ਸਮੱਗਰੀ 'ਤੇ ਜਾਓ

ਗ੍ਰਿਮ ਦੇ ਨੇਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ੍ਰਿਮ ਦੇ ਨੇਮ (ਰਾਸਕ ਦਾ ਨੇਮ) ਧੁਨੀ ਪਰਿਵਰਤਨ ਦੇ ਕੁਝ ਨੇਮ ਹਨ ਜੋ ਭਾਸ਼ਾ ਵਿਗਿਆਨੀ ਜੈਕਬ ਗ੍ਰਿਮ ਦੇ ਉੱਤੇ ਰੱਖੇ ਗਏ ਹਨ। ਇਹ ਨੇਮ ਡੱਕਵੇਂ ਵਿਅੰਜਨਾਂ ਦਾ ਪਰੋਟੋ-ਇੰਡੋ-ਯੂਰਪੀ ਤੋਂ ਪਰੋਟੋ-ਜਰਮੈਨਿਕ ਵਿੱਚ ਹੋਏ ਵਿਕਾਸ ਨੂੰ ਦਰਸਾਉਂਦੇ ਹਨ। ਇਸ ਨੇ ਆਪਣੇ ਨੇਮਾਂ ਦੀ ਉਦਾਹਰਨ ਲਾਤੀਨੀ ਅਤੇ ਯੂਨਾਨੀ ਭਾਸ਼ਾ ਦੇ ਨਾਲ ਦਿੱਤੀ।

ਨੇਮ[ਸੋਧੋ]

  1. ਪਰੋਟੋ-ਇੰਡੋ-ਯੂਰਪੀ ਦੇ ਅਨਾਦੀ ਅਲਪਪ੍ਰਾਣ ਵਿਅੰਜਨ ਨਾਦੀ ਮਹਾਂਪ੍ਰਾਣ ਵਿਅੰਜਨਾਂ ਵਿੱਚ ਤਬਦੀਲ ਹੁੰਦੇ ਹਨ।
  2. ਪਰੋਟੋ-ਇੰਡੋ-ਯੂਰਪੀ ਦੇ ਨਾਦੀ ਅਲਪਪ੍ਰਾਣ ਵਿਅੰਜਨ ਅਨਾਦੀ ਅਪਲਪਪ੍ਰਾਣ ਵਿਅੰਜਨਾਂ ਵਿੱਚ ਤਬਦੀਲ ਹੁੰਦੇ ਹਨ।
  3. ਪਰੋਟੋ-ਇੰਡੋ-ਯੂਰਪੀ ਦੇ ਨਾਦੀ ਮਹਾਂਪ੍ਰਾਣ ਵਿਅੰਜਨ ਨਾਦੀ ਅਲਪਪ੍ਰਾਣ ਵਿਅੰਜਨਾਂ ਵਿੱਚ ਤਬਦੀਲ ਹੁੰਦੇ ਹਨ।

ਉਦਾਹਰਨਾਂ[ਸੋਧੋ]

ਇੱਕ ਉਦਾਹਰਨ ਵਜੋਂ ਗ੍ਰਿਮ ਦੇ ਤੀਜੇ ਨੇਮ ਦੇ ਅਨੁਸਾਰ ਪਰੋਟੋ-ਇੰਡੋ-ਯੂਰਪੀ ਦੇ ਸ਼ਬਦ "bʰréh₂tēr" ਤੋਂ ਜਰਮੈਨਿਕ ਭਾਸ਼ਾਵਾਂ ਵਿੱਚ ਮੁੱਢਲੀ /ਭ/ ਧੁਨੀ /ਬ/ ਵਿੱਚ ਤਬਦੀਲ ਹੋਈ ਗਈ। ਜਿਵੇਂ ਕਿ ਇਸ ਸ਼ਬਦ ਤੋਂ ਅੰਗਰੇਜ਼ੀ ਵਿੱਚ "brother", ਜਰਮਨ ਵਿੱਚ "Bruder", ਸਵੀਡਿਸ਼, ਡੈਨਿਸ਼ ਅਤੇ ਨਾਰਵੇਜੀਅਨ ਵਿੱਚ "broder" ਸ਼ਬਦ ਬਣੇ ਹਨ।