ਗੱਲ-ਬਾਤ:ਖ਼ਾਲਸਾ ਰਾਜ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਦਾ ਰਾਜਾ ਸੀ, (ਮਹਾਰਾਜਾ ਰਣਜੀਤ ਸਿੰਘ)। ਸੁਲਤਾਨ ਨਹੀਂ, ਪੂਰੇ ਭਾਰਤ ਚ ਸ਼ਾਸਕਾਂ ਹੇਤ 'ਰਾਜਾ' ਸ਼ਬਦ ਪਰਚਲਿਤ ਹੈ ਨਾ ਕਿ ਸੁਲਤਾਨ, ਅਰੇਬੀਆ ਚ ਸ਼ਾਇਦ ਪਰ ਇੱਥੇ ਤਾਂ ਸ਼ਬਦ ਪਰਚਲਿਤ ਹੋਇਆ ਹੈ। ਇਸਲਈ ਸਾਮਰਾਜ ਵੀ ਸਭਤੋਂ ਪਰਚਲਿਤ ਸ਼ਬਦ ਹੈ। ਫਾਰਸੀ ਦਾ ਪਰਮੋਸ਼ਨ ਕੀਤਾ ਜਾ ਰਿਹਾ ਕੀ? --Raj Singh(ਚਰਚਾਯੋਗਦਾਨ) 21:18, 29 ਜਨਵਰੀ 2016 (UTC)[ਜਵਾਬ]

ਨਾਮ ਤਬਦੀਲ[ਸੋਧੋ]

ਆਮ ਤੌਰਤੇ ਗੁਰਮੁਖੀ ਲਿਖਤਾਂ ਵਿੱਚ ਇਸ ਸਲਤਨਤ ਨੂੰ "ਖਾਲਸਾ ਰਾਜ" ਕਿਹਾ ਗਿਆ ਹੈ।[1], [2], [3] ਸਿੱਖ ਸਾਮਰਾਜ ਨਾਮ ਪੰਜਾਬੀ ਵਿਕਿਪੀਡਿਆ ਤੋਂ ਇਲਾਵਾ ਕਿਤੇ ਨਹੀਂ ਮਿਲਦਾ। ਜੇ ਕਿਸੇ ਨੂੰ ਇਤਰਾਜ਼ ਨਾ ਹੋਵੇ ਤਾਂ ਇਸ ਸਫ਼ੇ ਦਾ ਨਾਮ ਸਿੱਖ ਸਾਮਰਾਜ ਤੋਂ ਖਾਲਸਾ ਰਾਜ ਕਰਦੀਏ?

ਪੀਤਾ ਸਿੰਘ (ਗੱਲ-ਬਾਤ) 09:35, 1 ਜਨਵਰੀ 2017 (UTC)[ਜਵਾਬ]

ਮੈਂ "ਖਾਲਸਾ ਰਾਜ" ਨਾਲ ਸਹਿਮਤ ਹਾਂ।--Satdeep Gill (ਗੱਲ-ਬਾਤ) 15:24, 2 ਜਨਵਰੀ 2017 (UTC)[ਜਵਾਬ]

ਸਾਮ੍ਰਾਜ, ਸਲਤਨਤ, ਰਾਜ ਅਤੇ ਐਮਪਾਇਰ ਲਫ਼ਜ਼[ਸੋਧੋ]

@Satnam S Virdi: ਮੈਂ ਕੁਜ ਸਿਆਸੀ ਲਫ਼ਜ਼ਾ ਦੀ ਗੱਲ ਕਰਨੀ ਚੌਹਨਾ।

ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮਤਾਬਕ:

ਸਾਮ੍ਰਾਜ (ਸਾਮਰਾਜ) ਸੰਸਕ੍ਰਤ ਦਾ ਸ਼ਬਦ ਹੈ ਜਿਸਦਾ ਮਤਲਬ: ਮਹਾਂਰਾਜਾ ਦੀ ਪਦਵੀ, ਸਮ੍ਰਾਟਪਨ, ਸਾਰੀ ਪ੍ਰਿਥਵੀ ਦੀ ਹਕੂਮਤ। 2. ਉਹ ਰਾਜ, ਜਿਸ ਦੇ ਅਧੀਨ ਬਹੁਤ ਦੇਸ਼ ਹੋਣ।

ਸਲਤਨ (ਸਲਤਨਤ) ਅਰਬੀ ਦਾ ਸ਼ਬਦ ਹੈ ਜਿਸਦਾ ਮਤਲਬ ਹੁਕੂਮਤ। 2.ਬਾਦਸ਼ਾਹਤ "ਸਲਤਨ ਜਿਤ ਬਹੁ ਕਰੇ ਉਪਾਯ" (ਗੁਰ ਪ੍ਰਕਾਸ਼ ਸੂਰਜ ਗ੍ਰੰਥ)

ਡਾ ਜੋਗਾ ਸਿੰਘ ਦੇ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ ਮਤਾਬਕ:

ਰਾਜ ਸੰਸਕ੍ਰਤ ਦਾ ਸ਼ਬਦ ਹੈ ਜਿਸਦਾ ਮਤਲਬ: ਸਰਕਾਰ, ਹਕੂਮਤ; ਕਿਸੇ ਰਾਜੇ ਦਾ ਇਲਾਕਾ; ਉਹ ਦੇਸ਼ ਜਾਂ ਰਿਆਸਤ ਜਿਸ ਵਿੱਚ ਖੇਤਰ ਪਰਜਾ ਪ੍ਰਭਤਾ ਅਤੇ ਸਰਕਾਰ ਮੌਜੂਦ ਹੋਵੇ; ਸੂਬਾ. ਪ੍ਰਾਂਤ. ਸੁੱਖ, ਐਸ਼, ਆਰਾਮ

dictionary.com ਮਤਾਬਕ:

ਐਮਪਾਇਰ ਲਤੀਨੀ ਤੋਂ ਜਿਸ ਦਾ ਮਤਲਬ ਕੌਮਾਂ ਅਤੇ ਲੋਕ ਜਿਹਨਾ ਤੇ ਇੱਕ ਮਹਾਰਾਜਾ, ਮਹਾਂਰਾਣੀ, ਸਰਕਾਰ, ਜਾਂ ਤਾਕਤਵਰ ਸੌਵ੍ਰਨ ਰਾਜ ਕਰਦੇ ਹੋਣ: ਆਮ ਤੌਰਤੇ ਇੱਕ ਇਲਾਕੇ ਨਾਲੋਂ ਵੱਧ ਜਗਾਹ ਤੇ ਰਾਜ।

ਇਹ ਸਾਰੇ ਦੂਜੀਆਂ ਬੋਲੀਆਂ ਤੋਂ ਆਏ ਰਾਜਨੀਤਕ ਸ਼ਬਦ ਆਪਣੇ ਪੰਜਾਬੀਆਂ ਵਲੋਂ ਆਮ ਵਰਤੇ ਜਾਂਦੇ ਹਨ, ਅਤੇ ਇਸੇ ਕਰਕੇ ਸਾਨੂੰ ਵੀ ਇਹਨਾ ਲਫਜਾਂ ਨੂੰ ਪੰਜਾਬੀ ਭਾਸ਼ਾ ਦੀ ਵਿਕੀਪੀਡੀਆ ਤੇ ਲਿੱਖਣ ਤੋਂ ਝਿਜਕਣਾ ਨਹੀਂ ਚਾਹੀਦਾ। ਹਾਂ ਆਪਣੀ ਪੰਜਾਬੀ ਬੋਲੀ ਦੇ ਦੇਸੀ ਸ਼ਬਦਾਂ ਨੂੰ ਪਹਿਲ ਦਵੋ (ਮੇਰੀ ਸੋਝੀ ਮਤਾਬਕ ਪੰਜਾਬੀ ਦਾ ਐਮਪਾਇਰ ਲਈ ਕੋਈ ਆਪਣਾ ਲਫ਼ਜ਼ ਹੈ ਨਹੀਂ), ਭਰ ਇਹੋ ਜਹੇ ਹੋਰ ਭਾਸ਼ਾਵਾ ਦੇ ਲਫਜ਼ਾ ਨੂੰ ਵੀ ਵਰਤਕੇ, ਪੰਜਾਬੀ ਬੋਲੀ ਨੂੰ ਅਮੀਰ ਕਰੋ।

ਮੇਹਰਬਾਨੀ ਪੀਤਾ ਸਿੰਘ (ਗੱਲ-ਬਾਤ) 02:17, 4 ਜਨਵਰੀ 2017 (UTC)[ਜਵਾਬ]