ਗੱਲ-ਬਾਤ:ਫਲੌਂਡ ਕਲਾਂ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਲੌਂਡ ਕਲਾਂ--- ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[੧] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਾਲੇਰਕੋਟਲਾ ਹੈ।

ਸੰਨ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਸਤਲੁਜ ਨੂੰ ਪਾਰ ਕਰਕੇ "ਦੁਲਾਧੀ " ਪਿੰਡ ਦਾ ਫ਼ੈਸਲਾ ਕਰਾਓਣ ਲਈ ਆਇਆ ਜੋ ਕਿ ਪਟਿਆਲਾ ਅਤੇ ਨਾਭਾ ਰਿਆਸਤ ਵਿਚਕਾਰ ਝਗੜੇ ਦਾ ਕਾਰਨ ਬਣ ਗਿਆ ਸੀ ਇਸ ਲੜਾਈ ਸਮੇ ਜੀਂਦ ਦਾ ਰਾਜਾ ਭਾਗ ਸਿੰਘ ਮਾਰਿਆ ਗਿਆ। ਰਾਜਾ ਜਸਵੰਤ ਸਿੰਘ, ਨਾਭਾ,ਭਾਈ ਲਾਲ ਸਿੰਘ ਕੈਥਲ,ਸਰਦਾਰ ਗੁਰਦਿਤ ਸਿੰਘ ਲਾਡਵਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਲ ਦੇ ਸਨ। ਮਲੇਰਕੋਟਲਾ ਦੇ ਪਠਾਨੀ ਇਲਾਕੇ ਤੇ " ਸਿੰਘ ਸਾਹਿਬ " ਰਣਜੀਤ ਸਿੰਘ ਨੇ ਧਾਬਾ ਬੋਲ ਦਿਤਾ ਜਿਥੇ ਆਤਾਉੱਲਾ ਖਾਨ ਦਾ ਰਾਜ ਸੀ ਜਿਸ ਤੋਂ 1,000000 ਰਪੁਏ ਖ਼ਰਾਜ ਮੰਗੀ ਗਈ। ਖਾਨ ਨੇ ਕੁਝ ਰਕਮ ਅਦਾ ਕੀਤੀ ਤੇ ਕਿੱਲਾ ਜਮਾਲਪੁਰ ਤੇ ਤਿਨ ਹੋਰ ਕਿਲਿਆਂ ਨੂੰ ਰਾਜਾ ਪਟਿਆਲਾ ਪਾਸ ਗਿਰ੍ਬੀ ਰਖ ਦਿਤਾ। ਨਵਾਬ ਅਤੋਉਲਾ ਖਾਨ ਨੇ ਬਾਬਾ ਗੱਜਣ ਸ਼ਾਹ ਨੂੰ ਫ੍ਲੋੜ,ਛੋਟੀ ਫ਼ਲੋੰਡ, ਬਾਲੇਵਾਲ, ਭੋਗੀਵਾਲ, ਤੇ ਨਵਾਬ ਰਾਇਕੋਟ ਨੇ ਪਡੋਰੀ ਪਿੰਡ " ਖਰਚ ਤੇ ਖ਼ੁਰਾਕ " ਲਈ ਦਿਤੇ ਜਿਸ ਦੇ ਫ਼ਾਰਸੀ ਵਿੱਚ ਲਿਖੇ "ਪੱਟੇ " ਬਾਬਾ ਜੀ ਦੀ ਸਮਾਧ ਤੇ ਮੋਜੂਦ ਹਨ। ਗੋਵ੍ਰ੍ਨ੍ਮੇਟ ਇਸ ਜਮੀਨ ਦਾ ਮਾਮਲਾ ਨਹੀ ਲੈਦੀ |

ੲਿਹ  ਧਾਰਮਿਕ ਅਤੇ ੲਿਤਿਹਾਸਕ ਪਿੰਡ ਹੈ ਮਾਲੇਰਕੋਟਲਾ ਰਿਅਾਸਤ ਤੇ ਸੰਗਰੂਰ ਜਿਲੇ ਦੇ ਪ੍ਰਸ਼ਾਸਨਿਕ  ਦਾ ਅਾਖਿਰੀ ਖੇਤਰ ਹੈ|ਸ਼ੰਨ ੧੯੪੭ ਦੀ ਵੰਡ ਸ਼ਮੇ ੲਿਸ਼ ਦੀ ਹਦ ਅੰਦਰ ਕੋੲੀ ਕਤਲੋਗਰਦ ਨਹੀਂ ਹੋੲਿਅਾ|ਪੂਰਵ ਵਲ ਫਕੀਰ ਬਾਬਾ ਗਜਣ ਸ਼ਾਹ ਜੀ ਦੀ ਸਮਾਧ ਬਣੀ ਹੋੲੀ ਹੇੈ ਜਿਸ ਦੇ ਨਾਂੳੁ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਮੁਤਾਬਿਕ ਵਕਤ ਦੇ ਨਵਾਬਾਂ ਵਲੋਂ ਜਮੀਨ ਦੇ "ਪਟੇ" ਫਾਰਸ਼ੀ ਭਾਸ਼ਾ ਵਿਚ ਲਿਖੇ ਹੋੲੇ ਹਾਂਲੀ ਵੀ ਮਜੌਦ ਹਨ|ੲਿਥੇ ਹਰ ਜਾਤ ਤੇ ਬਰਾਦਰੀ ਦੇ ਲੋਕ ਜਿਵੇਂ ਕਿ ਤੇਲੀ,ਭਰਾੲੀ,ਨਾੲੀ,ਝਿੳੁਰ,ਸੁਨਿਅਾਰ,ਛਿਬੇ,ਜੁਲਾਹੇ,ਬਾਣਿੲੇ,ਮ੍ਹਜਬੀ ਸਿੰਘ,ਰਾਮਦਾਸੀੲੇ,ਲੁਹਾਰ,ਤਰਖਾਣ, ਪੰਡਤ ,ਬਾਬਾ ਜੀ ਦੇ ਪੈਰੋਕਾਰ ਮੰਹਤ,ਜਟ ਜਿਮੀਦਾਰ ਅਾਪਸੀ ਪ੍ਰੇਮ ਤੇ ਸ਼ੁਹਿਰਦਤਾ ਨਾਲ  ਰਹਿੰਦੇ ਹਨ| ਬਾਬਾ ਗੱਜਣ ਸ਼ਾਹ ਦਾ ਸੁਨੇਹਾ ਕਿ ਇਨਸਾਨ ਦਾ ਕੋਈ ਮਜਹਬ ਨਹੀਂ ਇਸ ਪੇਂਡੂ ਇਕਾਈ ਜੀਵਨ ਵਿਚੋਂ ਸਾਫ਼ ਦਿਸਦਾ ਹੈ |

ਬਾਬਾ ਜੀ ਨੇ ਸੰਮਤ ੧੮੮੪ ਨੂੰ ਲੋਹੜੀ ਦਾ ਮੇਲਾ ਆਪਣੇ ਹਥ੍ਹੀ ਆਰੰਭ ਕੀਤਾ | ਮੇਲੇ ਵਿੱਚ ਸਾਧੂ ,ਸੰਤ, ਸੰਸਕ੍ਰਿਤ ਦੇ ਵਿਦਵਾਨ , ਆਯੂਰਵੇਦ ਦੇ ਮਾਹਰ ਹਿਸਾ ਲੈਣ ਆਓਦੇ ਸਨ | ਸਮੇਂ ਦੇ ਬਦਲਣ ਨਾਲ ਸਾਧੂਆ ਦੀ ਗਿਣਤੀ ਘਟ ਗਈ ਹੈ ਪ੍ਰੰਤੂ ਹੋਰ ਕਲਾਕਾਰ , ਪਹਿਲਵਾਨ ਦੇ ਦੰਗਲ , ਮਤੋਈ ਦੇ ਕਵਾਲ ,ਇਕਤਾਰਾ ਦੇ ਗੋਣ ਵਾਲੇ ਤੇ ਪ੍ਰਪਰਾਗਤ ਸੰਗੀਤ ਵਾਲੇ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰਦੇ ਹਨ | ਇਨਾਂ ਨੂੰ ਬਾਬਾ ਜੀ ਦੇ ਪਰੋਕਾਰ 'ਰਸਦ " ਦਿੰਦੇ ਹਨ| ਯੰਗ ਫਾਰਮਰ ਕਲਬ ਹਰ ਸਾਲ ੧੯੫੧ ਤੋਂ ਪੇਂਡੂ ਖੇਡਾਂ ਦਾ ਪ੍ਰੋਗ੍ਰਾਮ ਵੀ ਕਰਵਾਓਦੀ ਇਸ ਵਿੱਚ ਕਬੱਡੀ , ਫੁਟਬਾਲ , ਵਾਲੀਵਾਲ , ਰਸਾ -ਕਸੀ ,ਦੋੜਾਂ ਤੇ ਹਰ ਕਲਾਕਾਰ ਨੂੰ ਆਪਣਾ ਫਨ ਦਾ ਮੁਜਾਹਰਾ ਕਰਨ ਲਈ ਮੋਕਾ ਦਿਤਾ ਜਾਦਾਂ ਹੈ | ਪਿੰਡ ਦੇ ਬਹੁਤ ਲੋਕ ਸਾਬਕਾ ਫ਼ੋਜੀ ਹਨ | ਸੂਬੇਦਾਰ ਦਲੀਪ ਸਿੰਘ ਨੇ ੧੯੪੪ ਦੀ ਦੁਨੀਆਂ ਦੀ ਦੂਜੀ ਜੰਗ ਵਿੱਚ ਕੋਰੀਆ (korea) ਵਿਖੇ ਭਾਗ ਲਿਆ | ਵਿਦਿਆ ਦੇ ਖੇਤਰ ਵਿਚ ਵੀ ਲੋਕ ਪੜ੍ਹੇ ਲਿਖੇ ਹਨ | ਅਧਿਆਪਕ , ਖੇਡ ਵਿਦਿਆ ਦੇ ਟੀਚਰ ,ਉਚ ਵਿਦਿਆ ਪ੍ਰਾਪਤ ਪ੍ਰ੍ਸਾਸਨਿਕ ਅਧਿਕਾਰੀ , ਰਾਜਦੂਤ ਤੋਂ ਡਾਕੀਆ ਤਕ ਦੇ ਖੇਤਰ ਵਿੱਚ ਸੇਵਾਵਾਂ ਨਵਾਉਦੇ ਰਹੇ ਹਨ |

ਨਵੀਨ ਨੋਜਵਾਨ "ਜਲਦੀ ਅਮੀਰ"(Neo-rich)ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੂਰ -ਦੋਰਾਦ੍ਹੇ ਅਮਰੀਕਾ , ਕੈਨੇਡਾ , ਅਸਟ੍ਰਾਲਿਆ ,ਨ੍ਯ-ਜਜਿਲੈੰਡ ,ਯੂਰੋਪੀ ਤੇ ਗਲਫ਼ ਦੇਸਾਂ ਵਿਚ ਜਾ ਕੇ ਮੇਹਨਤ ਕਰ ਰਹੇ ਹਨ ਪ੍ਰ੍ਰੰਤੁ ਲੋਹ੍ੜ੍ਹੀ ਦੇ ਮੇਲੇ ਸਮੇਂ ਆਪਣੇ ਪਿੰਡ ਬਾਬਾ ਗੱਜਣ ਸ਼ਾਹ ਨੂੰ ਨਕ੍ਮ੍ਸਤਕ ਕਰਨ ਲਈ ਜਰੂਰ ਪਹੁਚਦੇ ਹਨ |