ਗੱਪ
Jump to navigation
Jump to search
ਮਨਘੜਤ, ਝੂਠੀ ਅਤੇ ਫੜਾਂ ਨਾਲ ਭਰੀ ਨਾਮੰਨਣਯੋਗ ਕਥਾ ਜਾਂ ਕਥਨ ਨੂੰ ਗੱਪ ਆਖਿਆ ਜਾਂਦਾ ਹੈ। ਇਹ ਇਉਂ ਸੁਣਾਈ ਜਾਂਦੀ ਹੈ ਜਿਵੇਂ ਇਹ ਸੱਚੀ ਹੱਡਬੀਤੀ ਘਟਨਾ ਹੋਵੇ। ਇਸ ਦੀ ਦੰਤ ਕਥਾ ਦੇ ਨਾਲ ਕਈ ਪੱਖੋਂ ਸਾਂਝ ਹੈ। ਦੋਨਾਂ ਵਿੱਚ ਮਨਘੜਤ ਅਤੇ ਅਤਿਕਥਨੀ ਦੀ ਵਰਤੋਂ ਮਿਲਦੀ ਹੈ ਪਰ ਗੱਪ ਵਿੱਚ ਅਤਿਕਥਨੀ ਹੀ ਪੂਰੇ ਬਿਰਤਾਂਤ ਦਾ ਰੂਪ ਹੋ ਨਿਬੜਦੀ ਹੈ, ਜਦਕਿ ਦੰਤ ਕਥਾ ਵਿੱਚ ਨਾਇਕ ਦੇ ਚਰਿੱਤਰ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੁੰਦਾ ਹੈ।