ਗੋਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਹ
ਲੇਸ ਮੋਨੀਟੋਰ
Scientific classification
Kingdom:
ਐਨੀਮਲ
Phylum:
ਕੋਰਡਾਟਾ
Subphylum:
ਰੀੜ੍ਹਧਾਰੀ
Class:
ਰੀਂਗਣ ਵਾਲੇ
Order:
ਸਕੁਆਮੇਟਾ
Suborder:
ਸਕਲੇਰੋਗਲੋਸਾ
Infraorder:
ਐਂਗੁਈਮੋਰਫਾ
Superfamily:
ਵੈਰਾਨੋਇਡੀ
Family:
ਵੈਰਾਨਿਡੀ
Genus:
ਵੈਰਾਨਸ

ਮੈਰਮ, 1820
ਪ੍ਰਜਾਤੀਆਂ
70 ਤੋਂ ਵਧ

ਗੋਹ (Monitor lizard) ਰੀਂਗਣ ਵਾਲੇ ਜਾਨਵਰਾਂ ਦੇ ਸਕੁਆਮੇਟਾ (Squamata) ਗਣ ਦੇ ਵੈਰਾਨਿਡੀ (Varanidae) ਕੁਲ ਦੇ ਜੀਵ ਹਨ, ਜਿਹਨਾਂ ਦਾ ਸਰੀਰ ਛਿਪਕਲੀ ਵਰਗਾ, ਲੇਕਿਨ ਉਸ ਤੋਂ ਬਹੁਤ ਵੱਡਾ ਹੁੰਦਾ ਹੈ।

ਗੋਹ ਛਿਪਕਲੀਆਂ ਦੇ ਨਜ਼ਦੀਕੀ ਸੰਬੰਧੀ ਹਨ, ਜੋ ਅਫਰੀਕਾ, ਆਸਟਰੇਲਿਆ, ਅਰਬ ਅਤੇ ਏਸ਼ੀਆ ਆਦਿ ਦੇਸ਼ਾਂ ਵਿੱਚ ਫੈਲੇ ਹੋਏ ਹਨ। ਇਹ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਹੁੰਦੇ ਹਨ, ਜਿਹਨਾਂ ਵਿਚੋਂ ਕੁੱਝ ਦੀ ਲੰਮਾਈ ਤਾਂ 10 ਫੁੱਟ ਤੱਕ ਪਹੁੰਚ ਜਾਂਦੀ ਹੈ। ਇਨ੍ਹਾਂ ਦਾ ਰੰਗ ਆਮ ਤੌਰ 'ਤੇ ਭੂਰਾ ਹੁੰਦਾ ਹੈ। ਇਨ੍ਹਾਂ ਦਾ ਸਰੀਰ ਛੋਟੇ ਛੋਟੇ ਸ਼ਲਕਾਂ ਨਾਲ ਭਰਿਆ ਰਹਿੰਦਾ ਹੈ। ਇਸ ਦੀ ਜੀਭ ਸੱਪ ਦੀ ਤਰ੍ਹਾਂ ਦੁਫੰਕੀ, ਪੰਜੇ ਮਜ਼ਬੂਤ, ਪੂਛ ਚਪਟੀ ਅਤੇ ਸਰੀਰ ਗੋਲ ਹੁੰਦਾ ਹੈ। ਇਨ੍ਹਾਂ ਵਿੱਚ ਕੁੱਝ ਆਪਣਾ ਜਿਆਦਾ ਸਮਾਂ ਪਾਣੀ ਵਿੱਚ ਗੁਜ਼ਾਰਦੇ ਹਨ ਅਤੇ ਕੁੱਝ ਜ਼ਮੀਨ ਤੇ, ਲੇਕਿਨ ਉਂਜ ਸਾਰੇ ਗੋਹ ਖੁਸ਼ਕੀ, ਪਾਣੀ ਅਤੇ ਰੁੱਖਾਂ ਉੱਤੇ ਰਹਿ ਲੈਂਦੇ ਹਨ। ਇਹ ਸਭ ਮਾਸਾਹਾਰੀ ਜੀਵ ਹਨ, ਜੋ ਮਾਸ ਮੱਛੀਆਂ ਦੇ ਇਲਾਵਾ ਕੀੜੇ ਮਕੋੜੇ ਅਤੇ ਆਂਡੇ ਖਾਂਦੇ ਹਨ; ਕੁਝ ਫਲ ਅਤੇ ਬਨਸਪਤੀ ਖਾਂਦੇ ਹਨ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਰਹਿੰਦੇ ਹਨ।[1]

ਹਵਾਲੇ[ਸੋਧੋ]

  1. Bauer, Aaron M. (1998). Cogger, H.G.; Zweifel, R.G. (eds.). Encyclopedia of Reptiles and Amphibians. San Diego: Academic Press. pp. 157–159. ISBN 0-12-178560-2.