ਗੈਂਡੇ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੈਂਡੇ
(ਮੂਲ:Rhinoceros)
ਲੇਖਕਯੂਜੀਨ ਆਇਨੈਸਕੋ
ਪਾਤਰ
  • ਬੇਰੰਜਰ
  • ਜੀਨ
  • ਤਰਕ-ਸ਼ਾਸਤਰੀ
  • ਡੇਜ਼ੀ
  • ਬੋਟਾਰਡ
  • ਡਿਊਡਾਰਡ
  • ਪੈਪਿਲੋਂ
  • ਬੋਉਫ਼ਸ
  • ਕਸਬੇ ਦੇ ਲੋਕ
ਪਹਿਲੇ ਪਰਦਰਸ਼ਨ ਦੀ ਤਰੀਕ1959 (1959)
ਪਹਿਲੇ ਪਰਦਰਸ਼ਨ ਦੀ ਜਗ੍ਹਾDüsseldorf[1]

ਗੈਂਡੇ  (ਮੂਲ ਫ਼ਰਾਂਸੀਸੀ ਸਿਰਲੇਖ Rhinocéros) 1959 ਵਿੱਚ ਨਾਟਕਕਾਰ ਯੂਜੀਨ ਆਇਨੈਸਕੋ ਦਾ ਲਿਖਿਆ ਇੱਕ ਨਾਟਕ ਹੈ। ਇਹ ਡਰਾਮਾ ਮਾਰਟਿਨ ਏਸਲਿਨ ਦੇ ਵੱਡੀ ਜੰਗ ਦੇ ਬਾਅਦ ਦੇ ਐਵਾਂ ਗਾਰਦ ਡਰਾਮੇ ਦੇ ਅਧਿਐਨ, ਅਬਸਰਡ ਦਾ ਥੀਏਟਰ ਵਿੱਚ ਸ਼ਾਮਿਲ ਸੀ, ਹਾਲਾਂਕਿ ਵਿਦਵਾਨਾਂ ਨੇ ਇਹ ਲੇਬਲ ਵੀ ਵਿਆਖਿਆਤਮਕ ਤੌਰ ਤੇ ਸੰਕੀਰਣ ਹੋਣ ਵਜੋਂ ਖਾਰਿਜ ਕਰ ਦਿੱਤਾ ਸੀ। ਤਿੰਨ ਐਕਟਾਂ ਵਿੱਚ, ਇੱਕ ਛੋਟੇ ਪ੍ਰਾਂਤ ਦੇ ਫ੍ਰਾਂਸੀਸੀ ਸ਼ਹਿਰ ਦੇ ਵਾਸੀ ਰੂਪ ਵਟਾਕੇ ਗੈਂਡੇ ਬਣ ਜਾਂਦੇ ਹਨ; ਅਖੀਰ ਵਿੱਚ ਇਕੋ-ਇਕ ਮਨੁਖ ਹੈ ਜੋ ਇਸ ਥੋਕ ਰੂਪਾਂਤਰਣ ਦਾ ਹਿੱਸਾ ਨਹੀਂ ਬਣਦਾ। ਉਹ ਕੇਂਦਰੀ ਚਰਿੱਤਰ, ਬੇਰੰਜਰ ਹੈ, ਇੱਕ ਬੌਂਦਲੀ ਹੋਈ ਹਰੇਕ ਸੂਰਤ ਹੈ ਜਿਸ ਦੀ ਨਾਟਕ ਦੀ ਸ਼ੁਰੂਆਤ ਵਿੱਚ ਉਸ ਦੀ ਸ਼ਰਾਬ ਪੀਣ ਦੀ ਆਦਤ, ਹੌਲੀ-ਹੌਲੀ ਆਵਾਜ਼ ਅਤੇ ਹੌਲੀ ਜੀਵਨਸ਼ੈਲੀ ਲਈ ਅਤੇ ਫਿਰ, ਬਾਅਦ ਵਿਚ, ਉਸ ਦੀ ਵਧ ਰਹੀ ਵਿਆਕੁਲਤਾ ਅਤੇ ਗੈਂਡੇ ਉਸ ਦੇ ਜਨੂੰਨ ਲਈ ਆਲੋਚਨਾ ਕੀਤੀ ਗਈ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੀਆਂ ਘਟਨਾਵਾਂ ਦੌਰਾਨ ਫਾਸੀਵਾਦ ਅਤੇ ਨਾਜ਼ੀਵਾਦ ਦੇ ਅਚਾਨਕ ਉਤਾਰ-ਚੜ੍ਹਾਅ ਲਈ ਇਹ ਨਾਟਕ ਅਕਸਰ ਹੁੰਗਾਰੇ ਅਤੇ ਆਲੋਚਨਾ ਵਜੋਂ ਪੜ੍ਹਿਆ ਜਾਂਦਾ ਹੈ ਅਤੇ ਸਮਰੂਪ, ਸੱਭਿਆਚਾਰ, ਜਨਤਕ ਅੰਦੋਲਨ, ਭੀੜ ਦੀ ਮਾਨਸਿਕਤਾ, ਫ਼ਲਸਫ਼ੇ ਅਤੇ ਨੈਤਿਕਤਾ ਦੇ ਵਿਸ਼ੇ ਦੀ ਪੜਚੋਲ ਕਰਦਾ ਹੈ।

ਵਿਸ਼ਾ-ਵਸਤੂ[ਸੋਧੋ]

ਨਾਟਕ 'ਗੈਂਡੇ' 'ਚ ਨਾਟਕਕਾਰ ਯੂਜੀਨ ਆਇਨੈਸਕੋ ਨੇ ਫਾਸ਼ੀਵਾਦੀ ਯੁਗ ਦੇ ਯੂਰਪ ਅੰਦਰ ਮਰ ਰਹੀ ਮਾਨਵੀ ਸੰਵੇਦਨਾ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਹੈ; ਇਹ ਤਤਕਾਲੀ ਸਮਾਜ ਦੇ ਸਿਆਸੀ ਤੇ ਬੌਧਿਕ ਜੀਵਨ ਬਾਰੇ ਅਬਸਰਡ ਨਾਟ-ਵਿਧਾ 'ਚ ਕੀਤਾ ਗਿਆ ਇੱਕ ਵਿਅੰਗ ਹੈ। ਜਿਉਂ-ਜਿਉਂ ਨਾਟਕੀ ਘਟਨਾਵਾਂ ਦਾ ਵਹਾ ਅੱਗੇ ਵਧਦਾ ਹੈ, ਬੰਦੇ ਦੀ ਮਰ ਰਹੀ ਸੰਵੇਦਨਾ ਦਾ ਵਿਸ਼ਾ ਪੂਰੀ ਸ਼ਿੱਦਤ 'ਚ ਪ੍ਰਗਟ ਹੁੰਦਾ ਹੈ, ਜੋ ਅੰਤਮ ਰੂਪ 'ਚ ਬੰਦੇ ਦੀ ਮੁਕੰਮਲ ਇਕੱਲਤਾ ਦੀ ਤਲਖ ਸਚਾਈ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।

ਪਹਿਲੇ ਦ੍ਰਿਸ਼ 'ਚ ਕੁਝ ਲੋਕਾਂ ਨੂੰ ਗੈਂਡਾ ਨਜਰ ਆਉਂਦਾ ਹੈ, ਪਰ ਉਹ ਮੰਚ 'ਤੇ ਦਿਖਾਈ ਨਹੀਂ ਦਿੰਦਾ, ਸਿਰਫ ਉੱਡਦੀ ਧੂੜ ਤੋਂ ਉਸਦੇ ਅੰਦਾਜ਼ੇ ਲਾਏ ਜਾਂਦੇ ਹਨ। ਇਸ ਨਾਟਕੀ ਪੜਾਵ ਉੱਤੇ ਸਿਰਫ ਗੈਂਡੇ ਦੇ ਪੈਰਾਂ ਹੇਠ ਮਧੋਲੀ ਗਈ ਬਿੱਲੀ ਹੀ ਮੰਚ 'ਤੇ ਲਿਆਈ ਜਾਂਦੀ ਹੈ। ਲੋਕ ਰਸਮੀ ਤੌਰ 'ਤੇ ਬਿੱਲੀ ਦੀ ਮਾਲਕਿਨ ਨਾਲ ਅਫਸੋਸ ਪ੍ਰਗਟ ਕਰਦੇ ਹਨ, ਪਰ ਉਹ ਫੋਕਾ ਤੇ ਓਪਰਾ ਹੈ, ਦੁਕਾਨਦਾਰ ਦੀ ਰੁਚੀ ਹਾਲੇ ਵੀ ਉਸਨੂੰ ਆਪਣਾ ਸਮਾਂ ਵੇਚਣ 'ਚ ਹੈ, ਤੇ ਤਰਕਸ਼ਾਸਤਰੀ ਦਾ ਧਿਆਨ ਆਪਣੇ ਗਿਆਨ ਦਾ ਰੋਹਬ ਮਨਵਾਉਣ 'ਤੇ ਜ਼ਿਆਦਾ ਹੈ, ਜੀਨ ਦੀ ਜ਼ਹਿਨੀ ਹਾਲਤ ਵੀ ਇਹੋ ਜਿਹੀ ਹੈ, ਉਹ ਬੇਰੰਜਰ ਨਾਲ ਇਸ ਗੱਲ 'ਤੇ ਬਹਿਸ ਕਰਦਾ ਹੈ ਕਿ ਦੇਖਿਆ ਗਿਆ ਗੈਂਡਾ ਦੋ ਸਿੰਗਾਂ ਵਾਲਾ ਸੀ ਜਾਂ ਇੱਕ ਸਿੰਗ ਵਾਲਾ, ਉਨ੍ਹਾ ਦੇ ਅਫਰੀਕਨ ਤੇ ਏਸ਼ਿਆਈ ਮੂਲ ਬਾਰੇ ਵੀ ਬਹਿਸ ਹੁੰਦੀ ਹੈ, ਸਾਰੇ ਪਾਤਰ ਆਪੋ-ਆਪਣੀ ਥਾਂ ਤੋਂ ਇਸ ਬਹਿਸ ਦਾ ਸੁਆਦ ਲੈਂਦੇ ਹਨ। ਪਰ ਇਸ ਬਿੰਦੂ 'ਤੇ ਕਿਸੇ ਨੂੰ ਵੀ ਸ਼ਹਿਰ 'ਤੇ ਆਉਣ ਵਾਲੀ ਮੁਸੀਬਤ ਦੀ ਭਿਣਕ ਨਹੀਂ ਲੱਗਦੀ।

ਅਗਲੇ ਦ੍ਰਿਸ਼ 'ਚ ਗੈਂਡਾ ਪਹਿਲੀ ਵਾਰ ਮੰਚ 'ਤੇ ਦਿਖਾਈ ਦਿੰਦਾ ਹੈ। ਇਸ ਤੋਂ ਪਹਿਲਾਂ ਦਫ਼ਤਰ ਦੇ ਲੋਕਾਂ 'ਚ ਗੈਂਡੇ ਦੇ ਹੋਣ ਜਾਂ ਨਾ ਹੋਣ ਬਾਰੇ ਬਹਿਸ ਚੱਲਦੀ ਹੈ, ਅਖਬਾਰ 'ਚ ਆਉਣ ਦੇ ਬਾਵਜੂਦ ਕੁਝ ਲੋਕਾਂ ਨੂੰ ਇਹ ਯਕੀਨ ਨਹੀਂ ਕਿ ਕਿਸੇ ਸਭਿਅਕ ਸ਼ਹਿਰ ਦੇ ਵਿੱਚ ਗੈਂਡੇ ਵਰਗੇ ਕਿਸੇ ਮੋਟੀ ਚਮੜੀ ਵਾਲੇ ਜਾਨਵਰ ਲਈ ਕੋਈ ਥਾਂ ਹੋ ਸਕਦੀ ਹੈ। ਪਰ ਇਸੇ ਦ੍ਰਿਸ਼ ਚ ਵਿਸ਼ਾ ਆਪਣੀਆਂ ਦੋ ਪਰਤਾਂ ਹੋਰ ਖੋਲਦਾ ਹੈ, ਇੱਕ ਤਾਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਸ਼ਹਿਰ ਦੇ ਕਈ ਸਾਰੇ ਇਲਾਕਿਆਂ 'ਚੋਂ ਗੈਂਡਿਆਂ ਦੇ ਹੋਣ ਦੀ ਖਬਰ ਆ ਰਹੀ ਹੈ। ਦੂਜੀ ਗੱਲ ਹੋਰ ਵੀ ਧਮਾਕੇਦਾਰ ਹੈ, ਇਹ ਗੱਲ ਖੁੱਲਦੀ ਹੈ ਕਿ ਉਹ ਗੈਂਡੇ ਕੁਦਰਤੀ ਨਹੀਂ ਹਨ, ਸਗੋਂ ਸ਼ਹਿਰ ਦੇ ਲੋਕ ਹੀ ਗੈਂਡੇ ਬਣ ਰਹੇ ਹਨ। ਦਫ਼ਤਰ ਦੇ ਲੋਕਾਂ ਦਾ ਆਪਣਾ ਪੁਰਾਣਾ ਇੱਕ ਕੁਲੀਗ ਹੀ ਗੈਂਡਾ ਬਣ ਗਿਆ ਹੈ, ਜਿਸਨੂੰ ਉਸਦੀ ਬੀਵੀ ਪਛਾਣ ਲੈਂਦੀ ਹੈ।

ਨਾਟਕ ਦੇ ਅਗਲੇ ਦ੍ਰਿਸ਼ 'ਚ ਗੈਂਡੇ ਦੇ ਬਣਨ ਦੀ ਪ੍ਰਕ੍ਰਿਆ ਪਹਿਲੀ ਵਾਰ ਮੰਚ 'ਤੇ ਆਉਂਦੀ ਹੈ। ਇਹ ਬੰਦੇ ਦੇ ਇੱਕ ਮੋਟੀ ਚਮੜੇ ਵਾਲੇ ਜਾਨਵਰ 'ਚ ਤਬਦੀਲ ਹੋ ਜਾਣ ਦਾ ਦ੍ਰਿਸ਼ ਹੈ, ਤੇ ਉਹ ਬੰਦਾ ਵੀ ਹੁਣ ਦਫ਼ਤਰ ਦਾ ਕੋਈ ਆਮ ਕੁਲੀਗ ਨਹੀਂ ਹੈ, ਨਾਇਕ ਦਾ ਆਪਣਾ ਕਰੀਬੀ ਦੋਸਤ ਹੈ, ਸੰਵੇਦਨਾਵਾਂ ਦੇ ਮਰਣ ਦੀ ਗਾਥਾ ਥੋੜਾ ਹੋਰ ਨੇੜੇ ਸਰਕ ਆਈ ਹੈ। ਪਰ ਇੱਥੇ ਤੱਕ ਹਾਲੇ ਵੀ ਗੈਂਡਾ ਬਣ ਰਹੇ ਬੰਦੇ ਦੇ ਮਨ ਅੰਦਰ ਇੱਕ ਸ਼ੰਕਾ ਤੇ ਬੇਚੈਨੀ ਹੈ, ਜਿਹੜੀ ਅਗਲੇ ਦ੍ਰਿਸ਼ਾਂ 'ਚ ਘੱਟਦੀ ਜਾਂਦੀ ਹੈ।

ਅੰਤਮ ਦ੍ਰਿਸ਼ 'ਚ ਹਾਲਤ ਇਹ ਹਨ ਕਿ ਨਾ ਸਿਰ k ਗੈਂਡੇ ਬਣ ਰਹੇ ਹਨ, ਸਗੋਂ ਇਸ ਤਬਦੀਲੀ ਨੂੰ ਜਾਇਜ਼ ਠਹਿਰਾਉਣ ਦੀਆਂ ਦਲੀਲਾਂ ਵੀ ਲੱਭੀਆਂ ਜਾ ਰਹੀਆਂ ਹਨ। ਤੇ ਸਥਿਤੀ ਇਸ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਗੈਂਡਾ ਹੋਣਾ ਹੁਣ ਕੋਈ ਨਮੋਸ਼ੀ ਦੀ ਗੱਲ ਨਹੀਂ ਰਹੀ ਗਿਆ, ਸਗੋਂ ਇੱਕ ਫੈਸ਼ਨ ਹੋ ਗਿਆ ਹੈ।

ਹੁਣ ਸਗੋਂ ਚਨੌਤੀ ਉਨ੍ਹਾ ਲਈ ਹੈ, ਜਿਹੜੇ ਇਸ ਫੈਸ਼ਨ ਪਰੇਡ ਦਾ ਹਿੱਸਾ ਹੋਣ ਲਈ ਤਿਆਰ ਨਹੀਂ। ਜਿਨ੍ਹਾ ਨੂੰ ਹਾਲੇ ਵੀ ਆਪਣੇ ਬੰਦੇ ਹੋਣ ਨਾਲ ਪਿਆਰ ਹੈ, ਉਨ੍ਹਾ ਦਾ ਨਾ ਸਿਰਫ ਮਜ਼ਾਕ ਉੜਾਇਆ ਜਾਂਦਾ ਹੈ, ਸਗੋਂ ਉਨ੍ਹਾ ਨੂੰ ਗੈਰ-ਕੁਦਰਤੀ ਜੀਵਾਂ ਦੇ ਵਾਂਗ ਪ੍ਰਸ਼ ਕੀਤਾ ਜਾਂਦਾ ਹੈ, ਜਿਹੜੇ ਕੋਮਲਤਾ ਦੇ ਨਾਂ 'ਤੇ ਆਪਣੀ ਕਮਜ਼ੋਰੀ ਨਾਲ ਚਿੰਬੜੇ ਹੋਏ ਹਨ। ਇਸ ਤਰ੍ਹਾਂ ਦਾ ਪਾਤਰ ਇਸ ਨਾਟਕ ਦਾ ਨਾਇਕ ਹੈ, ਜੋ ਆਪਣੀ ਪ੍ਰੇਮਿਕਾ ਦੇ ਗੈਂਡਾ ਬਣਨ ਤੋਂ ਬਾਦ ਮਨੁੱਖ ਦੀ ਸ਼ਕਲ 'ਚ ਬਚਿਆ ਇਕੱਲਾ ਜੀਵ ਹੈ।

ਹਵਾਲੇ[ਸੋਧੋ]

  1. O'Neil, Patrick M. (2004). Great World Writers: Twentieth Century (in ਅੰਗਰੇਜ਼ੀ). Marshall Cavendish. ISBN 9780761474739.