ਗੋਤ ਮੇਲਣੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਤ, ਵਰਨ, ਬਰਾਦਰੀ, ਘਰਾਣਾ, ਬੰਸ ਆਦਿ ਨੂੰ ਗੋਤ ਕਹਿੰਦੇ ਹਨ। ਗੋਤ ਮੁੰਡਾ/ਕੁੜੀ ਦੇ ਰਿਸ਼ਤਾ ਕਰਨ ਸਮੇਂ ਮੇਲੇ ਜਾਂਦੇ ਸਨ/ਹਨ। ਇਸ ਕਿਰਿਆ ਨੂੰ ਹੀ ਗੋਤ ਮੇਲਣਾ ਕਹਿੰਦੇ ਸਨ/ਹਨ। ਪਹਿਲੇ ਸਮਿਆਂ ਵਿਚ ਮੁੰਡਾ/ਕੁੜੀ ਦਾ ਰਿਸ਼ਤਾ ਕਰਨ ਸਮੇਂ ਚਾਰ ਗੋਤ ਵੇਖੇ ਜਾਂਦੇ ਸਨ। ਮੁੰਡਾ/ਕੁੜੀ ਦਾ ਗੋਤ, ਮੁੰਡੇ/ਕੁੜੀ ਦੀ ਮਾਂ ਦਾ ਗੋਤ, ਮੁੰਡਾ/ਕੁੜੀ ਦੀ ਦਾਦੀ ਦਾ ਗੋਤ ਅਤੇ ਮੁੰਡੇ/ਕੁੜੀ ਦੀ ਨਾਨੀ ਦਾ ਗੋਤ। ਜੇਕਰ ਇਨ੍ਹਾਂ ਚਾਰ ਗੋਤਾਂ ਵਿਚੋਂ ਕੋਈ ਗੋਤ ਮਿਲ ਜਾਂਦਾ ਸੀ ਤਾਂ ਉੱਥੇ ਰਿਸ਼ਤਾ ਨਹੀਂ ਕੀਤਾ ਜਾਂਦਾ ਸੀ। ਗੋਤ ਮੇਲਣ ਦੀ ਇਸ ਪ੍ਰਥਾ ਨੂੰ ‘ਅੰਗ ਮੇਲਣਾ’ ਵੀ ਕਹਿੰਦੇ ਹਨ। ਸ਼ਾਇਦ ਇਸ ਪਿੱਛੇ ਕੋਈ ਸੱਚਾਈ ਸੀ/ਹੈ।ਸਾਇੰਸ ਨੇ ਹੁਣ ਖੋਜ ਕੀਤੀ ਹੈ ਕਿ ਗੋਤਾਂ ਦੇ ਮਿਲ ਜਾਣ ਕਰਕੇ/ਬੰਸਾਵਲੀ ਦੇ ਮਿਲ ਜਾਣ ਕਰਕੇ ਆਉਣ ਵਾਲੀ ਨਸਲ ਵਿਚ/ਬੱਚਿਆਂ ਵਿਚ ਕੋਈ ਬਿਗਾੜ ਪੈਦਾ ਹੋ ਸਕਦਾ ਹੈ। ਹੁਣ ਦੀ ਪੀੜ੍ਹੀ ਰਿਸ਼ਤਾ ਕਰਨ ਸਮੇਂ ਇਨ੍ਹਾਂ ਚਾਰਾਂ ਗੋਤਾਂ ਨੂੰ ਨਹੀਂ ਵੇਖਦੀ। ਹੁਣ ਤਾਂ ਮੁੰਡੇ/ਕੁੜੀ ਦਾ ਗੋਤ ਵੇਖ ਕੇ ਹੀ ਰਿਸ਼ਤਾ ਕਰ ਦਿੱਤਾ ਜਾਂਦਾ ਹੈ। ਕਈ ਪ੍ਰੇਮੀ ਤਾਂ ਪ੍ਰੇਮ ਵਿਆਹ ਆਪਣੇ ਗੋਤ ਵਿਚ ਹੀ ਕਰ ਲੈਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.