ਗੰਡਾਸੀ
ਦਿੱਖ
ਬਾਂਸ ਦੀ ਲੰਮੀ ਡਾਂਗ ਦੇ ਇਕ ਸਿਰੇ 'ਤੇ ਲੋਹੇ ਦੇ ਲਾਏ ਤੇਜ਼ਦਾਰ ਫਲ ਨੂੰ ਗੰਡਾਸੀ ਕਹਿੰਦੇ ਹਨ। ਗੰਡਾਸੀ ਪਹਿਲੇ ਸਮਿਆਂ ਦਾ ਹੱਥ ਨਾਲ ਚਲਾਉਣ ਵਾਲਾ ਇਕ ਹਥਿਆਰ ਹੁੰਦਾ ਸੀ। ਇਸ ਨਾਲ ਆਪਣੀ ਵੀ ਰਾਖੀ ਰੱਖੀ ਕੀਤੀ ਜਾਂਦੀ ਸੀ ਤੇ ਦੁਸ਼ਮਣ ਦਾ ਟਾਕਰਾ ਵੀ ਕੀਤਾ ਜਾਂਦਾ ਸੀ। ਗੰਡਾਸੀ ਦੇ ਫਲ ਨੂੰ ਟੋਪੀ ਵਾਲੀਆਂ ਮੇਖਾਂ ਨਾਲ ਡਾਂਗ ਵਿਚ ਜੁੜਿਆ ਜਾਂਦਾ ਸੀ। ਫਲ ਦੇ ਕਿਨਾਰੇ ਥੋੜੇ ਗੁਲਾਈਦਾਰ ਹੁੰਦੇ ਸਨ। ਹੁਣ ਗੰਡਾਸੀ ਸ਼ਾਇਦ ਹੀ ਕਿਸੇ ਪਰਿਵਾਰ ਕੋਲ ਹੋਵੇ ? ਹੁਣ ਤਾਂ ਡੱਬ ਵਿਚ ਆਉਣ ਵਾਲੇ, ਨੇਫੇ ਵਿਚ ਟੰਗਣ ਵਾਲੇ ਛੋਟੇ ਹਥਿਆਰਾਂ (ਪਿਸਤੌਲਾਂ) ਦਾ ਜਮਾਨਾ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.