ਤੁਲਸੀ ਦਾਸ
ਦਿੱਖ
(ਗੋਸੁਆਮੀ ਤੁਲਸੀਦਾਸ ਤੋਂ ਮੋੜਿਆ ਗਿਆ)
ਤੁਲਸੀਦਾਸ | |
---|---|
ਨਿੱਜੀ | |
ਜਨਮ | ਰਾਮਬੋਲਾ 1497 (ਸੰਵਤ 1554 ਵਿ0) ਰਾਜਾਪੁਰ, ਉੱਤਰ ਪ੍ਰਦੇਸ਼, ਭਾਰਤ |
ਮਰਗ | 1623 (ਸੰਵਤ 1680 ਵਿ0) |
ਸੰਸਥਾ | |
ਦਰਸ਼ਨ | ਵੈਸ਼ਣਵ |
Senior posting | |
ਗੁਰੂ | ਨਰਹਰਿਦਾਸ |
Honors | ਗੋਸਵਾਮੀ, ਅਭਿਨਵਵਾਲਮੀਕਿ, ਇਤਿਆਦਿ |
ਗੋਸਵਾਮੀ ਤੁਲਸੀਦਾਸ (1497 - 1623) ਇੱਕ ਮਹਾਨ ਭਾਰਤੀ ਕਵੀ ਸਨ। ਉਹਨਾਂ ਦਾ ਜਨਮ ਰਾਜਾਪੁਰ ਪਿੰਡ (ਵਰਤਮਾਨ ਬਾਛਦਾ ਜ਼ਿਲ੍ਹਾ) ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਆਪਣੇ ਜੀਵਨਕਾਲ ਵਿੱਚ ਉਹਨਾਂ ਨੇ 12 ਗਰੰਥ ਲਿਖੇ। ਉਹਨਾਂ ਨੂੰ ਸੰਸਕ੍ਰਿਤ ਵਿਦਵਾਨ ਹੋਣ ਦੇ ਨਾਲ ਹਿੰਦੀ ਭਾਸ਼ਾ ਦੇ ਪ੍ਰਸਿੱਧ ਅਤੇ ਸਰਬੋਤਮ ਕਵੀਆਂ ਵਿੱਚ ਇੱਕ ਮੰਨਿਆ ਜਾਂਦਾ ਹੈ।
ਰਚਨਾਵਾਂ-
[ਸੋਧੋ]ਵਿਆਪਕ ਤੌਰ ਦੀ ਜੀਵਨੀਕਾਰ ਮੰਨਦੇ ਹਨ ਕਿ ਤੁਲਸੀਦਾਸ ਨੇ ਬਾਰ੍ਹਾਂ ਰਚਨਾਵਾਂ ਕਲਮਬੰਦ ਕੀਤੀਆਂ, ਜਿਹਨਾਂ ਵਿੱਚੋਂ ਛੇ ਮੁੱਖ ਹਨ ਅਤੇ ਛੋਟੀਆਂ। ਭਾਸ਼ਾ ਦੇ ਆਧਾਰ ਤੇ, ਉਹ ਹੇਠਲੇ ਦੋ ਗਰੁੱਪਾਂ ਵਿੱਚ ਸ਼੍ਰੇਣੀਬੱਧ ਕੀਤੀਆਂ ਗਈਆਂ ਹਨ।[1]
- ਅਵਧੀ ਰਚਨਾਵਾਂ -ਰਾਮਚਰਿਤਮਾਨਸ, ਰਾਮਲੱਲਾ ਨਹਛੂ, ਬਰਵੈ ਰਾਮਾਇਣ, ਪਾਰਵਤੀ ਮੰਗਲ, ਜਾਨਕੀ ਮੰਗਲ ਅਤੇ ਰਾਮਾਗਿਆ ਪ੍ਰਸ਼ਨ
- ਬ੍ਰਿਜ ਰਚਨਾਵਾਂ - ਕ੍ਰਿਸ਼ਨਾ ਗੀਤਾਵਲੀ, ਗੀਤਾਵਲੀ, ਦੋਹਾਵਲੀ, ਕਵਿਤਾਵਲੀ, ਵੈਰਾਗ੍ਯ ਸੰਦੀਪਨੀ ਅਤੇ ਵਿਨਯਪਤ੍ਰਿਕਾ
ਇਹ ਬਾਰ੍ਹਾਂ ਰਚਨਾਵਾਂ ਦੇ ਇਲਾਵਾ, ਤੁਲਸੀਦਾਸ ਦੀਆਂ ਲਿਖੀਆਂ ਮੰਨੀਆਂ ਜਾਣ ਵਾਲੀਆਂ ਚਾਰ ਹੋਰ ਰਚਨਾਵਾਂ - ਹਨੂੰਮਾਨ ਚਾਲੀਸਾ, ਹਨੂੰਮਾਨ ਅਸ਼ਟਕ, ਹਨੂੰਮਾਨ ਬਾਹੁਕ ਅਤੇ ਤੁਲਸੀ ਸਤਸਈ ਪ੍ਰਸਿੱਧ ਹਨ।[1]