ਸਮੱਗਰੀ 'ਤੇ ਜਾਓ

ਗੜ੍ਹਵਾਲ ਦੀ ਰਾਣੀ ਕਰਨਾਵਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਨਾਵਤੀ
ਰਾਣੀ
ਜੀਵਨ-ਸਾਥੀਮਾਹੀਪਤ ਸ਼ਾਹ

ਗੜ੍ਹਵਾਲ ਰਾਜ ਦੀ ਰਾਣੀ ਕਰਨਾਵਤੀ, ਨੂੰ ਤਹਿਰੀ ਗੜਵਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਮਾਹੀਪਤ ਸ਼ਾਹ (ਜਾਂ ਮਾਹੀਪਤੀ ਸ਼ਾਹ) ਦੀ ਪਤਨੀ ਸੀ, ਗੜ੍ਹਵਾਲ ਦਾ ਰਾਜਪੁਤ ਰਾਜਾ ਜਿਸਨੇ ਸ਼ਾਹ ਤਖ਼ਲੱਸ ਦਾ ਇਸਤੇਮਾਲ ਕੀਤਾ। 

ਗੜ੍ਹਵਾਲ ਰਾਜ ਦੀ ਰਾਜਧਾਨੀ ਨੂੰ ਮਾਹੀਪਤ ਨੇ ਦਿਵਾਲਗੜ੍ਹ ਤੋਂ ਸ਼੍ਰੀਨਗਰ, ਉਤਰਾਖੰਡ ਵਿੱਚ ਤਬਦੀਲ ਕੀਤਾ ਸੀ[1], ਜੋ 1622 ਵਿੱਚ ਗੱਦੀ 'ਤੇ ਬੈਠਾ ਸੀ ਅਤੇ ਗੜ੍ਹਵਾਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਪਣੀ ਰਾਜਨੀਤੀ ਨੂੰ ਹੋਰ ਮਜ਼ਬੂਤ ਕਰਦਾ ਰਿਹਾ।

ਭਾਵੇਂ ਕਿ 1613 ਵਿੱਚ ਰਾਜਾ ਮਾਹੀਪਤੀ ਸ਼ਾਹ ਦੀ ਮੌਤ ਹੋ ਗਈ ਸੀ,[2] ਉਸਦੀ ਮੌਤ ਪਿੱਛੋਂ ਰਾਣੀ ਕਰਨਾਵਤੀ ਨੇ ਆਪਣੇ ਛੋਟੇ ਪੁੱਤਰ, ਪ੍ਰਿਥਵੀਪਤੀ ਸ਼ਾਹ, ਦੀ ਤਰਫੋਂ ਰਾਜ ਕੀਤਾ। ਉਸਨੇ ਆਉਣ ਵਾਲੇ ਕਈ ਸਾਲਾਂ ਤੱਕ ਸ਼ਾਸਨ ਕੀਤਾ, ਜਿਸ ਦੌਰਾਨ ਉਸਨੇ ਹਮਲਾਵਰਾਂ ਤੋਂ ਆਪਣੇ ਰਾਜ ਦਾ ਸਫਲਤਾ ਨਾਲ ਬਚਾਅ ਕੀਤਾ ਅਤੇ 1640 ਵਿੱਚ ਨਜਾਬਤ ਖ਼ਾਨ ਦੀ ਅਗਵਾਈ ਹੇਠ ਸ਼ਾਹ ਜਹਾਨ ਦੀ ਮੁਗਲ ਫੌਜ ਦੇ ਹਮਲੇ ਦਾ ਜਵਾਬ ਦਿੱਤਾ, ਜਿਸ ਸਮੇਂ ਉਸਨੂੰ ਉਪਨਾਮ 'ਨੱਕਟੀ ਰਾਣੀ' (ਨੱਕ-ਕੱਟੀ -ਰਾਣੀ) ਦਿੱਤਾ ਗਿਆ  ਉਸ ਨੂੰ ਹਮਲਾਵਰਾਂ ਦੀਆਂ ਨੱਕਾਂ ਨੂੰ ਕੱਟਣ ਦੀ ਆਦਤ ਸੀ।[3]

ਹਵਾਲੇ

[ਸੋਧੋ]
  1. History Uttarkashi district website.
  2. Garhwal Genealogy Queensland University.
  3. Karnavati Garhwal Himalayas: A Study in Historical Perspective, by Ajay S. Rawat. Published by Indus Publishing, 2002. ISBN 81-7387-136-1. Page 43-44.