ਗੋਲਕੁੰਡਾ ਰਿਸੋਰਟ ਅਤੇ ਸਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਲਕੁੰਡਾ ਰਿਸੋਰਟ ਅਤੇ ਸਪਾ ਘਰੇਲੂ ਮਾਹੌਲ ਵਿੱਚ ਸਾਗਰ ਮਹਿਲ ਕੰਪਲੈਕਸ ਦੇ ਨਜ਼ਦੀਕ ਖੂਬਸੂਰਤ ਗਾਂਦੀਪ ਝੀਲ ਦੇ ਅਗਲੇ ਪਾਸੇ.ਹੈਦਰਾਬਾਦ, ਭਾਰਤ ਵਿਖੇ ਸਥਿਤ ਹੈ। ਇਸ ਦਾ ਸੰਚਾਲਨ ਗੋਲਕੁੰਡਾ ਹੋਸਪਿਟਾਲਿਟੀ ਸਰਵਿਸਜ ਅਤੇ ਰਿਸੋਰਟ ਲਿਮਿਟੇਡ ਦੁਆਰਾ ਕੀਤਾ ਜਾਂਦਾ ਹੈ। ਇਸ ਵਿੱਚ ਮੋਜੂਦ 44 ਕਮਰੇ ਨੂੰ ਸ਼ਾਨਦਾਰ ਵਿਲਾਆਂ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਜਿੰਨਾ ਨੂੰ ਮੇਹਮਾਨਾ ਦੀ ਜਰੂਰਤ ਮੁਤਾਬਿਕ ਛੇ ਅਲਗ ਅਲਗ ਕਿਸਮ ਦੇ ਵਿਲਾ ਵਿੱਚ ਵੰਡਿਆ ਗਿਆ ਹੈ।[1]

ਗੋਲਕੁੰਡਾ ਰੇਜੋਰਟ ਅਤੇ ਸਪਾ ਆਪਣੇ ਝੀਲ-ਝਲਕ ਦੇ ਰੈਸਟੋਰੈਂਟ,100 ਫੁਟ ਉਚੇ ਦਿ ਮਿਨਾਰ ਲਈ ਮਸ਼ਹੂਰ ਹੈ। ਮਿਨਾਰ ਟਾਵਰ ਰੈਸਤਰਾਂ ਟਾਵਰ ਵਿੱਚ ਸਥਿਤ ਇੱਕ ਰੈਸਟੋਰੈਂਟ ਹੈ ਅਤੇ ਇੱਕ ਲਿਫਟ ਦੁਆਰਾ ਪਹੁੰਚਯੋਗ ਹੈ। ਇਹ ਰਸੋਈ ਵੀ ਹੇਠਲੀ ਮੰਜ਼ਿਲ ਤੇ ਸਥਿਤ ਹੈ। ਇਹ ਟਾਵਰ ਰੈਸਟੋਰੈਂਟ ਅਜਿਹੇ ਢੰਗ ਨਾਲ ਲਗਾਏ ਗਏ ਬਣਿਆ ਹੈ ਕਿ ਮਹਿਮਾਨ ਆਪਣੇ ਆਲੇ ਦੁਆਲੇ ਦੇ ਮਾਹੌਲ ਅਤੇ ਸ਼ਹਿਰ ਦੇ ਪੈਨੋਰਾਮਿਕ ਦ੍ਰਿਸ਼ ਦਾ ਆਨੰਦ ਮਾਣ ਸਕਦੇ ਹਨ। ਇਸ ਰੇਸਤਰਾ ਦੇ ਵਿੱਚ ਕੋਈ ਵੀ ਪਿਲਰ ਮੋਜੂਦ ਨਹੀਂ ਹੈ। ਦਿ ਮੀਨਾਰ ਤੋ ਇਲਾਵਾ ਵੀ ਹੋਟਲ ਦੇ ਵਿੱਚ ਵਟਰੋ, ਇਵੀ, ਇਬੋਨੀ ਅਤੇ ਮਿਸਟ ਨਾਮ ਦੇ ਹੋਰ ਚਾਰ ਰੇਸਤਰਾ ਮੋਜੂਦ ਹਨ। ਵਪਾਰਿਕ ਮੀਟਿਗ ਵਾਸਤੇ ਗੋਲਕੁੰਡਾ ਰਿਸੋਰਟ ਅਤੇ ਸਪਾ ਵਿੱਚ ਮੈਫਲਾਵਰ ਨਾਮ ਦਾ ਕਾਨਫਰੰਸਿੰਗ ਹਾਲ ਵੀ ਮੋਜੂਦ ਹੈ। ਇਸ ਕਾਨਫਰੰਸਿੰਗ ਹਾਲ ਅਤਿ-ਆਧੁਨਿਕ ਕਾਨਫਰੰਸਿੰਗ ਸਹੂਲਤਾਂ ਨਾਲ ਸੁਸ੍ਜਿਤ ਹੈ। ਇਸ ਦਾ ਇੱਕ ਅਲੱਗ ਹੋਣ ਵਾਲਾ ਹਿੱਸਾ ਵੀ ਹੈ ਜਿਸ ਦੀ 150 ਤੋਂ 200 ਮੇਹਮਾਨਾ ਦੀ ਸਮੱਰਥਾ ਹੈ। ਇਸ ਦੇ ਨਾਲ ਹੀ ਇੱਕ 15 ਮੇਹਮਾਨਾ ਦੀ ਸਮਰੱਥਾ ਵਾਲਾ ਛੋਟਾ ਮੀਟਿੰਗ ਹਾਲ ਵੀ ਮੋਜੂਦ ਹੈ। ਜਿਸ ਨੂੰ ਵਿੰਡਸਰ ਬੋਰਡ ਰੂਮ ਦੇ ਨਾਲ ਜਾਣਿਆ ਜਾਂਦਾ ਹੈ।[2]

ਇਹ ਰਿਸੋਰਟ ਆਪਣੇ ਵਿਸ਼ਵ ਪੱਧਰੀ ਸਪਾ ਵਾਸਤੇ ਵੀ ਬਹੁਤ ਮਸ਼ਹੂਰ ਹੈ ਜਿਸ ਦੇ ਵਿੱਚ ਸਪਾ ਸਹੂਲਤਾਂ ਅਤੇ ਨਵੀਨਤਮ ਸੁੰਦਰਤਾ ਤਕਨੀਕਾਂ ਅਤੇ ਉਪਕਰਣਾਂ ਮੋਜੂਦ ਹਨ। ਨਵੀਨਤਮ ਸਹੂਲਤਾ ਦੇ ਨਾਲ ਨਾਲ ਇਸ ਵਿੱਚ ਕੇਰਲਾ ਆਯੁਰਵੇਦਿਕ ਦੀਆ ਸਹੂਲਤਾ ਵੀ ਮੋਜੂਦ ਹਨ। ਇਸ ਦੇ ਸਪਾ ਵਿੱਚ ਵਰਤੇ ਜਾਨ ਵਾਲੇ ਅਸਲ ਜੱਦੀ ਪਦਾਰਥ ਵਿਸ਼ੇਸ਼ ਕਰਕੇ ਕੇਰਲ ਅਤੇ ਹਿਮਾਲਿਆ ਤੋਂ ਮੰਗਵਾਏ ਜਾਂਦੇ ਹਨ। ਇਸ ਤੋ ਇਲਾਵਾ ਗੋਲਕੁੰਡਾ ਰਿਸੋਰਟ ਅਤੇ ਸਪਾ ਵਿਖੇ ਮਿੰਨੀ ਇਵੈਂਟਾਂ, ਪ੍ਰਾਈਵੇਟ ਫੈਮਿਲੀ ਇਕੱਠੇ ਹੋਣ ਵਾਲੇ, ਵਿਸ਼ੇਸ਼ ਸਵਾਗਤੀ ਫੰਕਸ਼ਨਾਂ ਅਤੇ ਪ੍ਰਸਾਰਨ ਕਰਨ ਲਈ ਐਂਪੀ ਥੀਏਟਰ ਇੱਕ ਆਦਰਸ਼ ਸਥਾਨ ਵੀ ਹੈ। ਇਹ ਐਂਪੀ ਥੀਏਟਰ ਖੂਬਸੂਰਤ ਬਾਗਬਾਨੀ ਦੇ ਮੱਧ ਵਿੱਚ ਸਥਿਤ ਹੈ।[3]

ਰਿਸੋਰਟ ਦੇ ਵਿੱਚ ਇਨਡੋਰ ਜਿਵੇਂ ਕੀ ਸ੍ਕਵੇਸ਼, ਪੂਲ, ਟੇਬਲ ਟੇਨਿਸ, ਬੋਰਡ ਗੇਮ ਅਤੇ ਆਉਟਡੋਰ ਖੇਡਾ ਜਿਵੇਂ ਕਿ ਗੋਲ੍ਫ਼, ਕ੍ਰਿਕਟ, ਵਾਲੀਬਾਲ ਅਤੇ ਬੈਡਮਿੰਟ ਆਦਿ ਦਾ ਵੀ ਖਾਸ ਪ੍ਰਬੰਧ ਹੈ।

ਅਵਾਰਡ[ਸੋਧੋ]

ਗੋਲਕੁੰਡਾ ਰਿਸੋਰਟ ਅਤੇ ਸਪਾ ਦੇ ਦਿ ਮਿਨਾਰ ਰੇਸਤਰਾ ਨੂੰ ਇਸਦੇ ਹੈਦੇਰਾਬਾਦੀ ਪਕਵਾਨਾ ਵਾਸਤੇ ਆਧਰਾ ਪ੍ਰਦੇਸ਼ ਵਿੱਚ ਬੇਸਟ ਰੇਸਤਰਾ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਗੋਲਕੁੰਡਾ ਰਿਸੋਰਟ ਅਤੇ ਸਪਾ ਨੂੰ ਆਧਰਾ ਪ੍ਰਦੇਸ਼ ਬੇਸ੍ਟ ਥੀਮ ਬੇਸਡ ਹੋਟਲ ਦੇ ਅਵਾਰਡ ਨਾਲ ਨਵਾਜਿਆ ਜਾ ਚੁਕਾ ਹੈ।[4]

ਸਮਾਗਮ[ਸੋਧੋ]

ਗੋਲਕੁੰਡਾ ਰਿਸੋਰਟ ਵਿੱਚ ਵੱਖ- ਵੱਖ ਮੋਕੇਆ ਤੇ ਸਮਾਜਿਕ ਸਮਾਰੋਹ ਦਾ ਆਇਉਜਨ ਵੀ ਕੀਤਾ ਜਾਂਦਾ ਹੈ ਜਿੰਨਾ ਵਿੱਚੋਂ ਨਵੇਂ ਸਾਲ ਅਤੇ ਹੋਲੀ ਦੇ ਸਮਾਗਮ ਪ੍ਰਮੁੱਖ ਹਨ। ਇਹਨਾਂ ਸਮਾਜਿਕ ਸਮਾਰੋਹ ਦੇ ਆਇਉਜਨ ਵਾਸਤੇ ਗੋਲਕੁੰਡਾ ਰਿਸੋਰਟ ਅਤੇ ਸਪਾ ਵਿੱਚ 7 ਹਾਲ ਮੋਜੂਦ ਹਨ। ਇਹਨਾਂ ਸਾਰੇ ਆਯੋਜਨਾ ਤੇ ਵਿਸ਼ਵ ਪੱਧਰੀ ਕਲਾਕਾਰ ਆਪਣੀਮੋਜੁਦਗੀ ਦਰਜ ਕਰਵਾਉਂਦੇ ਹਨ। ਇਹਨਾਂ ਖ਼ੁਸ਼ਨੁਮਾ ਮੋਕੇਆ ਤੇ ਗੌਲਕਾਡਾ ਰਿਜੌਰਟਸ ਅਤੇ ਸਪਾ ਆਪਣੇ ਸਾਰੇ ਮਹਿਮਾਨਾਂ ਲਈ ਅੱਲਗ- ਅੱਲਗ ਕਿਸਮ ਦੇ ਡ੍ਰਾ ਦੀ ਪੇਸ਼ਕਸ਼ ਕਰਦਾ ਹੈ। ਸਾਲ 2017 ਦੀ ਨਵੇਂ ਸਾਲ ਦੀ ਖੁਸੀ ਦੇ ਮੋਕੇ ਤੇ ਗੌਲਕਾਡਾ ਰਿਜੌਰਟਸ ਨੇ ਆਪਣੇ ਮੇਹਮਾਨਾ ਵਾਸਤੇ ਇਸ ਡ੍ਰਾ ਵਿੱਚ ਦਾ ਮੀਨਾਰ ਵਿੱਚ ਰਾਤ ਦਾ ਖਾਣਾ ਅਤੇ ਗੌਲਕਾਡਾ ਰਿਜੌਰਟਸ ਵਿੱਚ ਇੱਕ ਮੁਫਤ ਰਾਤ ਦਾ ਇਨਾਮ ਦਿੱਤਾ ਸੀ.

ਹਵਾਲੇ[ਸੋਧੋ]

  1. "Offical Website". golkondaresorts.com. Retrieved 28 June 2017.
  2. "About Golkonda Resorts And Spa". cleartrip.com. Retrieved 28 June 2017.
  3. "Golkonda Resorts & Spa". lifeisoutside.com. Retrieved 22 July 2017.
  4. "Best Restaurant State Award, Golkonda Resort & Spa, Golkonda Hotel's Jewel of Nizam". youtube.com. Retrieved 22 July 2017.