ਗੋਖੜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਖੜੂ ਸੋਨੇ ਦਾ ਗਹਿਣਾ ਹੈ। ਵੀਣੀ ਵਿਚ ਪਹਿਨਿਆ ਜਾਂਦਾ ਹੈ। ਇਸਦੇ ਸਿ ਸ਼ੇਰ-ਮੂੰਹੇ ਹੁੰਦੇ ਹਨ। ਜੁੜੇ ਨਹੀਂ ਹੁੰਦੇ। ਜਿਹੜੇ ਗੋਖੜੂ ਠੋਸ ਬਣੇ ਹੁੰਦੇ ਹਨ, ਉਨ੍ਹਾਂ ਉੱਪਰ ਪੰਦਰਾਂ/ਵੀਹ ਤੋਲੇ ਤੱਕ ਸੋਨਾ ਲੱਗ ਜਾਂਦਾ ਹੈ। ਜਿਹੜੇ ਵਿਚੋਂ ਪੋਲੇ ਹੁੰਦੇ ਹਨ, ਉਨ੍ਹਾਂ ਤੇ ਸੱਤ/ਅੱਠ ਤੋਲੇ ਹੀ ਸੋਨਾ ਲੱਗਦਾ ਹੈ। ਗੋਖੜੂਆਂ ਨੂੰ ਵੀਣੀ ਵਿਚ ਪਾਉਣ ਲਈ ਪਹਿਲਾਂ ਦੋਹਾਂ ਸਿਰਿਆਂ ਨੂੰ ਪਿੱਛੇ ਨੂੰ ਖੋਲ੍ਹ ਕੇ ਪੈੜਾ ਕੀਤਾ ਜਾਂਦਾ ਹੈ। ਪਹਿਨਣ ਤੋਂ ਪਿੱਛੋਂ ਫੇਰ ਦੋਵਾਂ ਸਿਰਿਆਂ ਨੂੰ ਆਪਸ ਵਿੱਚ ਮੇਲ ਦਿੱਤਾ ਜਾਂਦਾ ਹੈ। ਪਰ ਕਈ ਨਮੂਨਿਆਂ ਵਿਚ ਬਣਦੇ ਸਨ/ਹਨ। ਹੁਣ ਗੋਖਰੂ ਪਹਿਨਣ ਦਾ ਰਿਵਾਜ ਬਹੁਤ ਘੱਟ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.