ਗੰਗੂ ਤੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੰਗੂ ਤੇਲੀ, ਇੱਕ ਇਤਿਹਾਸਕ ਪਰ ਸ਼ੱਕੀ ਮੰਨੀ ਜਾਂਦੀ ਕਹਾਣੀ ਦਾ ਪਾਤਰ ਹੈ, ਜਿਸਦਾ ਸਬੰਧ ਮੱਧ ਭਾਰਤ ਦੇ ਪ੍ਰਤਿਹਾਰ ਵੰਸ਼ ਦੇ ਜੁੱਗ  ਦੀ ਆਮ ਤੇਲੀ ਜਾਤ ਨਾਲ ਹੈ। ਉਸ ਨੂੰ ਹਿੰਦੀ, ਉਰਦੂ ਅਤੇ ਹੋਰ ਭਾਰਤੀ ਬੋਲੀਆਂ ਵਿੱਚ ਇੱਕ ਅਖਾਣ, ‘ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ’ ਨਾਲ ਉਸਦੀ ਯਾਦ ਤੁਰਦੀ ਆ ਰਹੀ ਹੈ।  ਇਸ ਅਖਾਣ ਵਿੱਚ ਕਿਸਮਤ ਦੇ ਬਲੀ ਰਾਜਾ ਭੋਜ ਦਾ ਟਾਕਰਾ ਤੇ ਆਮ ਆਦਮੀ ਗੰਗੂ ਨਾਲ ਕੀਤਾ ਗਿਆ ਹੈ। ਯਾਨੀ ਇੱਕ ਪਾਸੇ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਅਤੇ ਦੂਜੇ ਪਾਸੇ ਬਹੁਤ ਮਾਮੂਲੀ।[1]

ਕਹਾਣੀ[ਸੋਧੋ]

ਉਹ ਗੰਗੂ ਤੇਲੀ ਦੀ ਕਹਾਣੀ ਰਵਾਇਤੀ ਤੌਰ 'ਤੇ ਕੇਂਦਰੀ ਭਾਰਤ ਦੇ ਮਾਲਵਾ ਵਿੱਚ ਧਾਰਨਗਰੀ ਦੇ ਪ੍ਰਤਿਹਾਰ ਵੰਸ਼ ਨਾਲ ਸੰਬੰਧਿਤ ਰਾਜਾ ਭੋਜ ਦੀ ਹਕੂਮਤ ਦੇ ਦੌਰਾਨ, ਜਾਂ ਸ਼ਿਲਹਾਰ ਰਾਜਵੰਸ਼ ਦੇ ਸਮਰਾਟ ਭੋਜ ਦੂਜੇ ਨਾਲ ਸੰਬੰਧਿਤ ਹੈ। 

ਸ਼ਿਲਾਹਰਾ ਰਾਜੇ ਬਾਰੇ ਕਥਾ ਅਨੁਸਾਰ, ਭੋਜ ਦੱਖਣੀ ਮਹਾਂਰਾਸ਼ਟਰ ਦੇ ਕੋਲਹਾਪੁਰ ਦੇ ਕੋਲ ਪਨਹਾਲ (ਪ੍ਰਣਾਲਕਾ) ਦਾ ਕਿਲਾ ਬਣਾ ਰਿਹਾ ਸੀ ਪਰ ਉਸਾਰੀ ਦੇ ਦੌਰਾਨ ਕੰਧਾਂ ਡਿੱਗ ਜਾਂਦੀਆਂ ਸਨ।ਰਾਜੇ ਦੇ ਜੋਤਸ਼ੀ ਨੇ ਪਹਾੜੀ ਦੇ ਦੇਵਤਿਆਂ ਨੂੰ ਖੁਸ਼ ਕਰਨ ਲਈ ਇੱਕ ਔਰਤ ਅਤੇ ਉਸ ਦੇ ਨਵ-ਜੰਮੇ ਬਾਲ ਦੇ ਬਲੀਦਾਨ ਦੀ ਸਿਫਾਰਸ਼ ਕੀਤੀ। ਗੰਗੂ ਤੇਲੀ ਇਕੋ ਇੱਕ ਅਜਿਹਾ ਵਿਅਕਤੀ ਸੀ ਜਿਸਦੀ ਪਤਨੀ ਨੇ ਹੁਣੇ-ਹੁਣੇ ਇੱਕ ਬਾਲਕ ਨੂੰ ਜਨਮ ਦਿੱਤਾ ਸੀ, ਇਸ ਲਈ ਸਵੈ-ਮਹੱਤਤਾ ਨਾਲ ਫੁੱਲੇ ਗੰਗੂ ਨੇ ਆਪਣੀ ਪਤਨੀ ਜੱਕੂਬਾਈ ਅਤੇ ਉਸ ਦੇ ਨਵ-ਜੰਮੇ ਬੱਚੇ ਨੂੰ ਕੁਰਬਾਨੀ ਦੇ ਤੌਰ 'ਤੇ ਪੇਸ਼ ਕੀਤਾ। ਪਨਹਾਲ ਕਿਲੇ ਅੰਦਰ ਜੱਕੂਬਾਈ ਅਤੇ ਉਸਦੇ ਬੱਚੇ ਦਾ ਇੱਕ ਮਕਬਰਾ ਮੌਜੂਦ ਹੈ। [2][ਕਦੋਂ?]

ਗੰਗੂ ਤੇਲੀ ਨੂੰ ਘੁਮੰਡ ਹੋ ਗਿਆ ਸੀ ਕਿਉਂਕਿ ਉਸ ਨੂੰ ਲੱਗਣ ਲੱਗ ਪਿਆ ਕਿ ਉਹ ਕੇਵਲ ਉਹੀ ਇੱਕ ਸੀ ਜੋ ਰਾਜੇ ਦੇ ਕੰਮ ਆ ਸਕਿਆ ਸੀ। ਇਸ ਕਹਾਣੀ ਤੋਂ 'ਕਿਥੇ ਰਾਜਾ ਭੋਜ, ਕਿਥੇ ਗੰਗੂ ਤੇਲੀ' ਦੀ ਕਹਾਵਤ ਬਣੀ ਦੱਸੀ ਜਾਂਦੀ ਹੈ, ਜਿਸ ਨਾਲ ਉਸ ਨੂੰ ਰਾਜੇ ਦੇ ਮੁਕਾਬਲੇ ਮਾਮੂਲੀ ਦਰਸਾਇਆ ਗਿਆ ਹੈ। 

ਹਵਾਲੇ[ਸੋਧੋ]

  1. A Comparative Study of Culture in Telugu, Punjabi & Hindi Proverbs - T. Susheela - Google Books. Books.google.com. Retrieved 2014-02-20. 
  2. "The Ballad of Gangu Teli". OPEN Magazine. Retrieved 2014-02-20.