ਗੁੱਡੀ
ਦਿੱਖ
ਗੁੱਡੀ ਬੱਚਿਆਂ ਦੇ ਖੇਡਣ ਲਈ ਲੀਰਾਂ, ਲੱਕੜ ਜਾਂ ਪਲਾਸਟਿਕ ਆਦਿ ਦੀ ਬਣਾਈ ਮਾਨਵੀ ਸ਼ਕਲ ਹੁੰਦੀ ਹੈ।
ਗੁੱਡੀਆਂ ਦੀ ਹੋਂਦ ਮਨੁੱਖ ਸਭਿਅਤਾ ਦੇ ਅਰੰਭ ਤੋਂ ਚਲੀ ਆ ਰਹੀ ਹੈ ਅਤੇ ਵੱਖ ਵੱਖ ਸੱਭਿਆਚਾਰਾਂ ਵਿੱਚ ਇਸ ਦੇ ਅਨੇਕ ਭਿੰਨ ਰੂਪ ਪ੍ਰਚਲਤ ਹਨ। ਪੱਥਰ, ਮਿੱਟੀ, ਲੱਕੜੀ, ਹੱਡੀ, ਕੱਪੜਾ ਅਤੇ ਕਾਗਜ, ਪੋਰਸਲਿਨ, ਚੀਨੀ ਮਿੱਟੀ, ਰਬੜ ਅਤੇ ਪਲਾਸਟਿਕ ਆਦਿ ਪਦਾਰਥ ਗੁੱਡੀਆਂ ਬਣਾਉਣ ਲਈ ਵਰਤੇ ਜਾਂਦੇ ਹਨ। ਗੁੱਡੇ ਗੁੱਡੀਆਂ ਦੀ ਸੰਸਾਰ ਭਰ ਵਿੱਚ ਜਾਦੂ ਅਤੇ ਧਾਰਮਿਕ ਰੀਤੀਆਂ ਵਿੱਚ ਵਰਤੋਂ ਹੁੰਦੀ ਆ ਰਹੀ ਹੈ। ਮਿੱਟੀ ਅਤੇ ਲੱਕੜ ਦੀਆਂ ਰਵਾਇਤੀ ਗੁੱਡੇ ਗੁੱਡੀਆਂ ਅਮਰੀਕਾ, ਏਸ਼ੀਆ, ਅਫਰੀਕਾ ਅਤੇ ਯੂਰਪ ਵਿੱਚ ਮਿਲਿਆਂ ਹਨ। ਸਭ ਤੋਂ ਪਹਿਲਾਂ ਦੇ ਗੁੱਡੇ-ਗੁੱਡੀਆਂ ਦੇ ਸਬੂਤ ਮਿਸਰ, ਯੂਨਾਨ ਅਤੇ ਰੋਮ ਦੀਆਂ ਪ੍ਰਾਚੀਨ ਸਭਿਅਤਾਵਾਂ ਦੇ ਮਿਲੇ ਹਨ।