ਸਮੱਗਰੀ 'ਤੇ ਜਾਓ

ਗੌਰੀ ਅੱਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇ ਆਰ ਗੌਰੀ ਅੱਮਾ 2013 ਵਿੱਚ

ਕੇ ਆਰ ਗੌਰੀ ਅੱਮਾ (ਜਨਮ 14 ਜੁਲਾਈ 1919)  ਕੇਰਲਾ, ਇੰਡੀਆ ਵਿੱਚ ਅਧਾਰਿਤ ਇੱਕ ਸਿਆਸੀ ਪਾਰਟੀ ਜਨਥੀਪਾਥੀਆ ਸਮਰਕਸ਼ਨਾ ਸੰਮਤੀ (ਜੇ.ਐਸ.ਐਸ.) ਦੀ ਮੁਖੀ ਹੈ। ਜੇ.ਐਸ.ਐਸ. ਦੇ ਗਠਨ ਤੋਂ ਪਹਿਲਾਂ  ਉਹ ਕੇਰਲ ਦੀ ਕਮਿਊਨਿਸਟ ਲਹਿਰ ਵਿੱਚ ਇੱਕ ਪ੍ਰਮੁੱਖ ਹਸਤੀ ਸੀ। ਉਹ ਏਜ਼ਾਵਾ ਭਾਈਚਾਰੇ ਵਿੱਚੋਂ ਆਈ ਪਹਿਲੀ ਮਹਿਲਾ ਕਾਨੂੰਨ ਵਿਦਿਆਰਥੀ ਸੀ। ਉਹ 1957, 1967, 1980 ਅਤੇ 1987 ਵਿੱਚ ਕੇਰਲਾ ਵਿੱਚ ਕਮਿਊਨਿਸਟ ਅਗਵਾਈ ਵਿੱਚ ਬਣੇ ਮੰਤਰਾਲਿਆਂ ਵਿੱਚ ਇੱਕ ਮੰਤਰੀ ਰਹੀ। ਉਹ 2001 ਤੋਂ  2006 ਤੱਕ ਤੱਕ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਵੀ ਇੱਕ ਮੰਤਰੀ ਬਣੀ।

ਮੁਢਲੀ ਜ਼ਿੰਦਗੀ[ਸੋਧੋ]

ਗੌਰੀ ਦਾ ਜਨਮ ਕੇ ਏ ਰਮਨ ਅਤੇ ਪਾਰਵਤੀ ਅੰਮਾ ਦੀ ਸੱਤਵੀਂ ਧੀ ਦੇ ਰੂਪ ਵਿੱਚ ਕੇਰਲਾ ਦੇ ਅਲਾਪੁਜ਼ਾ ਜ਼ਿਲ੍ਹੇ ਦੇ Pattanakad ਪਿੰਡ ਵਿੱਚ ਹੋਇਆ ਸੀ।[1] ਉਸ ਨੇ  ਥੁਰਾਵੂਰ ਅਤੇ ਚੇਰਥਲਾ ਸਕੂਲਾਂ ਵਿੱਚ ਪੜ੍ਹੀ ਅਤੇ ਮਹਾਰਾਜਾ ਕਾਲਜ, ਏਰਨਾਕੁਲਮ ਤੋਂ ਗ੍ਰੈਜੂਏਸ਼ਨ ਕੀਤੀ। ਉਸ ਨੇ ਸਰਕਾਰੀ ਕਾਨੂੰਨ ਕਾਲਜ, ਏਰਨਾਕੁਲਮ ਤੋਂ ਕਾਨੂੰਨ ਦੀ ਡਿਗਰੀ ਵੀ ਪ੍ਰਾਪਤ ਕੀਤੀ।[1]

ਸਿਆਸੀ ਜ਼ਿੰਦਗੀ[ਸੋਧੋ]

ਉਹ ਕੇਰਲਾ ਦੀ ਰਾਜਨੀਤੀ ਵਿੱਚ ਸਭ ਤੋਂ ਪੁਰਾਣੇ ਸੇਵਾ ਨਿਭਾਅ ਰਹੇ ਸਿਆਸਤਦਾਨਾਂ ਵਿੱਚੋਂ ਇੱਕ ਹੈ।[2] ਆਪਣੇ ਵੱਡੇ ਭਰਾ ਅਤੇ ਟਰੇਡ ਯੂਨੀਅਨ ਦੇ ਆਗੂ ਸੁਕੁਮਾਰਨ ਦੇ ਪ੍ਰਭਾਵ ਅਧੀਨ, ਉਸਨੇ ਉਸ ਵਕਤ ਸਿਆਸਤ ਦੇ ਜੀਵੰਤ ਸੰਸਾਰ ਅੰਦਰ ਪ੍ਰਵੇਸ਼ ਕੀਤਾ, ਜਦ ਮਹਿਲਾਵਾਂ  ਰਾਜਨੀਤੀ ਵਿੱਚ ਮੁਸ਼ਕਿਲ ਹੀ ਮਿਲਦੀਆਂ ਸਨ। ਟਰੇਡ ਯੂਨੀਅਨ ਅਤੇ ਕਿਸਾਨ ਅੰਦੋਲਨ ਦੇ ਜ਼ਰੀਏ ਉਸ ਨੇ ਆਪਣਾ ਜਨਤਕ ਜੀਵਨ ਸ਼ੁਰੂ ਕੀਤਾ। ਸਿਆਸੀ ਕੰਮ ਵਿੱਚ ਹਿੱਸਾ ਲੈਣ ਉਹ ਕਈ ਵਾਰ ਜੇਲ੍ਹ ਗਈ।[3] ਉਹ 1952 ਅਤੇ 1954 ਵਿੱਚ ਵਿਧਾਨ ਸਭਾ ਦੇ ਤ੍ਰਾਵਨਕੋਰ ਪ੍ਰੀਸ਼ਦ ਲਈ ਭਾਰੀ ਬਹੁਮਤ ਨਾਲ ਚੁਣੀ ਗਈ ਸੀ। ਉਹ 1957 ਵਿੱਚ ਈ ਐਮ ਐਸ ਨੰਬੁਪਦਰੀਪਾਦ (ਈਐਮਐਸ) ਦੀ ਅਗਵਾਈ ਵਾਲੀ ਪਹਿਲੀ ਕਮਿਊਨਿਸਟ ਵਜਾਰਤ ਵਿੱਚ ਮਾਲ ਮੰਤਰੀ ਬਣੀ। ਉਸੇ ਹੀ ਸਾਲ ਵਿੱਚ ਉਸ ਨੇ ਇੱਕ ਪ੍ਰਮੁੱਖ ਸਿਆਸਤਦਾਨ ਅਤੇ ਈਐਮਐਸ ਵਜਾਰਤ ਦੇ ਹੀ ਇੱਕ ਮੰਤਰੀ, ਟੀ ਵੀ, ਥੋਮਸ ਨਾਲ ਵਿਆਹ ਕਰ ਲਿਆ। ਕੇਰਲਾ ਵਿੱਚ ਜ਼ਮੀਨੀ ਸੁਧਾਰ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਵਿਚੋਂ ਇੱਕ ਸਨ।  ਪਹਿਲੀ ਕਮਿਊਨਿਸਟ ਮੰਤਰਾਲੇ ਵਿੱਚ ਗੌਰੀ ਅੰਮਾ ਨੇ ਅਪ੍ਰੈਲ 1957 ਤੋਂ ਜੁਲਾਈ 1959 ਤੱਕ ਮਾਲ, ਆਬਕਾਰੀ ਅਤੇ ਦੇਵਾਸਵੋਮ ਲਈ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ। ਇਹ ਉਹ ਹੀ ਸੀ, ਜਿਸਨੇ ਕਮਿਊਨਿਸਟ ਸਰਕਾਰ ਲਈ ਇਨਕਲਾਬੀ ਜ਼ਮੀਨ ਸੁਧਾਰ ਬਿੱਲ ਲਿਆਂਦਾ। ਕਮਿਊਨਿਸਟ ਮੰਤਰਾਲੇ ਦੇ ਪਹਿਲੇ ਕੰਮਾਂ ਵਿੱਚੋਂ ਇੱਕ ਸੂਬੇ ਭਰ ਵਿੱਚ ਸਭ ਮੁਜਾਰਿਆਂ ਅਤੇ ਕਾਸ਼ਤਕਾਰਾਂ ਦੀਆਂ ਬੇਦਖ਼ਲੀਆਂ ਤੇ ਪਾਬੰਦੀ ਲਾਉਂਦਾ ਆਰਡੀਨੈਂਸ ਕਰਨਾ ਸੀ। ਫਿਰ ਇੱਕ ਵਿਆਪਕ ਖੇਤੀ ਸੁਧਾਰ ਬਿੱਲ ਤਿਆਰ ਕੀਤਾ ਗਿਆ ਅਤੇ ਮਾਲ ਮੰਤਰੀ ਗੌਰੀ ਅੰਮਾ ਰਾਹੀਂ ਅੱਗੇ ਵਧਾਇਆ ਗਿਆ। ਬਿੱਲ ਮੁਜਾਰਿਆਂ ਅਤੇ ਬੱਟਾਈਕਾਰਾਂ ਨੂੰ ਜ਼ਮੀਨ ਤੇ ਮਾਲਕੀ ਹੱਕ ਪ੍ਰਦਾਨ ਕਰਨ ਅਤੇ ਦੇਸ਼ ਨੂੰ ਕੋਈ ਜ਼ਮੀਨ ਦੇ ਮਾਲਕੀ ਦੀ ਸੀਮਾ ਮਿਥਣ ਲਈ ਲਿਆਂਦਾ ਗਿਆ ਸੀ। ਇਸ ਵਿੱਚ ਵਾਧੂ ਹੋਈ ਜ਼ਮੀਨ ਮਾਲਕਾਂ ਤੋਂ ਲੈਕੇ ਬੇਜ਼ਮੀਨੇ ਗਰੀਬਾਂ ਨੂੰ ਵੰਡਣ ਲਈ ਵੀ ਪ੍ਰਬੰਧ ਕੀਤਾ ਸੀ। ਸਵਾਰਥੀ ਹਿਤਾਂ ਨੇ ਆਪਣੇ ਇਰਦ ਗਿਰਦ ਹਰ ਕਿਸਮ ਦੀਆਂ ਪਿਛਾਖੜੀ, ਧਾਰਮਿਕ ਅਤੇ ਫਿਰਕੂ ਸ਼ਕਤੀਆਂ ਲਾਮਬੰਦ ਕਰ ਲਈਆਂ ਅਤੇ ਕਥਿਤ 'ਮੁਕਤੀ ਸੰਘਰਸ਼' ਦੀ ਸ਼ੁਰੂਆਤ ਕਰ ਦਿੱਤੀ। ਸਰਕਾਰ ਵਿਧਾਨ ਸਭਾ ਭੰਗ ਕੀਤੇ ਜਾਣ ਤੋਂ ਪਹਿਲਾਂ ਜ਼ਮੀਨੀ ਸੁਧਾਰ ਬਿਲ ਪਾਸ ਕਰਨ ਵਿੱਚ ਸਫਲ ਰਹੀ ਸੀ। ਪਰ ਬਿੱਲ  ਰਾਸ਼ਟਰਪਤੀ ਦੀ ਮਨਜ਼ੂਰੀ ਪ੍ਰਾਪਤ ਕਰਨ ਵਿੱਚ ਅਸਫ਼ਲ ਰਿਹਾ।

ਹਵਾਲੇ[ਸੋਧੋ]

  1. 1.0 1.1 "K.R GOWRI AMMA". webindia123.com. Retrieved 12 February 2010.
  2. "The Pioneers: K.R. Gouri Amma". Frontline. 24 May 2008. Retrieved 12 February 2010.
  3. "MINISTER FOR AGRICULTURE AND COIR". niyamasabha.org. Retrieved 12 February 2010.