ਘਰ ਜੁਆਈ ਵਿਆਹ
ਦਿੱਖ
ਵਿਆਹ ਦੀ ਇਕ ਰਸਮ ਘਰ ਜੁਆਈ ਵਿਆਹ ਹੈ। ਇਸ ਵਿਆਹ ਸਮੇਂ ਲੜਕੀ ਦੇ ਮਾਂ ਬਾਪ ਹੋਣ ਵਾਲੇ ਜੁਆਈ ਨਾਲ ਪਹਿਲਾਂ ਫੈਸਲਾ ਕਰ ਲੈਂਦੇ ਹਨ ਕਿ ਵਿਆਹ ਤੋਂ ਪਿੱਛੋਂ ਉਸ ਨੂੰ ਆਪਣੇ ਸਹੁਰੇ ਘਰ ਰਹਿਣਾ ਪਵੇਗਾ। ਇਸ ਪਿੱਛੇ ਇਹ ਕਾਰਨ ਹੁੰਦਾ ਹੈ ਕਿ ਲੜਕੀ ਮਾਂ ਬਾਪ ਦੀ ਇਕਲੌਤੀ ਸੰਤਾਨ ਹੁੰਦੀ ਹੈ। ਇਸ ਲਈ ਲੜਕੀ ਦੇ ਮਾਪੇ ਆਪਣੇ ਇਕੱਲੇਪਨ ਨੂੰ ਦੂਰ ਕਰਨ ਲਈ ਤੇ ਆਪਣੇ ਬੁਢਾਪੇ ਲਈ ਆਪਣੀ ਲੜਕੀ ਤੇ ਆਪਣੇ ਜੁਆਈ ਨੂੰ ਆਪਣੇ ਕੋਲ ਰੱਖਦੇ ਹਨ। ਘਰ ਜੁਆਈ ਵਿਆਹ ਦੀ ਰੀਤ ਹੁਣ ਵੀ ਚੱਲਦੀ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.