ਗੌਹਰ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੌਹਰ ਖਾਨ
"ਫਿਲਮਫੇਅਰ ਗਲੈਮੋਰ ਐਂਡ ਸਟਾਈਲ ਐਵਾਰਡਜ਼, 2016" ਵਿਖੇ ਗੌਹਰ ਖਾਨ
ਜਨਮ
ਗੌਹਰ ਜਫ਼ਰ ਖਾਨ

(1983-08-23) 23 ਅਗਸਤ 1983 (ਉਮਰ 40)
ਪੇਸ਼ਾਐਕਟਰੈਸ, ਮਾਡਲ[1]
ਸਰਗਰਮੀ ਦੇ ਸਾਲ2003–ਹੁਣ
ਰਿਸ਼ਤੇਦਾਰਨਿਗਾਰ ਖ਼ਾਨ[1] (ਭੈਣ)

ਗੌਹਰ ਖ਼ਾਨ ਇੱਕ ਭਾਰਤੀ ਮਾਡਲ[1], ਬਾਲੀਵੁੱਡ ਫਿਲਮਾਂ ਅਤੇ ਟੀ.ਵੀ ਸੀਰੀਅਲ ਅਭਿਨੇਤਰੀ ਹੈ।[1] ਉਹ ਭਾਰਤੀ ਰਿਅਲਿਟੀ ਸ਼ੋਅ ਬਿੱਗ-ਬਾਸ ਦੀ ਜੇਤੂ ਹੈ। ਮਾਡਲਿੰਗ ਕੈਰੀਅਰ ਤੋਂ ਬਾਅਦ ਉਸਨੇੇ ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਇਅਰ (2009) ਰਾਹੀਂ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ। ਫਿਰ ਉਸਨੇ ਗੇਮ (2011), ਇਸ਼ਕਜ਼ਾਦੇ (2012), ਫੀਵਰ (2016), ਬਦਰੀਨਾਥ ਕੀ ਦੁਲਹਨੀਆ (2017) ਅਤੇ ਬੇਗਮ ਜਾਨ (2017) ਫਿਲਮਾਂ ਵਿੱਚ ਕੰਮ ਕੀਤਾ।[2][3][4]

ਉਸ ਨੇ "ਨਾ ਪੇਰੇ ਕੰਚਨ ਮਾਲਾ" (ਸ਼ੰਕਰ ਦਾਦਾ ਐਮ.ਬੀ.ਬੀ.ਐਸ, 2004), "ਨਸ਼ਾ ਨਸ਼ਾ" (ਆੱਨ: ਮੈਨ ਐਟ ਵਰਕ, 2004), "ਪਰਦਾ ਪਰਦਾ" (ਵਨਸ ਅਪੋਨ ਏ ਟਾਈਮ ਇਨ ਮੁੰਬਈ, 2010), ਸਮੇਤ "ਝੱਲਾ ਵੱਲਾ" ਅਤੇ "ਛੋਕਰਾ ਜਵਾਨ" (ਇਸ਼ਕਜ਼ਾਦੇ, 2012) ਗਾਣਿਆਂ ਵਿੱਚ ਵੀ ਕੰਮ ਕੀਤਾ। 2013 ਵਿੱਚ, ਉਸ ਨੇ ਅਤੇ ਕਲਰਸ ਟੀਵੀ 'ਤੇ ਰਿਐਲਿਟੀ ਸ਼ੋਅ 'ਬਿੱਗ ਬੌਸ 7' ਵਿੱਚ ਹਿੱਸਾ ਲਿਆ ਅਤੇ ਉਸ ਦੀ ਵਿਜੇਤਾ ਬਣੀ। ਬਾਲੀਵੁੱਡ ਦੇ ਮਿਊਜ਼ੀਕਲ "ਜ਼ੰਗੂਰਾ" 'ਚ ਉਸ ਨੇ ਭੂਮਿਕਾ ਨਿਭਾਈ।

ਮੁੱਢਲਾ ਜੀਵਨ[ਸੋਧੋ]

ਗੌਹਰ ਖਾਨ ਦਾ ਜਨਮ 23 ਅਗਸਤ, 1983 ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ।[5] ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਪੁਣੇ ਦੇ ਮਾਉਂਟ ਕਾਰਮੇਲ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਖਾਨ ਆਪਣੇ ਪਰਿਵਾਰ ਵਿੱਚ ਪੰਜ ਭੈਣਾਂ-ਭਰਾਵਾਂ ਵਿੱਚੋਂ ਇੱਕ ਹੈ। ਉਹ ਪੰਜ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ ਅਤੇ ਅਭਿਨੇਤਰੀ ਨਿਗਾਰ ਖਾਨ ਦੀ ਭੈਣ ਹੈ।[6]

ਕੈਰੀਅਰ[ਸੋਧੋ]

ਖਾਨ ਫ਼ਿਲਮਫੇਅਰ ਗਲੈਮਰ ਐਂਡ ਸਟਾਇਲ ਅਵਾਰਡਸ, 2016 ਵਿਖੇ

ਖਾਨ ਨੇ ਮਨੀਸ਼ ਮਲਹੋਤਰਾ, ਰਿਤੂ ਕੁਮਾਰ, ਪਾਇਲ ਜੈਨ ਅਤੇ ਨੀਟਾ ਲੁੱਲਾ ਲਈ ਮਾਡਲਿੰਗ ਕੀਤੀ ਹੈ। ਉਸ ਨੇ ਕਈ ਟੈਲੀਵਿਜ਼ਨ ਮਸ਼ਹੂਰੀਆਂ ਜਿਵੇਂ ਕਿ ਫੋਰਡ ਆਈਕਾਨ, ਬਜਾਜ ਆਟੋ, ਓਪਲ ਕਾਰ ਅਤੇ ਤਨਿਸ਼ਕ ਗਹਿਣਿਆਂ ਵਿੱਚ ਵੀ ਕੰਮ ਕੀਤਾ ਹੈ। 2002 ਵਿੱਚ, 18 ਸਾਲ ਦੀ ਉਮਰ 'ਚ, ਉਸ ਨੇ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਜਿੱਥੇ ਉਹ ਚੌਥੇ ਨੰਬਰ 'ਤੇ ਰਹੀ ਅਤੇ ਮਿਸ ਪ੍ਰਤਿਭਾਵਾਨ ਖ਼ਿਤਾਬ ਜਿੱਤਿਆ।[7] ਉਸ ਸਾਲ ਬਾਅਦ ਵਿੱਚ, ਉਸ ਨੇ ਮਿਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[8] ਖਾਨ ਫ਼ਿਲਮ ਮਿਸ ਇੰਡੀਆ: ਦਿ ਮਿਸਟਰੀ ਵਿੱਚ ਇੱਕ ਮਾਡਲ ਭਾਗੀਦਾਰ ਦੇ ਰੂਪ ਵਿੱਚ ਛੋਟੀ ਭੂਮਿਕਾ ਵਿੱਚ ਦਿਖਾਈ ਦਿੱਤੀ। ਉਹ ਕੁਝ ਮਿਊਜ਼ਿਕ ਵੀਡਿਓਜ਼ ਵਿੱਚ ਵੀ ਦਿਖਾਈ ਦਿੱਤੀ ਜਿਨ੍ਹਾਂ ਵਿੱਚੋਂ ਬਾਂਬੇ ਵਾਈਕਿੰਗਜ਼ ਦੁਆਰਾ "ਹਵਾ ਮੇਂ ਉਡਤੀ ਜਾਏ" ਬਹੁਤ ਮਸ਼ਹੂਰ ਹੋਏ। ਉਸ ਨੇ ਜ਼ੂਮ ਟੈਲੀਵਿਜ਼ਨ 'ਤੇ ਫਿਲਮ ਗੌਸੀਪ ਸ਼ੋਅ ਪੰਨਾ 3 ਵਿੱਚ ਕੰਮ ਕੀਤਾ। 2009 ਵਿੱਚ, ਉਸ ਨੇ ਸੈਲੀਬ੍ਰਿਟੀ ਡਾਂਸ ਸ਼ੋਅ, "ਝਲਕ ਦਿਖਲਾ ਜਾ" (ਸੀਜ਼ਨ 3) ਵਿੱਚ ਹਿੱਸਾ ਲਿਆ ਜਿੱਥੇ ਉਹ ਸ਼ੋਅ ਦੀ ਪਹਿਲੀ ਰਨਰ ਅਪ ਰਹੀ।[9]

ਉਸ ਨੇ 2009 ਵਿੱਚ ਯਸ਼ ਰਾਜ ਫਿਲਮਜ਼ ਦੇ ਨਿਰਮਾਣ ਰਾਕੇਟ ਸਿੰਘ: ਸੇਲਜ਼ਮੈਨ ਆਫ਼ ਦ ਈਅਰ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਅਨੁਪਮਾ ਚੋਪੜਾ ਨੇ ਕਿਹਾ, "ਗੌਹਰ ਫੈਸ਼ਨੇਬਲ, ਅਭਿਲਾਸ਼ਾਵਾਦੀ ਅਤੇ ਸਮਾਰਟ ਰਿਸੈਪਸ਼ਨਿਸਟ ਸੀ, ਉਹ ਫ਼ਿਲਮ ਵਿੱਚ ਕੋਇਨਾ ਦੀ ਤਰ੍ਹਾਂ ਉਤੇਜਨਾ ਨਾਲ ਭਰੀ ਹੋਈ ਸੀ ਅਤੇ ਇਹ ਉਸ ਦੀ ਯਾਦਗਾਰੀ ਭੂਮਿਕਾ ਸੀ।"[10]

ਐਕਸ਼ਨ ਥ੍ਰਿਲਰ ਗੇਮ (2011) ਵਿੱਚ ਖਾਨ ਸਪਸ਼ਟ ਅਤੇ ਬਾਗ਼ੀ ਸਮਰਾ ਸ਼ਰਾਫ ਵਜੋਂ ਨਜ਼ਰ ਆਈ। ਐਨ.ਡੀ.ਟੀ.ਵੀ ਨੇ ਕਿਹਾ ਕਿ "ਗੌਹਰ ਬਤੌਰ ਵਫ਼ਾਦਾਰ ਸਕੱਤਰ ਸਮਰਾ ਦੇ ਰੂਪ ਵਿੱਚ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਹੈ।"[11]

ਖਾਨ ਨੇ 2012 ਦੇ ਰੋਮਾਂਟਿਕ ਨਾਟਕ ਇਸ਼ਕਜ਼ਾਦੇ ਵਿੱਚ ਚੰਦ ਬੀਬੀ ਦਾ ਕਿਰਦਾਰ ਨਿਭਾਇਆ ਸੀ, ਜਿਸ ਵਿੱਚ ਉਸ ਨੇ ਦੋ ਆਈਟਮ ਨੰਬਰ "ਝੱਲਾ ਵੱਲਾ" ਅਤੇ "ਛੋਕਰਾ ਜਵਾਨ" ਵੀ ਕੀਤੇ ਸਨ। ਜ਼ੀ ਨਿਊਜ਼ ਦੀ ਸ਼ੋਮਨੀ ਸੇਨ ਨੇ ਦੱਸਿਆ ਕਿ, "ਗੌਹਰ ਇੱਕ ਦਿਆਲੂ ਦਿਲ ਦੀ ਵੇਸਵਾ ਚੰਦ ਦੇ ਰੂਪ ਵਿੱਚ ਦੋ ਗਾਣਿਆਂ ਵਿੱਚ ਦਿਖੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਉਸ ਨੂੰ ਫ਼ਿਲਮ ਵਿੱਚ ਬਹੁਤ ਘੱਟ ਦਿਖਾਇਆ ਗਿਆ।"

2013 ਵਿੱਚ, ਖਾਨ ਕਲਰਸ ਟੀਵੀ ਦੇ ਮਸ਼ਹੂਰ ਸ਼ੋਅ ਬਿੱਗ ਬੌਸ, ਰਿਐਲਿਟੀ ਟੀ.ਵੀ ਸ਼ੋਅ ਬਿੱਗ ਬ੍ਰਦਰ ਦੇ ਭਾਰਤੀ ਸੰਸਕਰਣ ਵਿੱਚ ਇੱਕ ਮਸ਼ਹੂਰ ਪ੍ਰਤੀਭਾਗੀ ਬਣੀ।[12]

ਨਿੱਜੀ ਜੀਵਨ[ਸੋਧੋ]

ਖਾਨ ਦਾ ਨਿਰਦੇਸ਼ਕ ਸਾਜਿਦ ਖਾਨ ਨਾਲ 2003 ਵਿੱਚ ਰਿਸ਼ਤਾ ਬਣਿਆ, ਪਰ ਇਹ ਰਿਸ਼ਤਾ ਬਹੁਤਾ ਚਿਰ ਨਹੀਂ ਟਿਕ ਸਕਿਆ।[13] ਉਸ ਸਮੇਂ ਖਾਨ 2013 ਵਿੱਚ ਬਿੱਗ ਬੌਸ ਦੇ ਅਭਿਨੇਤਾ ਅਤੇ ਸਹਿਯੋਗੀ ਮੁਕਾਬਲੇਬਾਜ਼ ਕੁਸ਼ਲ ਟੰਡਨ ਨਾਲ ਰਿਸ਼ਤੇ ਵਿੱਚ ਸਨ, ਪਰ ਬਾਅਦ ਵਿੱਚ ਉਹ ਵੱਖ ਹੋ ਗਏ।[14] ਸਰੋਤ ਉਸ ਦੇ ਜਨਮ ਸਾਲ ਦੇ ਬਾਰੇ ਵਿੱਚ ਵਿਵਾਦ ਕਰਦੇ ਹਨ, ਸਾਲ ਨੂੰ 1983 ਜਾਂ 1980 ਦੇ ਰੂਪ ਵਿੱਚ ਸੂਚੀਬੱਧ ਕਰਦੇ ਹਨ।[15] or 1980.[1]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਸਰੋਤ
2004 ਆਨ: ਮੈਨ ਐਟ ਵਰਕ "ਨਸ਼ਾ" ਖ਼ਾਸ ਪੇਸ਼ਕਾਰੀ ਹਿੰਦੀ
ਸ਼ੰਕਰ ਦਾਦਾ ਐਮ.ਬੀ.ਬੀ.ਐਸ. ਗੀਤ "ਨਾ ਪੇਰਾ ਕੰਚਨ ਮਾਲਾ" ਤੇਲਗੂ
2009 ਰਾਕੇਟ ਸਿੰਘ: ਸੇਲਸਮੈਨ ਆਫ਼ ਦ ਈਅਰ ਕੋਇਨਾ ਸ਼ੇਖ ਹਿੰਦੀ
2010 ਵਨਸ ਅਪੋਨ ਏ ਟਾਈਮ ਇਨ ਮੁੰਬਈ "ਪਰਦਾ" ਗੀਤ ਵਿੱਚ ਖ਼ਾਸ ਪੇਸ਼ਕਾਰੀ
2011 ਗੇਮ ਸਮਰਾ ਸ਼ਰਾਫ/ਨਤਾਸ਼ਾ ਮਲਹੋਤਰਾ
2012 ਇਸ਼ਕਜ਼ਾਦੇ ਚੰਦ ਬੀਬੀ
2015 ਓਹ ਯਾਰਾ ਐਂਵੀ ਐਂਵੀ ਲੁੱਟ ਗਿਆ ਗੁੰਜਨ ਕੌਰ ਪੰਜਾਬੀ ਸਿਨੇਮਾ [16][17]
2016 ਕਿਆ ਕੂਲ ਹੈਂ ਹਮ "ਜਵਾਨੀ ਲੇ ਡੂਬੀ" ਗੀਤ ਵਿੱਚ ਖ਼ਾਸ ਪੇਸ਼ਕਾਰੀ ਹਿੰਦੀ [18]
ਫੀਵਰ ਕਾਵਿਆ ਚੌਧਰੀ/ ਪੂਜਾ ਵੈਰੀਅਰ
ਫੁੱਦੂ ਗੀਤ 'ਚ ਖ਼ਾਸ ਪੇਸ਼ਕਾਰੀ [19]
2017 ਬਦ੍ਰੀਨਾਥ ਕੀ ਦੁਲਹਨੀਆ ਲਕਸ਼ਮੀ ਸ਼ੰਕਰ ਕੈਮਿਓ ਪੇਸ਼ਕਾਰੀ
ਬੇਗਮ ਜਾਨ ਰੁਬੀਨਾ
ਤੇਰਾ ਇੰਤਜ਼ਾਰ ਕੈਮਿਓ ਪੇਸ਼ਕਾਰੀ
2018 ਨਾਇਨ ਆਰਸ ਇਨ ਮੁੰਬਈ ਗੁਲਾਬੀ [20][21]

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ ਸਰੋਤ
2002 ਬਿਚਿਜ਼ ਐਂਡ ਬਿਉਟੀ ਕੁਇਨਸ: ਦ ਮੇਕਿੰਗ ਆਫ਼ ਮਿਸ ਇੰਡੀਆ ਖੁਦ ਬ੍ਰਿਟਿਸ਼ ਟੈਲੀਵਿਜ਼ਨ ਦਸਤਾਵੇਜੀ ਫ਼ਿਲਮ
2009 ਝਲਕ ਦਿਖਲਾ ਜਾ 3 ਪ੍ਰਤਿਯੋਗੀ ਪਹਿਲੀ ਰਨਰ ਅਪ
2011 ਦ ਖਾਨ ਸਿਸਟਰਸ ਖ਼ੁਦ
2013 ਬਿੱਗ ਬਾਸ 7 ਪ੍ਰਤਿਯੋਗੀ ਜੇਤੂ
2014 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 5 ਸੈਮੀ-ਫਾਈਨਲਇਸਟ
ਇੰਡੀਆ'ਸ ਰਾਅ ਸਟਾਰ ਮੇਜ਼ਬਾਨ
ਬਿੱਗ ਬਾਸ 8 ਖ਼ੁਦ ਮਹਿਮਾਨ
2015 ਆਈ ਕੈਨ ਡੂ ਡੈਟ ਪ੍ਰਤਿਯੋਗੀ
2016 Naagin 1 Herself Guest appearance
ਬਿੱਗ ਬਾਸ 10
2019 Gathbandhan
ਦ ਆਫ਼ਿਸ ਰੀਆ ਪਾਹਵਾ

ਹਵਾਲੇ[ਸੋਧੋ]

 1. 1.0 1.1 1.2 1.3 1.4 1.5 Gauhar Khan Biography, Gauhar Khan Profile Archived 2013-09-21 at the Wayback Machine.. entertainment.oneindia.in. Retrieved on 2013-12-13.
 2. "Gauahar Khan sizzles in bikini, shares lip-lock with Rajeev for 'Fever'".
 3. "Gauhar Khan in pink bikini".
 4. "I may not be an A-list actor, but I am successful: Gauahar Khan".
 5. "TV's bombshell Gauhar Khan turns a year older!".
 6. "Negaar & Gauhar Khan: The Indian Kardashians".
 7. "Gauhar Khan: International Miss-ion". The Times of India. Jul 18, 2002.
 8. "Gauhar Khan". January 14, 2011. Retrieved June 25, 2017.
 9. "Talking point with Gauhar Khan". Indian Express. Archived from the original on 12 ਅਕਤੂਬਰ 2012.
 10. Rocket Singh | NDTV Movies.com Archived 2020-03-25 at the Wayback Machine.. Movies.ndtv.com (2009-12-11). Retrieved on 2013-12-13.
 11. Review: Game | NDTV Movies.com Archived 2020-03-25 at the Wayback Machine.. Movies.ndtv.com (2011-04-01). Retrieved on 2013-12-13.
 12. "Bigg Boss Saath 7 Confirmed List Of The 14 Contestants! Gauhar, Tanishaa and many more". 15 September 2013.
 13. "Gauahar Sajid".
 14. "Gauahar Kushal".
 15. "Final list of 'Bigg Boss' 7 contestants". DNA. Sep 16, 2013.
 16. "Gauahar Khan is all set to play a Punjabi kudi".
 17. "Gauahar Khan on Punjabi films debut: I work for the excitement, not the money".
 18. "Gauahar in 'Kyaa Kool Hain Hum 3'".
 19. "Gauahar Khan clarifies she is not a part of Fuddu".
 20. "Nine Hours In Mumbai Movie: Showtimes, Review, Trailer, Posters, News & Videos | eTimes". timesofindia.indiatimes.com. Retrieved 2018-01-03.
 21. Rahhi, Raaj (2018-10-12), Nine Hours in Mumbai, Gauhar Khan, Sanjay Mishra, Adil Hussain, retrieved 2018-01-03