ਗੈਰ ਕਾਨੂੰਨੀ ਇਕੱਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੈਰ ਕਾਨੂੰਨੀ ਇਕੱਠ ਇੱਕ ਕਾਨੂੰਨੀ ਟਰਮ ਹੈ ਇਸ ਦਾ ਅਰਥ ਇਹ ਹੈ ਕਿ ਜਦੋਂ ਕੁਝ ਵਿਅਕਤੀਆਂ ਦਾ ਇਕੱਠ ਕਿਸੇ ਸਾਂਝੇ ਉਦੇਸ਼ ਦੀ ਪੂਰਤੀ ਲਈ ਕਾਨੂੰਨ ਦੇ ਖਿਲਾਫ਼ ਆਪਣੇ ਬਲ ਜਾਂ ਹਿੰਸਾ ਦੀ ਵਰਤੋਂ ਕਰਦਾ ਹੈ। ਜੇਕਰ ਇਹ ਇੱਕਠ ਨੇ ਗੈਰ ਕਾਨੂੰਨੀ ਕਾਰਜ ਸ਼ੁਰੂ ਕਰ ਦਿੱਤਾ ਹੈ ਤਾਂ ਉਸਨੂੰ ਭਗਦੜ ਕਿਹਾ ਜਾਂਦਾ ਹੈ, ਪਰ ਜਦੋਂ ਇਹ ਆਪਣਾ ਕਾਰਜ ਕਰ ਦਿੰਦਾ ਹੈ ਤਾਂ ਉਸਨੂੰ ਦੰਗੇ ਕਿਹਾ ਜਾਂਦਾ ਹੈ। ਕਿਸੇ ਇੱਕਠ ਨੂੰ ਗੈਰ ਕਾਨੂੰਨੀ ਇੱਕਠ ਓਦੋਂ ਹੀ ਕਿਹਾ ਜਾਂਦਾ ਹੈ ਜਦੋਂ ਉਹ ਕਿਸੇ ਸਾਂਝੇ ਗੈਰ ਕਾਨੂੰਨੀ ਉਦੇਸ਼ ਲਈ ਇੱਕਠਾ ਹੋਇਆ ਹੋਵੇ।

ਭਾਰਤ[ਸੋਧੋ]

ਕ੍ਰਿਮਿਨਲ ਪ੍ਰੋਸੀਜਰ ਕੋਡ ਦੀ ਧਾਰਾ 144 ਅਨੁਸਾਰ ਮਜਿਸਟ੍ਰੇਟ ਆਪਣੇ ਇਲਾਕੇ ਵਿੱਚ ਦੱਸ ਜਾਂ ਦੱਸ ਤੋਂ ਵੱਧ ਵਿਅਕਤੀਆਂ ਦੇ ਇੱਕਠ ਉੱਤੇ ਰੋਕ ਲਗਾ ਸਕਦਾ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 141-149 ਅਨੁਸਾਰ ਦੰਗਿਆਂ ਵਿੱਚ ਸ਼ਾਮਿਲ ਵਿਅਕਤੀ ਨੂੰ 3 ਸਾਲ ਲਈ ਜੇਲ ਦੀ ਕਠੋਰ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਗੈਰ ਕਾਨੂੰਨੀ ਇਕੱਠ ਦੇ ਸਾਰੇ ਮੈਂਬਰ ਗੈਰ ਕਾਨੂੰਨੀ ਕਾਰਵਾਈ ਲਈ ਦੋਸ਼ੀ ਮੰਨੇ ਜਾਂਦੇ ਹਨ।[1]

ਇੰਗਲੈਂਡ[ਸੋਧੋ]

19ਵੀਂ ਸਦੀ ਵਿੱਚ ਅੰਗਰੇਜੀ ਕਾਨੂੰਨ ਵਿੱਚ ਪਹਿਲੀ ਵਾਰ ਇਸ ਟਰਮ ਨੂੰ ਵਰਤਿਆ ਗਿਆ। ਇਸ ਅਨੁਸਰ ਤਿੰਨ ਜਾਂ ਤਿੰਨ ਤੋਂ ਵੱਧ ਵਿਅਕਤੀ ਬਲ ਨਾਲ ਜਦੋਂ ਕੋਈ ਗੈਰ ਕਾਨੂੰਨੀ ਕਾਰਵਾਈ ਜਾਂ ਜੁਰਮ ਕਰਦੇ ਹਨ ਤਾਂ ਉਹ ਇੱਕਠ ਗੈਰ ਕਾਨੂੰਨੀ ਹੋਵੇਗਾ। ਇਸ ਵਿੱਚ ਇਕੱਠ ਦੇ ਇਕੱਠੇ ਹੋਣ ਤੇ ਜੇਕਰ ਆਸ ਪਾਸ ਦੇ ਖੇਤਰ ਵਿੱਚ ਖਤਰਾ ਪੈਦਾ ਹੁੰਦਾ ਹੈ ਜਾਂ ਉਸ ਖੇਤਰ ਦੀ ਸ਼ਾਂਤੀ ਨੂੰ ਭੰਗ ਕੀਤਾ ਜਾਂਦਾ ਹੈ ਤਾਂ ਇਸ ਕਾਨੂੰਨ ਦੇ ਵਿਰੁੱਧ ਸਮਝਿਆ ਜਾਵੇਗਾ ਅਤੇ ਇਸਨੂੰ ਗੈਰ ਕਾਨੂੰਨੀ ਇੱਕਠ ਘੋਸ਼ਿਤ ਕਰ ਦਿੱਤਾ ਜਾਵੇਗਾ।

ਹਵਾਲੇ[ਸੋਧੋ]

  1. ਰਜਿੰਦਰ ਸਿੰਘ ਭਸੀਨ (2013). ਕਾਨੂੰਨੀ ਵਿਸ਼ਾ-ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 4. ISBN 978-81-302-0151-1.