ਸਮੱਗਰੀ 'ਤੇ ਜਾਓ

ਗੋਬਰ ਗੈਸ ਪਲਾਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਈਜੈਸਟਰ ਵਿੱਚ ਗੈਸ ਉਤਪਾਦਨ ਜਿਵੇਂ ਕਿ ਡਾਇਜੈਸਟਰ, ਗੈਸ ਹੋਲਡਰ, ਗੋਬਰ ਗੈਸ ਮਿਕਸਿੰਗ ਟੈਂਕ ਅਤੇ ਖਾਦ ਦਾ ਆਊਟਲੈਟ ਟੈਂਕ

ਗੋਬਰ ਗੈਸ ਪਲਾਂਟ ਰਾਹੀਂ ਪਸ਼ੂਆਂ ਦੇ ਮਲ-ਮੂਤਰ(ਗੋਹੇ) ਤੋਂ ਗੈਸ ਤਿਆਰ ਕੀਤੀ ਜਾਂਦੀ ਹੈ।

ਗੋਬਰ ਤੋਂ ਗੈਸ ਤਿਆਰ ਕਰਨ ਦੀ ਵਿਧੀ

[ਸੋਧੋ]

ਗੋਬਰ ਗੈਸ ਪਲਾਂਟ ਇੱਕ ਘਣ ਮੀਟਰ ਤੋਂ 10 ਘਣ ਮੀਟਰ ਦੇ ਆਇਤਨ ਦਾ ਬਾਇਓਗੈਸ ਪਲਾਂਟ ਹੁੰਦਾ ਹੈ। ਇਸ ਵਿੱਚ ਇੱਕ ਪਾਸੇ ਗੋਬਰ ਪਾਇਆ ਜਾਂਦਾ ਹੈ, ਜੋ ਬਣਾਏ ਗਏ ਟੈਂਕ/ਡੋਮ ਦੀ ਹੇਠਲੀ ਤਹਿ ’ਤੇ ਜਾਂਦਾ ਹੈ, ਜਿਸ ਵਿੱਚ ਗੈਸ ਉੱਪਰਲੀ ਸਤਹਿ ਉੱਤੇ ਇਕੱਠੀ ਹੁੰਦੀ ਹੈ ਅਤੇ ਗੋਬਰ ਖਾਦ ਦੇ ਰੂਪ ’ਚ ਬਾਹਰ ਨਿਕਲ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਗੋਬਰ ਵਿੱਚ ਪਾਣੀ ਵੱਧ ਮਿਕਦਾਰ ਵਿੱਚ ਨਾ ਹੋਵੇ। ਗੋਬਰ ਗੈਸ ਪਲਾਂਟ ਵਿੱਚ ਇੱਕ ਡਾਇਜੈਸਟਰ, ਦੂਜਾ ਗੈਸ ਹੋਲਡਰ, ਤੀਜਾ ਗੋਬਰ ਗੈਸ ਮਿਕਸਿੰਗ ਟੈਂਕ ਅਤੇ ਚੌਥਾ ਖਾਦ ਦਾ ਆਊਟਲੈਟ ਟੈਂਕ ਹੁੰਦਾ ਹੈ। ਗੋਬਰ ਗੈਸ ਦੋ ਸਟੇਜਾਂ ਵਿੱਚ ਬਣਦੀ ਹੈ। ਇੱਕ ਸਟੇਜ ਨੂੰ ਏਸਿਡ ਬਣਨਾ ਅਤੇ ਦੂਜੇ ਨੂੰ ਮੀਥੇਨ ਬਣਨਾ ਕਹਿੰਦੇ ਹਨ। ਬਾਇਉਗੈਸ ਬਣਨ ਵੇਲੇ ‘ਫਰਮਨਟੇਸ਼ਨ’ ਦੀ ਲੋੜ ਹੁੰਦੀ ਹੈ, ਜਿਹੜੀ ਕਿ ਆਮ ਤੌਰ ’ਤੇ ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾ ਅਤੇ ਸਰਦੀਆਂ ਵਿੱਚ ਘੱਟ ਹੁੰਦੀ ਹੈ। ਚਿਤਰ ਵਿੱਚ ਇੱਕ ਡਾਈਜੈਸਟਰ ਦਾ ਖਾਕਾ ਖਿਚਿਆ ਗਿਆ ਹੈ। A ਦਰਸ਼ਾਂਦਾ ਹੈ ਕਿ ਇਸ ਵਿੱਚ ਪਾਣੀ ਤੇ ਗੋਬਰ ਦੇ ਮਿਸ਼ਰਣ ਨੂੰ ਪਚਾਇਆ (ਡਾਈਜੈਸਟ ਕੀਤਾ) ਜਾਂਦਾ ਹੈ। ਇਹ ਇੱਕ 1.9 ਮੀਟਰ ਡੂੰਘਾ 1. 5 ਮੀ ਚੌੜਾ ਤੇ 3 ਮੀ ਲੰਬਾ ਖਤਡਾ ਹੈ। ਰੋਜ਼ ਤੁਹਾਨੂੰ 10 ਗੇਲਨ ਪਾਣੀ ਤੇ 5 ਗੇਲਨ ਗੋਬਰ ਦੀ ਲੋੜ ਪਵੇਗੀ। ਬੀ ਉੱਤੇ ਸੀ ਅੰਦਰ ਤੇ ਬਾਹਰ ਆਣ ਜਾਣ ਵਾਲੀਆਂ ਟਿਊਬਾਂ ਨੂੰ ਦਰਸ਼ਾਂਦੇ ਹਨ।ਡੀ ਉੱਤੇ, ਮਿਸ਼ਰਣ ਟਬ ਤੇ ਗੈਸ ਇੱਕਠਾ ਕਰਨ ਵਾਲੇ ਟਬ ਨੂੰ ਦਰਸ਼ਾਂਦੇ ਹਨ। ਮਿਸ਼ਰਨ ਟਬ 15 ਗੇਲਨ ਘਣਤਾ ਦਾ ਹੋਣਾ ਚਾਹੀਦਾ ਹੈ ਤਾਂ ਕਿ ਪਾਣੀ ਤੇ ਗੋਬਰ ਦਾ ਵਧੀਆ ਘੋਲ ਤਿਆਰ ਕੀਤਾ ਜਾ ਸਕੇ। ਮਿਸ਼ਰਣ ਚੰਗੀ ਤਰਾਂ ਘੁਲਿਆ ਹੋਣਾ ਚਾਹੀਦਾ ਹੈ।

ਇਸ ਤਸਵੀਰ ਵਿੱਚ ਹੇਠਾਂ ਵਾਲੇ ਚਕਰ ਅਧਾਰ ਪਿੰਨਾਂ ਨੂੰ ਦਰਸਉਂਦੇ ਹਨ ਜੋ ਜਦੌਂ ਪਾਣੀ ਦੀ ਸਤਹ ਘਟ ਜਾਂਦੀ ਹੈ ਤਾਂ ਪਲਾਸਟਿਕ ਦੇ ਢਾਂਚੇ ਨੂੰ ਪਕੜ ਲੈਂਦੇ ਹਨ। ਬੈਂਗਣੀ ਚਕਰ ਉੱਪਰ ਵਾਲੇ ਛਿਕਿਆਂ ਨੂੰ ਦਰਸਉਂਦੇ ਹਨ ਜਿਨਾਂ ਨਾਲ ਲਗ ਕੇ ਢਾਂਚਾ ਟਿਕ ਜਾਂਦਾ ਹੈ, ਜਦੌਂ ਇਹ ਪਾਣੀ ਦੀ ਸਤਹਿ ਤੇ ਤਰ ਕੇ ਉੱਪਰ ਉਠਦਾ ਹੈ। ਟੈਂਕ ਵਿੱਚ ਦਾਖਲ ਮੁੜੀਆਂ ਹੋਈਆਂ ਟਿਊਬਾਂ ਮਿਸ਼ਰਨ ਕਰਨ ਵਾਲੀ ਰੱਸੀ ਨੂੰ ਪਕੜਨ ਲਈ ਹਨ। ਮਧਾਣੀ ਵਾਲੀ ਰੱਸੀ ਨਾਲ 3 ਤੌ 5 ਗੇਲਨ ਵਾਲੇ ਰੇਤ ਦੇ ਅੱੱਧੇ ਭਰੇ ਹੋਏ ਕਨਸਤਰ ਬੰਨੇ ਹੁੰਦੇ ਹਨ। ਜਦੌਂ ਦੋ ਬੰਦੇ ਕੁਝ ਮਿੰਟਾਂ ਲਈ ਇਸ ਰਸੇ ਨੂੰ ਅਗੇ ਪਿਛੇ ਫੇਰਦੇ ਹਨ ਤਾਂ ਅਧਦੁਬੇ ਜੈਰੀਕੈਨ ਸਤਹ ਤੇ ਜੋ ਤਹਿ ਜੰਮ ਜਾਂਦੀ ਹੈ,ਉਸ ਨੂੰ ਤੋੜਨ ਵਿੱਚ ਸਹਾਈ ਹੁੰਦੇ ਹਨ। ਜੇ ਇਹ ਤਹਿ ਤੋੜੀ ਨਾ ਜਾਏ ਤਾਂ ਟੈਂਕ ਵਿਚਲੇ ਜੀਵਾਣੂ ਦਮ ਘੁਟਣ ਕਾਰਨ ਮਰ ਜਾਣਗੇ। ਪੀਲੀ ਬਿੰਦੂਦਾਰ ਰੇਖਾ ਤਰਲ ਦੀ ਸਤਹ ਨੂੰ ਦਰਸ਼ਾਂਦੀ ਹੈ। ਕਾਲਾ ਗੁੰਬਜ਼ ਜੋ ਕਿ ਟੈਂਕ ਦੇ ਉੱਪਰ ਮੰਡਰਾਂਦਾ ਦਿਸਦਾ ਹੈ ਜੋ ਪਲਾਸਟਿਕ ਦੇ ਗੁਬਾਰੇ ਨੂੰ ਪਕੜ ਲੈਂਦਾ ਹੈ ਜਦੌਂ ਇਹ ਗੈਸ ਦੇ ਬੁਲਬੁਲਿਆਂ ਨਾਲ ਭਰ ਕੇ ਉੱਪਰ ਉਠਦੀ ਹੈ। ਉਸ ਸਮੇਂ ਬਾਇਓ ਗੈਸ ਨੀਲੀ ਰੇਖਾ ਨਾਲ ਚਿਤਰੀਆਂ ਟਿਊਬਾਂ ਰਾਹੀਂ ਬਾਹਰ ਆ ਆਉਂਦੀ ਹੈ ਅਤੇ ਰਸੋਈ ਘਰ ਤਕ ਬਲਣ ਲਈ ਪਹੁੰਚਾਈ ਜਾਂਦੀ ਹੈ।[1]

ਗੋਬਰ ਗੈਸ

[ਸੋਧੋ]

ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ,ਇਕ ਸਾਫ਼ ਸੁਥਰਾ ਅਤੇ ਉਤਮ ਬਾਲਣ।

ਖਾਦ

[ਸੋਧੋ]

ਗੋਬਰ ਤੇ ਹੋਰ ਪਦਾਰਥਾਂ ਤੋਂ ਬਣੀ ਹੋਈ ਗੈਸ ਉੱਪਰੰਤ ਬਾਕੀ ਬਚਿਆ ਗੋਬਰ ਪਦਾਰਥ ਆਦਿ ਖੇਤਾਂ ਲਈ ਉਤਮ ਖਾਦ ਮੰਨਿਆ ਜਾਂਦਾ ਹੈ। ਇਸ ਵੇਲੇ ਭਾਰਤ ਵਿੱਚ ਲਗਪਗ 238 ਮਿਲੀਅਨ ਪਸ਼ੂ ਧਨ ਹੈ ਜੋ ਕਿ ਹਰ ਸਾਲ 1000 ਮਿਲੀਅਨ ਟਨ ਗੋਬਰ ਦਿੰਦਾ ਹੈ। ਇਸ ਦੇ ਨਾਲ ਹੀ ਪੋਲਟਰੀ ਫਾਰਮ ਦੇ ਕੁੱਕੜਾਂ ਦੀਆਂ ਬਿੱਠਾਂ, ਮਨੁੱਖੀ ਮਲ ਵੀ ਜੇਕਰ ਇਸ ਵਿੱਚ ਜੋੜ ਲਿਆ ਜਾਵੇ ਤਾਂ ਇਹ ਮਲ ਕੁੱਲ ਮਿਲਾ ਕੇ 3.5 ਮਿਲੀਅਨ ਟਨ ਨਾਈਟਰੋਜਨ ਧਰਤੀ ਨੂੰ ਹਰ ਸਾਲ ਦੇ ਸਕਦਾ ਹੈ, ਜਿਹੜਾ ਕਿ ਦੂਜੀਆਂ ਖਾਦਾਂ ਨਾਲੋਂ ਵੱਧ ਫਾਇਦੇਮੰਦ ਸਮਝਿਆ ਜਾਂਦਾ ਹੈ। ਬਾਇਓ ਗੈਸ ਪਲਾਂਟ ਦਿਹਾਤੀ ਇਲਾਕੇ ਵਿੱਚ ਸਾਫ ਸੁਥਰੀ ਅਤੇ ਧੂਏਂ ਰਹਿਤ ਸਥਿਤੀ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਫਸਲ ਦੀ ਪੈਦਾਵਾਰ ਵਧਾਉਣ ਲਈ ਨਾਈਟਰੋਜ਼ਨ ਵਾਲੀ ਰਸਾਇਣਕ ਖਾਦ ਵੀ ਪੈਦਾ ਕਰਦੇ ਹਨ। ਸਾਲ 2004-05 ਵਿੱਚ ਖੇਤੀਬਾੜੀ ਦਫਤਰ ਪੰਜਾਬ ਭਾਰਤ ਵਲੋਂ ਕੁੱਲ 477 ਨਵੇਂ ਬਾਇਓ ਗੈਸ ਪਲਾਂਟ ਲਗਾਏ ਸਨ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਲੋਂ ਕੁੱਲ 1,000 ਨਵੇਂ ਗੈਸ ਪਲਾਂਟ ਲਗਾਏ ਗਏ।

ਯੋਜਨਾਵਾਂ

[ਸੋਧੋ]

ਪੰਜਾਬ ਵਿੱਚ ਬਿਜਲੀ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਮੰਗ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ 350 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਪਰਾਲੀ, ਫਸਲਾਂ ਦੀ ਰਹਿੰਦ ਖੂੰਹਦ ’ਤੇ ਆਧਾਰਿਤ 29 ਬਾਇਓਮਾਸ ਪ੍ਰਾਜੈਕਟ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਪ੍ਰਾਜੈਕਟ ਚਾਲੂ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ 26 ਪ੍ਰਾਜੈਕਟ ਅਗਲੇ ਇੱਕ ਸਾਲ ਦੇ ਅੰਦਰ ਅੰਦਰ ਵੱਖ ਵੱਖ ਥਾਵਾਂ ’ਤੇ ਲਗਾਏ ਜਾਣਗੇ।

'ਸਾਰਣੀ - ਲਗਾਏ ਗਏ ਬਾਇਓ ਗੈਸ ਪਲਾਂਟ'
# ਸਾਲ ਟੀਚਾ (ਖੇਤੀਬਾੜੀ) ਪ੍ਰਾਪਤੀਆਂ ਟੀਚਾ (ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ) ਪ੍ਰਾਪਤੀਆਂ
1 1990-1991 2200 2334 - -
2 2000-2001 3000 1912 3500 3500
3 2001-2002 3000 1704 7000 3780
4 2002-2003 1000 759 2000 2000
5 2003-2004 1000 794 - -
6 2004-2005 500 477 1000 1000

ਬਾਹਰੀ ਕੜੀ

ਹਵਾਲੇ

[ਸੋਧੋ]