ਸਮੱਗਰੀ 'ਤੇ ਜਾਓ

ਗੱਗੋਮਾਹਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੱਗੋਮਾਹਲ ਜਾਂ ਗੱਗੋ ਮਹਿਲ ਅੰਮ੍ਰਿਤਸਰ, ਪੰਜਾਬ, ਭਾਰਤ ਦੇ ਜ਼ਿਲ੍ਹੇ ਵਿੱਚ ਤਹਿ ਅਜਨਾਲਾ ਦੇ ਨੇੜੇ ਇੱਕ ਪਿੰਡ ਹੈ। ਗੱਗੋਮਾਹਲ ਮਾਹਲ ਜਾਤੀ ਦਾ ਇੱਕ ਪਿੰਡ ਹੈ।

ਇਹ ਪਿੰਡ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਪਹਿਲੇ ਜਰਨੈਲ ਅਤੇ ਬਾਬਾ ਜੀਵਨ ਸਿੰਘ ਨਾਂ ਦੇ ਯੋਧੇ ਦਾ ਜਨਮ ਸਥਾਨ ਹੈ। ਜਦੋਂ ਔਰੰਗਜ਼ੇਬ ਨੇ ਸਿੱਖ ਧਰਮ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਚਾਂਦਨੀ ਚੌਕ ਵਿੱਚ ਸਿਰ ਕਲਮ ਕਰ ਦਿੱਤਾ ਤਾਂ ਬਾਬਾ ਜੈਤਾ ਜੀ (ਬਾਬਾ ਜੀਵਨ ਸਿੰਘ) ਨੇ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀ।

ਬਾਬਾ ਜੀਵਨ ਸਿੰਘ ਜੀ ਨੂੰ ਉਦੋਂ "ਰੰਗਰੇਟੇ 'ਗੁਰੂ ਕੇ ਬੇਟੇ" ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਉਸਨੇ ਬਹੁਤ ਸਾਰੀਆਂ ਲੜਾਈਆਂ ਵਿੱਚ ਹਿੱਸਾ ਲਿਆ ਅਤੇ ਆਖਰੀ ਲੜਾਈ ਜੋ ਚਮਕੌਰ ਸਾਹਿਬ ਦੀ ਸੀ ਜਿੱਥੇ ਉਹ 40 ਸਿੱਖਾਂ ਸਮੇਤ ਲੜੇ ਅਤੇ ਅਮਰ ਸ਼ਹੀਦ ਹੋ ਗਏ।