ਤੁਲਸੀ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੁਲਸੀਦਾਸ
Gosvami Tulsidas II.jpg
ਕਾਂਚ ਮੰਦਰ, ਤੁਲਸੀ ਪੀਠ (ਚਿਤਰਕੂਟ) ਵਿੱਚ ਸਥਾਪਿਤ ਗੋਸਵਾਮੀ ਤੁਲਸੀਦਾਸ ਦੀ ਮੂਰਤੀ
ਜਨਮ ਰਾਮਬੋਲਾ
1497 (ਸੰਵਤ 1554 ਵਿ0)
ਰਾਜਾਪੁਰ, ਉੱਤਰ ਪ੍ਰਦੇਸ਼, ਭਾਰਤ
ਮੌਤ 1623 (ਸੰਵਤ 1680 ਵਿ0)
ਵਾਰਾਣਸੀ
ਖਿਤਾਬ/ਸਨਮਾਨ ਗੋਸਵਾਮੀ, ਅਭਿਨਵਵਾਲਮੀਕਿ, ਇਤਿਆਦਿ
ਗੁਰੂ ਨਰਹਰਿਦਾਸ
ਫਲਸਫਾ ਵੈਸ਼ਣਵ
ਸਾਹਿਤਕ ਲਿਖਤਾਂ ਰਾਮਚਰਿਤਮਾਨਸ, ਵਿਨਯਪਤ੍ਰਿਕਾ, ਦੋਹਾਵਲੀ, ਕਵਿਤਾਵਲੀ, ਹਨੁਮਾਨ ਚਾਲੀਸਾ, ਵੈਰਾਗ੍ਯ ਸੰਦੀਪਨੀ, ਜਾਨਕੀ ਮੰਗਲ, ਪਾਰਵਤੀ ਮੰਗਲ, ਇਤਿਆਦਿ
Quotation ਸੀਯਰਾਮਮਯ ਸਬ ਜਗ ਜਾਨੀ।
ਕਰਊਂ ਪ੍ਰਨਾਮ ਜੋਰਿ ਜੁਗ ਪਾਨੀ ॥
(ਰਾਮਚਰਿਤਮਾਨਸ 1.8.2)

ਗੋਸਵਾਮੀ ਤੁਲਸੀਦਾਸ (1497 - 1623) ਇੱਕ ਮਹਾਨ ਭਾਰਤੀ ਕਵੀ ਸਨ। ਉਹਨਾਂ ਦਾ ਜਨਮ ਰਾਜਾਪੁਰ ਪਿੰਡ (ਵਰਤਮਾਨ ਬਾਛਦਾ ਜ਼ਿਲ੍ਹਾ) ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਆਪਣੇ ਜੀਵਨਕਾਲ ਵਿੱਚ ਉਹਨਾਂ ਨੇ 12 ਗਰੰਥ ਲਿਖੇ। ਉਹਨਾਂ ਨੂੰ ਸੰਸਕ੍ਰਿਤ ਵਿਦਵਾਨ ਹੋਣ ਦੇ ਨਾਲ ਹਿੰਦੀ ਭਾਸ਼ਾ ਦੇ ਪ੍ਰਸਿੱਧ ਅਤੇ ਸਰਬੋਤਮ ਕਵੀਆਂ ਵਿੱਚ ਇੱਕ ਮੰਨਿਆ ਜਾਂਦਾ ਹੈ।

ਰਚਨਾਵਾਂ-[ਸੋਧੋ]

ਵਿਆਪਕ ਤੌਰ ਦੀ ਜੀਵਨੀਕਾਰ ਮੰਨਦੇ ਹਨ ਕਿ ਤੁਲਸੀਦਾਸ ਨੇ ਬਾਰ੍ਹਾਂ ਰਚਨਾਵਾਂ ਕਲਮਬੰਦ ਕੀਤੀਆਂ, ਜਿਹਨਾਂ ਵਿੱਚੋਂ ਛੇ ਮੁੱਖ ਹਨ ਅਤੇ ਛੋਟੀਆਂ। ਭਾਸ਼ਾ ਦੇ ਆਧਾਰ ਤੇ, ਉਹ ਹੇਠਲੇ ਦੋ ਗਰੁੱਪਾਂ ਵਿੱਚ ਸ਼੍ਰੇਣੀਬੱਧ ਕੀਤੀਆਂ ਗਈਆਂ ਹਨ।[1]

  1. ਅਵਧੀ ਰਚਨਾਵਾਂ -ਰਾਮਚਰਿਤਮਾਨਸ, ਰਾਮਲੱਲਾ ਨਹਛੂ, ਬਰਵੈ ਰਾਮਾਇਣ, ਪਾਰਵਤੀ ਮੰਗਲ, ਜਾਨਕੀ ਮੰਗਲ ਅਤੇ ਰਾਮਾਗਿਆ ਪ੍ਰਸ਼ਨ
  2. ਬ੍ਰਿਜ ਰਚਨਾਵਾਂ - ਕ੍ਰਿਸ਼ਨਾ ਗੀਤਾਵਲੀ, ਗੀਤਾਵਲੀ, ਦੋਹਾਵਲੀ, ਕਵਿਤਾਵਲੀ, ਵੈਰਾਗ੍ਯ ਸੰਦੀਪਨੀ ਅਤੇ ਵਿਨਯਪਤ੍ਰਿਕਾ

ਇਹ ਬਾਰ੍ਹਾਂ ਰਚਨਾਵਾਂ ਦੇ ਇਲਾਵਾ, ਤੁਲਸੀਦਾਸ ਦੀਆਂ ਲਿਖੀਆਂ ਮੰਨੀਆਂ ਜਾਣ ਵਾਲੀਆਂ ਚਾਰ ਹੋਰ ਰਚਨਾਵਾਂ - ਹਨੂੰਮਾਨ ਚਾਲੀਸਾ, ਹਨੂੰਮਾਨ ਅਸ਼ਟਕ, ਹਨੂੰਮਾਨ ਬਾਹੁਕ ਅਤੇ ਤੁਲਸੀ ਸਤਸਈ ਪ੍ਰਸਿੱਧ ਹਨ।[1]

ਹਵਾਲੇ[ਸੋਧੋ]

  1. 1.0 1.1 Pandey 2008, pp. 54–58