ਗੱਲ-ਬਾਤ:ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿੱਜੇ[ਸੋਧੋ]

ਮੇਰੇ ਹਿਸਾਬ ਨਾਲ਼ ਨਾਂ "ਡੰਮ" ਹੋਣਾ ਚਾਹੀਦਾ ਹੈ ਜਿਵੇਂ ਕੰਮ, ਝੰਮ, ਲੰਮਾ ਕਿਉਂਕਿ ਨਾਸਕ ਧੁਨੀਆਂ (ਙ, ਞ, ਣ, ਨ, ਮ) ਤੋਂ ਪਹਿਲਾਂ ਅੱਧਕ ਦੀ ਬਜਾਏ ਟਿੱਪੀ ਵਰਤੀ ਜਾਂਦੀ ਹੈ। ਕੀ ਖ਼ਿਆਲ ਹੈ ਤੁਹਾਡਾ? --ਬਬਨਦੀਪ (ਗੱਲ-ਬਾਤ) ੦੯:੨੬, ੧੬ ਨਵੰਬਰ ੨੦੧੪ (UTC)

dumb ਦਾ ਉਚਾਰਨ "ਕੰਮ" ਦੇ ਉਚਾਰਨ ਨਾਲ਼ ਮੇਲ ਨਹੀਂ ਖਾਂਦਾ। ਜ਼ਰਾ "ਕੰਮ" ਨੂੰ dumb ਵਾਂਗ ਅਤੇ dumb ਨੂੰ "ਕੰਮ" ਵਾਂਗ ਉਚਾਰ ਕੇ ਵੇਖੋ। ਵੈਸੇ ਮੇਰੇ ਖ਼ਿਆਲ ਚ "ਡਮ" ਵੀ ਬਿਹਤਰ ਹੋਊਗਾ। --Radioshield (ਗੱਲ-ਬਾਤ) ੦੯:੩੫, ੧੬ ਨਵੰਬਰ ੨੦੧੪ (UTC)
ਉਹ ਏਸ ਕਰਕੇ ਕਿਉਂਕਿ dumb ਅੰਗਰੇਜ਼ੀ ਲਹਿਜ਼ੇ ਨਾਲ਼ ਬੋਲਿਆ ਜਾਂਦਾ ਹੈ ਅਤੇ ਕੰਮ ਪੰਜਾਬੀ ਨਾਲ਼। ਵੈਸੇ ਜੇ ਕੋਸ਼ ਪੜ੍ਹਿਆ ਜਾਵੇ ਤਾਂ dumb ਦਾ ਉਚਾਰਨ come, some, hum ਵਗੈਰਾ ਨਾਲ਼ ਮਿਲਦਾ ਹੈ। ਸੋ ਮੈਨੂੰ ਵੀ ਡੱਮ ਦੀ ਥਾਂ ਡਮ ਹੀ ਵਧੇਰੇ ਜਚਦਾ ਰਿਹਾ ਹੈ। --ਬਬਨਦੀਪ (ਗੱਲ-ਬਾਤ) ੦੯:੪੮, ੧੬ ਨਵੰਬਰ ੨੦੧੪ (UTC)
ਸੋ "ਡਮ" ਨਾਲ਼ ਸਹਿਮਤ ਹੋ ਨਾ? --Radioshield (ਗੱਲ-ਬਾਤ) ੦੯:੫੩, ੧੬ ਨਵੰਬਰ ੨੦੧੪ (UTC)
ਹਾਂਜੀ! --ਬਬਨਦੀਪ (ਗੱਲ-ਬਾਤ) ੦੯:੫੮, ੧੬ ਨਵੰਬਰ ੨੦੧੪ (UTC)
ਧੰਨਵਾਦ ਜੀ। ਮੈਂ ਸਿਰਲੇਖ ਬਦਲ ਦਿੱਤਾ ਹੈ। ਕਿਰਪਾ ਕਰਕੇ ਇਸਨੂੰ ਅੰਗਰੇਜ਼ੀ ਵਿਕੀ ਨਾਲ਼ ਵੀ ਜੋੜੋ। --Radioshield (ਗੱਲ-ਬਾਤ) ੧੦:੦੧, ੧੬ ਨਵੰਬਰ ੨੦੧੪ (UTC)
ਕਰ ਦਿੱਤਾ ਜੀ। ਇੱਕ ਗੱਲ ਹੋਰ, ਕੀ & ਦੀ ਥਾਂ ਐਂਡ ਨ੍ਹੀਂ ਵਰਤਣਾ ਚਾਹੀਦਾ? ਮੈਂ ਪਹਿਲੋਂ ਇਹ ਚੀਜ਼ 'ਤੇ ਧਿਆਨ ਹੀ ਨਹੀਂ ਦਿੱਤਾ। ਕੋਈ ਖ਼ਾਸ ਵੱਡੀ ਗੱਲ ਤਾਂ ਨਹੀਂ ਪਰ ਵਿਚਾਰ ਜਾਣਨਾ ਚਾਹੁੰਦਾ ਹਾਂ!--ਬਬਨਦੀਪ (ਗੱਲ-ਬਾਤ) ੧੨:੨੯, ੧੬ ਨਵੰਬਰ ੨੦੧੪ (UTC)
ਹਾਂ ਜੀ ਵਰਤ ਸਕਦੇ ਹਾਂ ਪਰ ਬਹੁਤੇ ਸਕੂਲਾਂ ਨੇ & ਹੀ ਵਰਤਿਆ ਹੋਇਆ ਹੈ ਸੋ ਮੈਂ ਇਹੀ ਰਹਿਣ ਦਿੱਤਾ। ਬਾਕੀ ਤੁਹਾਨੂੰ ਜੇ "ਐਂਡ" ਵਧੇਰੇ ਠੀਕ ਲੱਗਦਾ ਤਾਂ ਸਿਰਲੇਖ ਬਦਲ ਦਿਓ। ਨਹੀਂ ਤਾਂ ਇਕ ਰੀਡਿਰੈਕਟ ਬਣਾ ਦਿਓ "ਐਂਡ" ਵਰਤ ਕੇ। ਅਤੇ ਧੰਨਵਾਦ। --Radioshield (ਗੱਲ-ਬਾਤ) ੧੨:੪੧, ੧੬ ਨਵੰਬਰ ੨੦੧੪ (UTC)