ਸਮੱਗਰੀ 'ਤੇ ਜਾਓ

ਗ੍ਰੀਸ਼ਾ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

" ਗ੍ਰੀਸ਼ਾ " (ਰੂਸੀ: Гриша ) ਐਂਤਨ ਚੈਖ਼ਵ ਦੀ 1886 ਦੀ ਨਿੱਕੀ ਕਹਾਣੀ ਹੈ। [1]

ਪ੍ਰਕਾਸ਼ਨ

[ਸੋਧੋ]

ਕਹਾਣੀ ਦਾ ਵਿਚਾਰ ਚੈਖ਼ਵ ਨੂੰ ਵਿਕਟਰ ਬਿਲੀਬਿਨ ਨੇ ਸੁਝਾਇਆ ਸੀ, ਜਿਸ ਨੇ 14 ਮਾਰਚ 1886 ਨੂੰ ਇੱਕ ਚਿੱਠੀ ਵਿੱਚ ਲਿਖਿਆ ਸੀ: "2, 3 ਜਾਂ 4 ਸਾਲ ਦੇ ਇੱਕ ਛੋਟੇ ਲੜਕੇ ਦੇ ਮਨੋਵਿਗਿਆਨ ਦੇ ਸਕੈਚ ਬਾਰੇ ਇੱਕ ਨਿੱਕੀ ਕਹਾਣੀ ਵਿੱਚ ਕੀ ਖ਼ਿਆਲ ਹੈ?" ਇਹ ਪਹਿਲੀ ਵਾਰ 18 (os: 5) ਅਪ੍ਰੈਲ ਨੂੰ ਓਸਕੋਲਕੀ ਮੈਗਜ਼ੀਨ ਦੇ ਨੰਬਰ 14, 1886 ਅੰਕ ਵਿੱਚ ਪ੍ਰਕਾਸ਼ਿਤ ਕੀਤੀ ਸੀ। ਥੋੜ੍ਹੇ ਜਿਹੇ ਸੋਧੇ ਹੋਏ ਰੂਪ ਵਿੱਚ ਇਸਨੂੰ ਚੈਖ਼ਵ ਨੇ 1899-1901 ਵਿੱਚ ਆਪਣਿਆਂ ਸਮੁੱਚੀਆਂ ਰਚਨਾਵਾਂ ਦੀ ਪਹਿਲੀ ਜਿਲਦ ਵਿੱਚ ਸ਼ਾਮਲ ਕੀਤਾ ਸੀ। [1]

ਸਾਰ

[ਸੋਧੋ]

ਦੋ ਸਾਲ ਅਤੇ ਅੱਠ ਮਹੀਨਿਆਂ ਦਾ ਇੱਕ ਲੜਕਾ ਆਪਣੀ ਥੋੜੀ ਜਿਹੀ ਅੜਬ ਆਇਆ ਦੀ ਸੰਗਤ ਵਿੱਚ ਬਾਹਰੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ ਰੱਖਦਾ ਹੈ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਵਿੱਚ ਬਿੱਲੀਆਂ, ਸਿਪਾਹੀ ਅਤੇ ਉਸਦੀ ਆਇਆ ਦੀਆਂ ਆਪਣੇ ਦੋਸਤਾਂ ਨਾਲ਼ ਗੱਲ਼ਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਉਸਨੂੰ ਪਹਿਲੀ ਵਾਰ ਥੋੜ੍ਹੀ ਕੁ ਸ਼ਰਾਬ ਪਿਲਾ ਦਿੰਦਾ ਹੈ। ਘਰ ਪਰਤਣ ਤੋਂ ਬਾਅਦ ਗ੍ਰੀਸ਼ਾ ਦੀ ਮਾਂ ਨੇ ਦੇਖਿਆ ਕਿ ਉਸਨੂੰ ਬੁਖ਼ਾਰ ਹੈ, ਜਿਸਦਾ ਇਲਾਜ ਉਹ ਅਰਿੰਡ ਦੇ ਤੇਲ ਦੀ ਇੱਕ ਖੁਰਾਕ ਨਾਲ ਕਰਦੀ ਹੈ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. 1.0 1.1 Polotskaya, E. A. Commentaries to Гриша. The Works by A.P. Chekhov in 12 volumes. Khudozhestvennaya Literatura. Moscow, 1960. Vol. 4, p. 540