ਗੱਲ-ਬਾਤ:ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੁਣ ਤੱਕ ਇਸ ਦੇ ਤਿੰਨ ਬਾਰ ਨਾਮ ਬਦਲ ਦਿੱਤੇ ਗਏ ਹਨ। ਪੰਜਾਬੀ ਅਖਬਾਰਾਂ ਵਿੱਚ ਇਸ ਸੰਸਥਾ ਦੇ ਨਾਮ ਲਈ "ਕੌਮੀ ਮਨੁੱਖੀ ਅਧਿਕਾਰ ਕਮਿਸ਼ਨ" ਜਾਂ "ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ" ਵਰਤਿਆਂ ਜਾਂਦਾ ਹੈ ਜਿਸ ਵਿੱਚ ਪਹਿਲੇ ਵਾਲਾ ਜ਼ਿਆਦਾ ਆਮ ਹੈ। ਕਿਸੇ ਨੇ ਕੋਈ ਇਤਰਾਜ਼ ? --Vigyani (ਗੱਲ-ਬਾਤ) ੦੭:੧੭, ੨੪ ਜੁਲਾਈ ੨੦੧੪ (UTC)

ਉਦਾਹਰਣਾਂ
ਆਪਾਂ ਹਰ ਜਗਹ ਤੇ ਸਿਰਫ ਪੰਜਾਬੀ ਅਨੁਵਾਦ ਨਹੀਂ ਵਰਤ ਸਕਦੇ, ਉਸ ਅਨੁਸਾਰ ਸ਼ਾਇਦ ਹੱਕ ਜ਼ਿਆਦਾ ਢੁਕਵਾਂ ਹੋਵੇਗਾ। ਕਿਸੇ ਕਿਸੇ ਮਾਮਲੇ ਵਿੱਚ, ਜਿਵੇਂ ਇੱਥੇ ਸੰਸਥਾ ਦਾ ਨਾਮ ਪਹਿਲਾਂ ਤੋਂ ਹੀ ਪੰਜਾਬੀ ਵਿੱਚ ਮੌਜੂਦ ਹੈ ਤਾਂ ਆਪਾਂ ਨੂੰ ਪ੍ਰਚੱਲਿਤ ਨਾਮ ਦਾ ਹੀ ਇਸਤੇਮਾਲ ਕਰਨਾ ਚਾਹੀਦਾਂ ਹੈ। --Vigyani (ਗੱਲ-ਬਾਤ) ੦੭:੨੩, ੨੪ ਜੁਲਾਈ ੨੦੧੪ (UTC)
ਤਕਰੀਬਨ-ਤਕਰੀਬਨ ਹਰੇਕ ਨਾਮਵਰ ਅਖ਼ਬਾਰ ਵਿੱਚ "ਕੌਮੀ ਮਨੁੱਖੀ ਅਧਿਕਾਰ ਕਮਿਸ਼ਨ" ਵਰਤਿਆ ਗਿਆ ਜਾਪਦਾ ਹੈ। ਸੋ ਮੈਂ ਇਸ ਨਾਂਅ ਨਾਲ਼ ਸਹਿਮਤ ਹਾਂ। ਮੈਂ ਹੱਕ ਦੀ ਥਾਂ ਅਧਿਕਾਰ ਵਰਤਣ ਦੀ ਗੱਲ ਨੂੰ ਵੀ ਸਮਝ ਸਕਦਾ ਹਾਂ ਪਰ ਜਿੱਥੋਂ ਤੱਕ ਰਹੀ 'ਮਾਨਵ' ਦੀ ਗੱਲ ਤਾਂ ਇਹ ਸਿਰਫ਼ ਹਿੰਦੀ ਵਿਕੀ ਦੀ ਬੇਲੋੜੀ ਨਕਲ ਦਾ ਸ਼ੀਸ਼ਾ ਹੈ। human/humanity ਵਰਗੇ ਸ਼ਬਦਾਂ ਲਈ ਵੀ ਪੰਜਾਬੀ ਜ਼ਬਾਨ "ਮਾਨਵਤਾ" ਤੋਂ ਪਹਿਲਾਂ "ਮਨੁੱਖਤਾ" ਨੂੰ ਤਰਜੀਹ ਦਿੰਦੀ ਹੈ। --ਬਬਨਦੀਪ ੦੭:੪੮, ੨੪ ਜੁਲਾਈ ੨੦੧੪ (UTC)
ਪੰਜਾਬੀ ਵਿਚ ਵਧੇਰੇ ਪ੍ਰਚਲਿਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਹੈ, ਪਰ ਬੇਲੋੜੀ ਬਹਿਸ ਚ ਪੈਣ ਤੋਂ ਬਚਣ ਲਈ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਪੀਡੀਆ ਅਨੁਸਾਰ ਕਰ ਦਿੱਤਾ ਹੈ। ਵੈਸੇ ਇਹ ਸ਼ਬਦ ਪੰਜਾਬੀ ਵਿਚ ਬਰਾਬਰ ਦਰਜੇ ਤੇ ਵਰਤੇ ਜਾਂਦੇ ਹਨ। ਵੈਸੇ ਮੇਰਾ ਸੁਝਾ ਹੈ ਕਿ ਹਾਲੇ ਆਪਣਾ ਧਿਆਨ ਹੋਰ ਪਹਿਲ ਦੇ ਅਧਾਰ ਤੇ ਕਰਨ ਵਾਲੇ ਕੰਮਾਂ ਚ ਲਾਈਏ।--Charan Gill (ਗੱਲ-ਬਾਤ) ੦੮:੧੩, ੨੪ ਜੁਲਾਈ ੨੦੧੪ (UTC)
ਸ਼ਾਇਦ ਆਪਾਣ ਨੂੰ ਇੱਕ ਨਾਮ ਰੱਖਣ ਦੀ ਨੀਤੀ ਨਿਸ਼ਚਤ ਕਰ ਲੇਣੀ ਚਾਹੀਦੀ ਹੈ, ਤਾਂਕਿ ਅੱਗੇ ਚਲ ਕੇ ਕੋਈ ਸਮੱਸਿਆ ਨਾ ਆਵੇ। --Vigyani (ਗੱਲ-ਬਾਤ) ੦੮:੩੪, ੨੪ ਜੁਲਾਈ ੨੦੧੪ (UTC)
ਵੈਸੇ ਇਕ ਗੱਲ ਐ ਅਸੀਂ ਹਿੰਦੀ ਅਤੇ ਹਿੰਦੀ ਵਿਕੀ ਦੀ ਨਕਲ ਤਾਂ ਕਰ ਲੈਨੇ ਆਂ ਜਿਸ ਨਾਲ ਪੰਜਾਬੀ ਦਾ ਸਾਂਝਾ ਹੀ ਕੁਝ ਨਹੀਂ, ਲਹਿੰਦੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਵਿਕੀ ਦੀ ਕਦੇ ਕਿਸੇ ਨੇ ਨਕਲ ਤਾਂ ਕੀ ਜ਼ਿਕਰ ਵੀ ਨੀ ਕੀਤਾ ਜੋ ਕਿ ਪੰਜਾਬੀ ਦਾ ਦੂਜਾ ਅੱਧ ਹੈ। ਕਿੱਥੇ ਪੂਰਾ ਕਰਾਂਗੇ ਅਸੀਂ ਇਹ ਘਾਟਾ? ਜਾਂ ਅਸੀਂ ਪਾਈਆਂ ਵੰਡਾਂ ਨੂੰ ਮਜ਼ਬੂਤ ਰੱਖਣ ਲਈ ਪਹਿਰੇਦਾਰੀ ਕਰ ਰਹੇ ਹਾਂ। ਵੈਸੇ ਮੈਨੂੰ ਨੀ ਪਤਾ ਤੇ ਨਾ ਹੀ ਮੈਂ ਵੇਖਿਐ ਕਿ ਇਸ ਅਦਾਰੇ ਨੂੰ ਲਹਿੰਦੀ ਪੰਜਾਬੀ ਵਿਕੀ ਚ ਕੀ ਕਹਿੰਦੇ ਨੇ। --itar buttar [ਗੱਲ-ਬਾਤ] ੧੦:੪੭, ੨੪ ਜੁਲਾਈ ੨੦੧੪ (UTC)
ਇੱਥੇ ਹਿੰਦੀ ਵਿਕੀ ਤੋਂ ਨਕਲ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈ। ਮੁੱਦਾ ਇਹ ਹੈ ਪੰਜਾਬੀ (ਗੁਰਮੁੱਖੀ) ਵਿੱਚ ਇਸ ਸੰਸਥਾ ਦੇ ਲਈ ਕਿਹੜਾ ਨਾਮ ਜ਼ਿਆਦਾ ਵਰਤਿਆਂ ਜਾਂਦਾ ਹੈ (ਕਿਉਂਕਿ ਇਹ ਪਹਿਲੇ ਤੋਂ ਹੀ ਪ੍ਰਚੱਲਿਤ ਹੈ)। ਬਾਕੀ ਸ਼ਾਹਮੁੱਖੀ ਨਾਲ ਪਇਆਂ ਘਾਟਾ ਪੂਰਾ ਕਰਨਾ ਵਿਕੀਪੀਡੀਆ ਦਾ ਮਕਸਦ ਨਹੀਂ ਹੈ ਅਤੇ ਨਾ ਹੀ ਕਿਸੇ ਪਈ ਵੰਡ ਦੀ ਪਹਿਰੇਦਾਰੀ ਕਰਨਾ। ਵੇਸੈ ਸ਼ਾਹਮੁੱਖੀ ਵਿਕੀ ਤੇ human rights ਲਈ ਇਸਨਾਨੀ ਹੱਕ ਵਰਤਿਆਂ ਗਿਆ ਹੈ, ਸੰਸਥਾ ਬਾਰੇ ਲੇਖ ਮੈ ਲੱਭ ਨਹੀਂ ਸਕਿਆ।--Vigyani (ਗੱਲ-ਬਾਤ) ੧੨:੦੪, ੨੪ ਜੁਲਾਈ ੨੦੧੪ (UTC)