ਗੋਕਿਓ ਝੀਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੋਕਿਓ ਝੀਲਾਂ ਵਿੱਚ ਨੇਪਾਲ ਦੇ ਸਾਗਰਮਥ ਨੈਸ਼ਨਲ ਪਾਰਕ ਵਿੱਚ ਸਮੁੰਦਰ ਦੇ ਤਲ ਤੋਂ  4,700–5,000 ਮੀ (15,400–16,400 ਫ਼ੁੱਟ) ਦੀ ਉਚਾਈ' ਤੇ ਸਥਿਤ ਓਲੀਗੋਟ੍ਰੋਫਿਕ ਝੀਲਾਂ ਹਨ।  ਇਹ ਝੀਲਾਂ, ਸੰਸਾਰ ਦਾ ਸਭ ਤੋਂ ਉੱਚਾ ਤਾਜ਼ਾ ਪਾਣੀ ਝੀਲ ਸਿਸਟਮ ਹੈ ਜਿਸ ਵਿੱਚ ਛੇ ਮੁੱਖ ਝੀਲਾਂ ਹਨ, ਜਿਹਨਾਂ ਵਿੱਚ ਥੋਨਕ ਝੀਲ ਸਭ ਤੋਂ ਵੱਡੀ ਹੈ। ਸਤੰਬਰ 2007 ਵਿਚ, ਗੋਕਿਓ ਅਤੇ ਸੰਬੰਧਿਤ ਸੇਮ ਦੇ 7770 ਹੈਕਟੇਅਰ (30 ਵਰਗ ਮੀਲ) ਨੂੰ ਰਾਮਸਰ ਸਾਈਟ ਮਨੋਨੀਤ ਕੀਤਾ ਗਿਆ ਹੈ।

ਲੇਕ ਸਿਸਟਮ[ਸੋਧੋ]

ਗੋਕਿਓ ਝੀਲਾਂ ਉੱਤਰ-ਪੂਰਬੀ ਨੇਪਾਲ ਵਿਚ ਸਾਗਰਮਥ ਜ਼ੋਨ ਦੇ ਸੋਲਕੁਮਬੁ ਜ਼ਿਲ੍ਹੇ ਦੇ ਖ਼ੁਮਜੰਗ ਪਿੰਡ ਵਿਕਾਸ ਕਮੇਟੀ ਵਿਚ ਸਥਿਤ ਹਨ। ਗੋਕਿਓ ਚੋ, ਜਿਸ ਨੂੰ ਦੁਧ ਪੋਖਾਰੀ ਵੀ ਕਿਹਾ ਜਾਂਦਾ ਹੈ, 42.9 ਹੈਕਟੇਅਰ (106 ਏਕੜ) ਦੇ ਖੇਤਰ ਵਾਲੀ ਮੁੱਖ ਝੀਲ ਹੈ, ਅਤੇ ਗੋਕਿਓ ਪਿੰਡ ਪੂਰਬੀ ਕਿਨਾਰੇ ਤੇ ਸਥਿਤ ਹੈ। ਥੋਨਕ ਚੋ 65.07 ਹੈਕਟੇਅਰ (160.8 ਏਕੜ) ਦੇ ਖੇਤਰ ਨਾਲ ਸਭ ਤੋਂ ਵੱਡੀ ਝੀਲ ਹੈ। ਗਿਆਜ਼ੁੰਪ ਚੋ ਦਾ ਆਕਾਰ 29 ਹੈਕਟੇਅਰ (72 ਏਕੜ) ਹੈ, ਇਸ ਤੋਂ ਬਾਅਦ ਤਾਨਜੰਗ ਚੋ ਦਾ ਖੇਤਰ 16.95 ਹੈਕਟੇਅਰ (41.9 ਏਕੜ) ਅਤੇ ਨਗੋਜੰਬਾ ਚੋ ਦਾ 14.39 ਹੈਕਟੇਅਰ (35.6 ਏਕੜ) ਹੈ। ਸਥਾਈ ਤਾਜ਼ਾ ਪਾਣੀ ਦੇ ਸੋਮੇ ਦੇ ਰੂਪ ਵਿੱਚ ਇਨ੍ਹਾਂ ਦਾ ਉੱਚ ਹਾਈਡਰੋਲੌਜੀਕਲ ਮੁੱਲ ਹੈ। ਇਹ ਵੱਖੋ-ਵੱਖ ਸਰੋਤਾਂ ਤੋਂ ਪਾਣੀ ਲੈਂਦੀਆਂ ਹਨ, ਜਿਵੇਂ ਕਿ ਨਾਗੋਜੰਪਾ ਗਲੇਸ਼ੀਅਰ ਤੋਂ ਰਿਸਾਓ, ਉੱਤਰ-ਪੱਛਮ ਤੋਂ ਪੈਂਦੇ ਰੇਨੋੋਜ ਲਾ ਦੱਰੇ ਤੋਂ ਆਉਣ ਵਾਲੀ ਇੱਕ ਸਟਰੀਮ ਅਤੇ ਪੂਰਬ ਵਿਚ ਨਾਗੋਜ਼ੁੰਡਾ ਗਲੇਸ਼ੀਅਰ ਤੋਂ ਆਉਣ ਵਾਲੀ ਇੱਕ ਹੋਰ ਸਟਰੀਮ। ਇਹ ਗਲੇਸ਼ੀਅਰਾਂ ਤੋਂ ਤਾਜ਼ੇ ਪਾਣੀ ਦੇ ਜਲ-ਭੰਡਾਰ ਹਨ ਅਤੇ ਤੌਜਾਨ ਝੀਲ ਅਤੇ ਲੰਬਾ ਬਾਂਗਾ ਝੀਲ ਰਾਹੀਂ ਦੁਧ ਕੋਸੀ ਹੈੱਡਵੇ ਨੂੰ ਪਾਣੀ ਨਾਲ ਭਰਦੀਆਂ ਹਨ। ਖੋਜਕਰਤਾਵਾਂ ਦੇ ਪਹਿਲਾਂ ਦੇ ਅਨੁਮਾਨਾਂ ਨਾਲੋਂ ਇਹ ਡੂੰਘੀਆਂ ਹਨ। ਚੌਥੀ ਝੀਲ (ਥੋਨਕ ਚੋ) ਸਭ ਤੋਂ ਡੂੰਘੀ ਝੀਲ (62.4 ਮੀਟਰ) ਹੈ ਅਤੇ ਇਸਦੇ ਮਗਰੋਂ ਗੋਇਕੋ ਝੀਲ 43 ਮੀਟਰ ਹੈ। ਗੋਕਿਓ ਝੀਲ ਤੇ ਉੱਪਰਲੀ ਥੋਨਕ ਚੋ ਅਤੇ ਨਗੋਜੰਪਾ ਚੋ ਵਿਚਕਾਰ ਕੋਈ ਸਿੱਧਾ ਸੰਪਰਕ ਦੇਖਣ ਵਿੱਚ ਨਹੀਂ ਆਇਆ ਹੈ, ਪਰ ਇਹ ਝੀਲਾਂ  ਭੂਮੀਗਤ ਰਿਸਾਓ ਦੇ ਪਾਣੀ ਰਾਹੀਂ ਜੁੜੀਆਂ ਹੋm ਸਕਦੀਆਂ ਹਨ। ਗੋਕਿਓ ਝੀਲ ਪ੍ਰਣਾਲੀ ਕੁਦਰਤੀ ਤੌਰ 'ਤੇ ਮਾਰ ਵਿੱਚ ਹੈ, ਕਿਉਂਕਿ ਇਹ ਇੱਕ ਵਾਤਾਵਰਣ ਦੇ ਕਮਜ਼ੋਰ ਅਤੇ ਅਸਥਿਰ ਜ਼ੋਨ ਵਿੱਚ ਹੈ। ਨਗੋਜਜ਼ੁੰਪ ਗਲੇਸ਼ੀਅਰ ਦਾ ਵਿਸਫੋਟ ਹਮੇਸ਼ਾ ਝੀਲਾਂ ਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਹੈ।

19 ਝੀਲਾਂ ਦੀ ਗੋਕਿਓ ਝੀਲ ਪ੍ਰਣਾਲੀ 196.2 ਹੈਕਟੇਅਰ (485 ਏਕੜ) ਦੇ ਖੇਤਰ ਵਿੱਚ ਫੈਲੀ ਹੋਈ ਹੈ ਜੋ 4,600 ਤੋਂ 5,100 ਮੀਟਰ (15,100 ਅਤੇ 16,700 ਫੁੱਟ) ਦੇ ਵਿਚਕਾਰ ਹੈ। ਵੈੱਟਲੈਂਡ ਪਹਾੜੀ ਖੇਤਰ ਦੁਧ ਕੋਸੀ ਦੇ ਸਿਖਰ ਤੇ ਸਥਿਤ ਹੈ, ਜੋ ਕਿ ਚੋ ਓਯੂ ਤੋਂ ਆਉਂਦੀ ਹੈ।