ਗੈਲੀਪੋਲੀ ਜੰਗ
Jump to navigation
Jump to search
ਤੁਰਕੀ ਦਾ ਜ਼ਜ਼ੀਰਾ ਗੈਲੀਪੋਲੀ (Gallipoli)[1] ਪਹਿਲੀ ਵੱਡੀ ਜੰਗ ਵਿੱਚ ਇੱਕ ਇਤਿਹਾਸਕ ਜੰਗ ਦਾ ਮੈਦਾਨ ਸੀ। ਗੈਲੀਪੋਲੀ ਯੂਰਪੀ ਤੁਰਕੀ ਵਿੱਚ ਇਸਤੰਬੋਲ ਤੋਂ ਦੱਖਣੀ ਪਾਸੇ ਸਥਿਤ ਹੈ। ਅਪਰੈਲ 1915 ਤੋਂ ਜਨਵਰੀ 1916 ਦੇ ਦਰਮਿਆਨ ਇੱਥੇ ਉਸਮਾਨੀ ਤੁਰਕਾਂ ਅਤੇ ਇਤਿਹਾਦੀਆਂ ਯਾਨੀ ਬਰਤਾਨੀਆ-ਫ਼ਰਾਂਸ ਵਿਚਕਾਰ ਪਹਿਲੀ ਵੱਡੀ ਜੰਗ ਦੀ ਇੱਕ ਅਹਿਮ ਮਾਰਕਾ ਆਰਾਈ ਹੋਈ। ਇਸ ਜੰਗ ਵਿੱਚ ਤੁਰਕਾਂ ਨੇ ਫ਼ਤਿਹ ਹਾਸਲ ਕੀਤੀ।
ਅਸਬਾਬ[ਸੋਧੋ]
ਇਸ ਜੰਗ ਦਾ ਮਕਸਦ ਉਸਮਾਨੀਆ ਸਲਤਨਤ ਨੂੰ ਸ਼ਿਕਸਤ ਦੇ ਕੇ ਜੰਗ ਤੋਂ ਅਲਿਹਦਾ ਕਰਨਾ, ਰੂਸ ਦੀ ਇਮਦਾਦ ਦੇ ਲਈ ਰਸਤਾ ਬਣਾਉਣਾ ਅਤੇ ਯੂਨਾਨ ਤੇ ਬੁਲਗ਼ਾਰੀਆ ਨੂੰ ਇਤਿਹਾਦੀਆਂ ਦੀ ਤਰਫ਼ ਸ਼ਾਮਿਲ ਕਰਨਾ ਸੀ।
ਇਸ ਮਨਸੂਬੇ ਨੂੰ ਘੜਨ ਵਾਲਾ ਵਿੰਸਟਨ ਚਰਚਿਲ ਸੀ।