ਗੰਢ ਭੇਜਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੰਢ ਭੇਜਣਾ ਜਾਂ ਗੰਢ ਫੇਰਨਾ: ਸਕੇ-ਸੰਬੰਧੀਆਂ ਨੂੰ ਵਿਆਹ ਜਾਂ ਖ਼ੁਸ਼ੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭੇਜੇ ਜਾਂਦੇ ਸੱਦਾ-ਪੱਤਰ ਨੂੰ ਗੰਢ ਫੇਰਨਾ ਜਾਂ ਗੰਢ ਭੇਜਣਾ ਕਿਹਾ ਜਾਂਦਾ ਹੈ। ਇਸ ਰਸਮ ਵੇਲੇ ਭਾਈਚਾਰੇ ਵਿੱਚ ਭਾਜੀ ਵੰਡ ਕੇ ਖ਼ੁਸ਼ੀਆਂ ਵੰਡੀਆਂ ਜਾਂਦੀਆਂ ਹਨ। ਪਹਿਲੇ ਸਮਿਆਂ ਵਿੱਚ ਲੋਕ ਅੱਖਰ ਗਿਆਨ ਤੋਂ ਕੋਰੇ ਸਨ ਤਾਂ ਸ਼ਗਨਾਂ ਵਾਲੀ ਮੌਲੀ ਜਾਂ ਖੰਮਣੀ ਨੂੰ ਖ਼ਾਸ ਤਰ੍ਹਾਂ ਦੀਆਂ ਗੰਢਾਂ ਮਾਰ ਕੇ ਲਾਗੀ ਹੱਥ ਸੱਦਾ ਭੇਜਿਆ ਜਾਂਦਾ ਸੀ। ਇਹੋ ਮੌਲੀ ਦਾ ਧਾਗਾ ਲਗਨ ਦਾ ਪ੍ਰਤੀਕ ਬਣ ਗਿਆ ਤੇ ਇਸ ਰਸਮ ਦਾ ਨਾਂ ਗੰਢ ਭੇਜਣਾ ਪੈ ਗਿਆ। ਸਕੇ-ਸੰਬੰਧੀਆਂ ਵਿੱਚ ਖ਼ੂਨ ਦੀ ਗੰਢ ਹੁੰਦੀ ਹੈ। ਬਾਕੀਆਂ ਨਾਲ ਰਿਸ਼ਤੇ ਗੰਢੇ ਜਾਂਦੇ ਹਨ। ਗੁਆਂਢੀ ਰੱਬ ਵਰਗਾ ਹੁੰਦਾ ਹੈ ਪਰ ਜੇ ਮਨ ਵਿੱਚ ਗੰਢਾਂ ਪੈ ਜਾਣ ਤਾਂ ਕਈ ਪੀੜ੍ਹੀਆਂ ਤਕ ਨਹੀਂ ਖੁੱਲ੍ਹਦੀਆਂ। ਰਿਸ਼ਤੇ ਟੁੱਟ ਜਾਣ ਤਾਂ ਗੰਢਣ ਨੂੰ ਬਹੁਤ ਸਮਾਂ ਲੱਗਦਾ ਹੈ। ਗੰਢ-ਤੁਪ ਤੋਂ ਬਾਅਦ ਵੀ ਮਨ ਵਿੱਚ ਪਈਆਂ ਗੰਢਾਂ ਰੜਕਦੀਆਂ ਰਹਿੰਦੀਆਂ ਹਨ।[1]

ਸੱਦਾ ਪੱਤਰ[ਸੋਧੋ]

ਸੱਦਾ ਪੱਤਰ

ਸਰਦਾਰੀ ਅਤੇ ਸਰਦਾਰ ਕਰਨੈਲ ਸਿੰਘ
ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੇ ਹਨ
ਉਹਨਾਂ ਦੇ ਲਾਡਲੇ ਪੁੱਤਰ
ਕਾਕਾ ਬਲਜੀਤ ਸਿੰਘ
ਦਾ ਸੁਭ ਵਿਆਹ
ਬੀਬਾ ਗੁਰਪੀਤ ਕੌਰ
(ਪੁੱਤਰੀ ਸਰਦਾਰੀ ਅਤੇ ਸਰਦਾਰ ਮੁੱਖਤਿਆਰ ਸਿੰਘ ਵਾਸੀ ਜੱਜਲ)
ਨਾਲ ਹੋਣਾ ਨੀਯਤ ਹੋਇਆ ਹੈ। ਸੋ ਆਪ ਜੀ ਨੇ ਪਰਿਵਾਰ ਸਮੇਤ
ਸਾਡੇ ਗ੍ਰਹਿ ਕਟਾਰ ਸਿੰਘ ਵਾਲਾ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ

ਪ੍ਰੋਗਰਾਮ

02 ਨਵੰਬਰ 2014
ਸਗਨ 10 ਵਜੇ ਸਵੇਰੇ
ਸਥਾਨ ਦਿਲਵੀਰ ਪੈਲੇਸ
ਮਿਤੀ 03 ਨਵੰਬਰ 2014
ਬਰਾਤ ਦੀ ਰਵਾਨਗੀ
ਸਵਾਗਤ ਕਰਤਾ
ਸੋਢਲ ਪਰਿਵਾਰ, ਦੋਸਤ ਅਤੇ ਰਿਸਤੇਦਰ

ਹਵਾਲੇ[ਸੋਧੋ]

  1. Martin, Judith. Miss Manners' Guide for the Turn-of-the-Millennium. Simon and Schuster; 1990-11-15 [cited 17 September 2012].।SBN 9780671722289. p. 662.