿੰਡ ਵਿੱਚ ਇਹ ਲੋਕ ਵੱਖਰੇ ਹੀ ਰਹਿੰਦੇ ਹਨ। ਇਨ੍ਹਾਂ ਦੇ ਜਿ਼ਆਦਾਤਰ ਘਰ ਪੱਕੀ ਇੱਟਾਂ ਦੇ ਬਣੇ ਹੋਏ ਹੁੰਦੇ ਹਨ ਪਰ ਵਿੱਚ ਵਿੱਚ ਝੂਪੜੀਆਂ ਵਿੱਚ ਵੀ ਰਹਿੰਦੇ ਹਨ। ਪਹਿਲਾਂ ਪਹਿਲ ਇਹ ਲੋਕ ਪਹਿਰਾਵੇਂ ਵਿਚ ਮਰਦ ਕੁੜਤਾ ਤੇ ਚਾਦਰਾ ਪਾਉਂਦੇ ਸਨ ਪਰ ਅੱਜ ਦੇ ਸਮੇਂ ਵਿਚ ਇਹ ਕੁੜਤੇ ਨਾਲ ਪਜਾਮੇ ਵੀ ਪਾਉਣ ਲੱਗ ਗਏ ਹਨ ਤੇ ਔਰਤਾਂ ਪਹਿਰਾਵੇਂ ਵਿਚ ਸਲਵਾਰ ਤੇ ਕਮੀਜ਼ ਪਾਉਂਦੇ ਹਨ।ਪੰਜਾਬ ਵਿਚ ਇਹ ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਜਿ਼ਲ੍ਹਿਆਂ ਦੇ ਪਿੰਡਾ ਰਹਿੰਦੇ ਹਨ। ਪੰਜਾਬ ਵਿਚਲੇ ਇਨ੍ਹਾਂ ਲੋਕਾਂ ਦ ਪਛੋਕੜ ਕਾਂਗੜੇ ਦਾ ਹੈ। ਇਨ੍ਹਾਂ ਦੇ ਬਜੁਰਗ ਅੱਜ ਤੋਂ ਲਗਭਗ 35-40 ਸਾਲ ਪਹਿਲਾ ਪੰਜਾਬ ਵਿਚ ਮੱਝਾਂ ਚਰਾਉਣ ਲਈ ਹੀ ਸਰਦੀਆਂ ਦੇ ਇਨ੍ਹਾਂ ਦਿਨਾਂ ਵਿੱਚ ਆਉਂਦੇ ਸੀ ਤੇ ਹੌਲੀ-2 ਇੱਥੇ ਹੀ ਰਹਿਣ ਲੱਗ ਪਏ ਸਨ।

ਸਿੱਖਿਆ[ਸੋਧੋ]

ਇਨ੍ਹਾਂ ਵਿਚ ਸਿਖਿਆਂ ਦਾ ਰੋਜ਼ਾਨ ਬਹੁਤ ਘੱਟ ਹੈ। ਹਾਲਾਂਕਿ ਹੁਣ ਦੇ ਸਮੇਂ ਵਿੱਚ ਲੋਕ ਆਪਣੇ ਬਚਿਆਂ ਦੀ ਸਿੱਖਿਆ ਲਈ ਸੁਚੇਤ ਹੋਏ ਹਨ ਤੇ ਉਹਨਾਂ ਨੂੰ ਪੜ੍ਹਾ ਰਹੇ ਹਨ।

ਵਿਆਹ ਤੇ ਮੌਤ ਸੰਬੰਧੀ ਰਸਮਾਂ[ਸੋਧੋ]

ਗੁੱਜਰਾਂ ਵਿਚ ਵਿਆਹ ਅਤੇ ਮੌਤ ਰਸਮਾਂ ਜਿ਼ਆਦਾਤਰ ਉਹ ਹਨ ਜਿਸ ਧਰਮ ਨਾਲ ਸੰਬੰੰਧਿਤ ਹੁੰਦੇ ਹਨ ਉਸੇ ਧਰਮ ਅਨੁਸਾਰ ਹੀ ਹੁੰਦੀਆਂ ਹਨ। ਇਨ੍ਹਾਂ ਵਿਚ ਵਿਆਹ ਛੋਟੀ ਉਮਰ ਵਿੱਚ ਕਰ ਦਿੱਤੇ ਜਾਂਦੇ ਹਨ। ਵਿਆਹ ਇਹ ਇਕੋ ਪਿੰਡ ਵਿਚ ਹੀ ਕਰ ਦਿੰਦੇ ਹਨ ਤੇ ਦੂਜੇ ਪਿੰਡ ਵੀ ਕਰ ਦਿੰਦੇ ਹਨ।

ਹਵਾਲੇ[ਸੋਧੋ]