ਗੋਰਾ ਅਤੇ ਬਾਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਰਾ ਅਤੇ ਬਾਦਲ (ਦੇਵਨਾਗਰੀ: गोरा और बादल) ਚਿੱਤੌੜਗੜ ਮੇਵਾੜ ਦੇ ਰਾਜਾ ਰਤਨ ਸਿੰਘ ਦੇ ਬਹਾਦਰ ਯੋਧੇ ਸਨ। ਮਲਿਕ ਮੁਹੰਮਦ ਜਾਯਸੀ ਨੇ ਆਪਣੀ ਰਚਨਾ ਪਦਮਾਵਤ[1] ਵਿੱਚ ਇਹਨਾਂ ਦੀ ਸੂਰਬੀਰਤਾ ਦਾ ਜਿਕਰ ਕੀਤਾ ਹੈ। 1298 ਵਿੱਚ (ਕਪਟੀ ਢੰਗ ਨਾਲ) ਛਲ ਨਾਲ ਅਲਾਉਦੀਨ ਖਿਲਜੀ ਨੇ ਚਿੱਤੌੜਗੜ ਮੇਵਾੜ ਦੇ ਸ਼ਾਸ਼ਕ ਰਾਵਲ ਰਤਨ ਸਿੰਘ ਨੂੰ ਕੈਦੀ ਬਣਾ ਲਿਆ ਸੀ। ਫਿਰੌਤੀ ਵਿੱਚ ਖਿਲਜੀ ਨੇ, ਚਿੱਤੌੜਗੜ ਮੇਵਾੜ ਦੇ ਰਾਜਾ ਰਾਵਲ ਰਤਨ ਸਿੰਘ ਦੀ ਪਤਨੀ ਰਾਣੀ ਪਦਮਾਵਤੀ ਕਿ ਮੰਗ ਕੀਤੀ ਸੀ। ਸੁਲਤਾਨ ਦੇ ਸੈਨਿਕਾਂ ਨਾਲ ਯੁਧ ਕਰਦੇ ਹੋਏ ਅਤੇ ਰਾਣੀ ਪਦਮਾਵਤੀ ਨੂੰ ਬਚਾਉਂਦੇ ਹੋਏ, ਗੋਰਾ ਅਤੇ ਬਾਦਲ ਵੀਰਗਤੀ ਨੂੰ ਪ੍ਰਾਪਤ ਹੋਏ।[2]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]