ਗੈਨੋਡਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੈਨੋਡਰਮਾ
Ganoderma applanatum - Lindsey.jpg
ਗੈਨੋਡਰਮਾ ਅਪਲੰਟਮ
ਵਿਗਿਆਨਿਕ ਵਰਗੀਕਰਨ
ਜਗਤ: ਉੱਲੀ
ਵੰਡ: ਬਾਸੀਡੀਓਮਾਈਕੋਟਾ
ਵਰਗ: ਐਗਰੀਕੋਮਾਈਸੇਟਸ
ਤਬਕਾ: ਪੋਲੀਪੋਰਲਜ਼
ਪਰਿਵਾਰ: ਗੈਨੋਡਰਮਾਸੀਆ
ਜਿਣਸ: ਗੈਨੋਡਰਮਾ
ਪੀ. ਕਰਸਟ (1881)
" | ਜਾਤੀ
ਗੈਨੋਡਰਮਾ ਲੁਸੀਡਮ
(ਮੋਸੇਸ ਅਸ਼ਲੇ ਕੁਰਟਿਸ) ਪੀ, ਕਰਸਟ (1881)

ਗੈਨੋਡਰਮਾ ਨੂੰ ਆਮ ਭਾਸ਼ਾ ਵਿੱਚ ਮਸ਼ਰੂਮ, ਕੁਕਰਮੁਤਾ, ਸੱਪ ਦੀ ਛਤਰੀ ਅਤੇ ਖੁੰਭ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ। ਗੈਨੋਡਰਮਾ ਆਪਣੇ ਚਮਤਕਾਰੀ ਪ੍ਰਭਾਵਾਂ ਕਾਰਨ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਮਨੁੱਖ ਨਿਰੋਗ ਰਹਿ ਸਕਦਾ ਹੈ। ਗੈਨੋਡਰਮਾ ਸੈੱਲ ਦੀ ਪੱਧਰ ‘ਤੇ ਸਰੀਰ ਦਾ ਨਿਰੀਖਣ ਕਰਨ ਤੋਂ ਬਾਅਦ ਖ਼ਰਾਬ ਸੈੱਲਾਂ ਦੀ ਪਛਾਣ ਕਰਕੇ ਟਾਕਸਿਨਜ਼ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ। ਇਹ ਰੋਗ ਨਿਰੋਧਕ ਸ਼ਕਤੀ ਵਧਾਉਂਦਾ ਹੈ। ਗੈਨੋਡਰਮਾ ਬੀਮਾਰੀ ਦੇ ਕਾਰਨਾਂ ਨੂੰ ਦੂਰ ਕਰਦਾ ਹੈ।[1]

ਸੋਮੇ[ਸੋਧੋ]

ਕੁਦਰਤੀ ਰੂਪ ਵਿੱਚ ਗੈਨੋਡਰਮਾ ਹਿਮਾਲਿਆ ਦੇ ਸੰਘਣੇ ਜੰਗਲਾਂ ਵਿੱਚ ਮਿਲਦੀ ਹੈ ਜਾਂ ਫਿਰ ਸਮੁੰਦਰ ਵਿਚਲੀਆਂ ਬਨਸਪਤੀ ਦੀਆਂ ਤਹਿਆਂ ‘ਤੇ ਇਸ ਨੂੰ ਦੇਖਿਆ ਜਾ ਸਕਦਾ ਹੈ। ਕੁਦਰਤੀ ਰੂਪ ਵਿੱਚ ਇਹ ਬਹੁਤ ਘੱਟ ਪ੍ਰਾਪਤ ਹੁੰਦੀ ਹੈ ਕਿਉਂਕਿ ਇਹ ਡਿੱਗ ਕੇ ਸੁੱਕੇ ਚੁੱਕੇ ਦਰਖ਼ਤਾਂ ਉੱਤੇ ਹੀ ਪੈਦਾ ਹੁੰਦੀ ਹੈ। ਪੱਕ ਜਾਣ ਤੋਂ ਬਾਅਦ ਇਸ ਦੀ ਉਮਰ 15 -20 ਦਿਨ ਹੀ ਹੁੰਦੀ ਹੈ। ਆਰਗੈਨਿਕ ਖੇਤੀ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਤੋਂ ਬਾਅਦ ਡਾ.ਲਿਮ-ਸਿਓ ਜਿਨ ਨੇ ਇਨ੍ਹਾਂ ਛੇ ਕਿਸਮਾਂ ਦੀ ਗੈਨੋਡਰਮਾ ਤੋਂ ਇੱਕ ਗੈਨੋਡਰਮਾ ਦਾ ਉਤਪਾਦਨ ਕਰਨ ਵਿੱਚ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਹੈ।

ਗੈਨੋਡਰਮਾ ਦੇ ਤੱਤ[ਸੋਧੋ]

ਦੋ ਸੌ ਪ੍ਰਜਾਤੀਆਂ ਵਿੱਚੋਂ ਕੇਵਲ ਛੇ ਪ੍ਰਕਾਰ ਦੇ ਲਾਲ ਗੈਨੋਡਰਮਾ ਵਿੱਚ ਮਾਨਵ ਸਰੀਰ ਦੇ ਵਿਭਿੰਨ ਰੋਗਾਂ ਦਾ ਇਲਾਜ ਕਰਨ ਦੀ ਅਦੁੱਤੀ ਸ਼ਕਤੀ ਦੇਖੀ ਹੈ ਜਿਹਨਾਂ ਵਿੱਚ ਪੀਕੌਕ ਗੈਨੋ, ਕੀਮਸ਼ਨੇ ਗੈਨੋ, ਬ੍ਰੇਨ ਗੈਨੋ, ਹਾਰਟ ਗੈਨੋ, ਲਿਵਰ ਗੈਨੋ ਅਤੇ ਰੂਈ ਗੈਨੋ ਸ਼ਾਮਲ ਹਨ। ਗੈਨੋਡਰਮਾ ਵਿੱਚ ਮੁੱਖ ਤੌਰ ‘ਤੇ ਹੁਣ ਤਕ 400 ਤੋਂ ਵੱਧ ਐਕਟਿਵ ਤੱਤ ਲੱਭੇ ਜਾ ਚੁੱਕੇ ਹਨ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੇ ਹਨ। ਜਿਹਨਾਂ ਚ' ਪ੍ਰਮੁੱਖ ਤੱਤ ਹੇਠ ਲਿਖੇ ਹਨ।

  • ਪਾਲੀਸੈਕਰਾਈਡਜ਼: ਰੋਗ ਨਿਰੋਧਕ ਸ਼ਕਤੀ ਨੂੰ ਹੋਰ ਤਾਕਤਵਰ ਬਣਾਉਂਦਾ ਅਤੇ ਸਥਾਪਿਤ ਕਰਦਾ ਹੈ। ਖ਼ਰਾਬ ਸੈੱਲਾਂ ਦੇ ਵਾਧੇ ਨੂੰ ਖ਼ਤਮ ਕਰਦਾ ਹੈ। ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਕੇ ਪੈਂਕਰੀਆਜ਼ ਦੇ ਕੰਮ ਨੂੰ ਦਰੁਸਤ ਕਰਦਾ ਹੈ। ਟਿਸ਼ੂ ਸੈੱਲਾਂ ਦੇ ਵਾਧੇ ਨੂੰ ਅਤੇ ਅੰਦਰਲੇ ਅੰਗਾਂ ਦੇ ਵਾਧੇ ਨੂੰ ਖ਼ਤਮ ਕਰਦਾ ਹੈ। ਸਰੀਰ ਵਿੱਚ ਜਮ੍ਹਾਂ ਹੋਏ ਕਚਰੇ ਨੂੰ ਬਾਹਰ ਕਰਨ ਵਿੱਚ ਮਦਦ ਕਰਦਾ ਹੈ। ਸੈੱਲਾਂ ਦੀ ਝਿੱਲੀ ਨੂੰ ਤਾਕਤਵਰ ਬਣਾਉਂਦਾ ਹੈ। ਖ਼ੂਨ ਦੇ ਲਾਲ ਸੈੱਲਾਂ ਦੀ ਆਕਸੀਜਨ ਲੈ ਕੇ ਜਾਣ ਦੀ ਸਮਰੱਥਾ ਵਿੱਚ ਵਾਧਾ ਕਰਦਾ ਹੈ।
  • ਆਰਗੈਨਿਕ ਜਰਮੇਨੀਅਮ: ਸਰੀਰ ਵਿੱਚ ਆਕਸੀਜਨ ਦੀ ਮਿਕਦਾਰ ਨੂੰ ਵਧਾਉਂਦਾ ਹੈ। ਇਹ ਸਰੀਰ ਦੇ ਇਲੈਕਟ੍ਰਿਕ ਚਾਰਜ ਦੇ ਸੰਤੁਲਨ ਨੂੰ ਸਥਿਰ ਕਰਦਾ ਹੈ। ਸੈੱਲਾਂ ਦੁਆਲ਼ੇ ਇਕੱਠੇ ਹੋਏ ਵਾਧੂ ਚਾਰਜ ਨੂੰ ਹਟਾਉਂਦਾ ਹੈ। ਨਰਵਸ ਸਿਸਟਮ ਦੇ ਰੋਗਾਂ ਲਈ ਲਾਭਦਾਇਕ ਹੈ।
  • ਅਡੀਨੋਸਾਈਨ: ਖ਼ੂਨ ਵਿਚਲੇ ਫੈਟ ਅਤੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਖ਼ੂਨ ਵਿਚਲੇ ਬਲੱਡ ਲਿਪਿਡ ਨੂੰ ਘੱਟ ਕਰਕੇ ਲਾਲ ਰਕਤ ਕਣਾਂ ਦੀ ਝਿੱਲੀ ਨੂੰ ਸਥਿਰ ਕਰਦਾ ਹੈ। ਇਹ ਪਲੇਟਲੈੱਟਸ ਸੈੱਲਾਂ ਵਿੱਚ ਬਣਨ ਵਾਲੇ ਬੈਕਟੀਰੀਆ ਯੁਕਤ ਕਲੈਂਪ ਨੂੰ ਘੱਟ ਕਰਦਾ ਅਤੇ ਥਰੌਮਬੋਸਿਸ ਨੂੰ ਖ਼ਤਮ ਕਰਦਾ ਹੈ। ਇੰਡੋਕਰਾਈਨ ਗਲੈਂਡ ਦੀੇ ਕਾਰਜਸ਼ੈਲੀ ਨੂੰ ਵਧਾਉਂਦਾ ਹੈ। ਪਾਚਣ ਕਿਰਿਆ ਨੂੰ ਸਥਿਰ ਕਰਦਾ ਹੈ। ਖ਼ੂਨ ਦੀ ਪੀ ਐੱਚ ਨੂੰ ਸੰਤੁਲਿਤ ਕਰਦਾ ਹੈ।
  • ਟਰਾਈਟਪੀਨਾਇਡਸ: ਸਵਾਦ ਵਿੱਚ ਕੌੜਾ ਹੁੰਦਾ ਹੈ। ਪਾਚਣ ਤੰਤਰ ਨੂੰ ਸੁਚਾਰੂ ਬਣਾਉਂਦਾ ਹੈ। ਐਂਟੀਜੀਨਸ ਦੀ ਵਜ੍ਹਾ ਕਰਕੇ ਹੋਣ ਵਾਲੀ ਐਲਰਜੀ ਨੂੰ ਖ਼ਤਮ ਕਰਦਾ ਹੈ। ਉਦਾਸੀਨ ਫੈਟ ਅਤੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਸਰੀਰ ਦੇ ਸੈੱਲਾਂ ਦੇ ਕੇਂਦਰਕ ਨੂੰ ਕਿਰਿਆਸ਼ੀਲ ਕਰਦਾ ਹੈ।
  • ਗੈਨੋਡੈਰਿਕ ਅਸੈਂਸ: ਚਮੜੀ ਦੇ ਰੋਗਾਂ ਵਿੱਚ ਸਹਾਈ ਹੁੰਦਾ ਹੈ। ਚਮੜੀ ਦੀ ਸੁੰਦਰਤਾ ਲਈ ਲਾਭਦਾਇਕ ਹੈ। ਚਮੜੀ ਰੋਗਾਂ ਵਿੱਚ ਬਾਹਰੀ ਵਰਤੋਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਸਰੀਰ ਦੇ ਟਿਸ਼ੂਆਂ ਨੂੰ ਤੰਦਰੁਸਤ ਕਰਦਾ ਹੈ।

ਹਵਾਲੇ[ਸੋਧੋ]

  1. Kirk PM, Cannon PF, Minter DW, Stalpers JA (2008). Dictionary of the Fungi (10th ed.). Wallingford: CABI. p. 272. ISBN 0-85199-826-7.